05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਾਭਾ ਨਗਰ ਕੌਂਸਲ ਚੋਣਾਂ 'ਚ ਰਾਇਟ-ਟੂ-ਰੀਕਾਲ਼ ਦੀ ਗੂੰਜ

Ad Position 21
No active advertisement
ਅਜੀਤ ਡੈਸਕ 26-05-2026
ਨਾਭਾ, 25 ਮਈ (ਜਗਨਾਰ ਸਿੰਘ ਦੁਲੱਦੀ)- ਨਾਭਾ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ 13 ਦੇ ਕਾਂਗਰਸੀ ਉਮੀਦਵਾਰ ਵਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ | ਕਾਂਗਰਸ ਉਮੀਦਵਾਰ ਗੀਤਾ ਰਾਣੀ ਨੇ ਵਾਰਡ ਵਾਸੀਆਂ ਨੂੰ ਐਫੀਡੇਵਿਟ ਹਸਤਾਖਰ ਕਰਕੇ ਵੰਡੇ ਗਏ ਹਨ | ਉਨ੍ਹਾਂ ਨੇ ਚੋਣ ਜਿੱਤ ਕੇ ਨਗਰ ਕੌਂਸਲ 'ਚ ਪਾਰਦਰਸ਼ਿਤਾ ਨਾਲ ਕੰਮ ਕਰਨ ਦਾ ਵਾਅਦਾ ਕਰਦੇ ਹੋਏ ਲਿਖਿਆ ਕਿ ਜੇਕਰ ਵਾਰਡ ਦੇ ਇੱਕ ਤਿਹਾਈ ਵੋਟਰ ਦੋ ਸਾਲ ਬਾਅਦ ਉਨ੍ਹਾਂ ਉੱਪਰ ਬੇ-ਭਰੋਸਗੀ ਜਤਾਉਣਗੇ ਤਾਂ ਉਹ ਅਸਤੀਫਾ ਦੇਣ ਦਾ ਵਚਨ ਦਿੰਦੇ ਹਨ | ਉਕਤ ਹਲਫ਼ੀਆ ਬਿਆਨ ਗੀਤਾ ਰਾਣੀ ਵਲੋਂ ਘਰ ਘਰ ਵੰਡਿਆ ਗਿਆ | ਉਨ੍ਹਾਂ ਕਿਹਾ ਕਿ ਲੋਕਾਂ ਦੇ ਚੁਣੇ ਨੁਮਾਇੰਦੇ ਹਰ ਸਮੇਂ ਲੋਕਾਂ ਨੂੰ ਜਵਾਬਦੇਹ ਰਹਿਣੇ ਚਾਹੀਦੇ ਹਨ ਨਾ ਕਿ ਇੱਕ ਦਿਨ ਲੋਕਤੰਤਰ ਦੀ ਗੱਲ ਕਰਕੇ ਪੰਜ ਸਾਲ ਲੋਕਾਂ ਨੂੰ ਅਣਸੁਣਿਆ ਕੀਤਾ ਜਾਵੇ | ਇਸੇ ਕਰਕੇ ਉਹ ਕੌਂਸਲ ਦੇ ਹਰ ਕੰਮ ਬਾਰੇ ਲੋਕਾਂ ਨੂੰ ਪਾਰਦਰਸ਼ਿਤਾ ਦੇਣ ਦਾ ਵਾਅਦਾ ਕਰ ਰਹੇ ਹਨ ਅਤੇ ਇਸ ਕੰਮ ਵਿੱਚ ਲਈ ਲੋਕਾਂ ਨਾਲ ਆਏ ਮਹੀਨੇ ਮੀਟਿੰਗ ਵੀ ਕਰਿਆ ਕਰਨਗੇ | ਉਨ੍ਹਾਂ ਕਿਹਾ ਕਿ ਜੇਕਰ ਲੋਕ ਉਹਨਾਂ ਕੋਲੋਂ ਸੰਤੁਸ਼ਟ ਨਾ ਹੋਣ ਤਾਂ ਮੱਧ ਪ੍ਰਦੇਸ਼, ਮਹਾਰਾਸ਼ਟਰ ਆਦਿ ਸੂਬਿਆਂ ਦੀ ਤਰ੍ਹਾਂ ਮੈਨੂੰ ਵਾਪਸ ਬੁਲਾ ਸਕਦੇ ਹਨ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿਧਾਨ ਸਭਾ ਨੇ ਇਸ ਕਾਨੂੰਨ ਬਾਰੇ ਕੋਈ ਕਦਮ ਨਹੀਂ ਚੁੱਕਿਆ ਦੇ ਬਾਵਜੂਦ ਮੈਂ ਆਪਣੇ ਬਾਬਤ ਆਪਣੇ ਵਲੋਂ ਲੋਕਾਂ ਨੂੰ ਇਹ ਹੱਕ ਆਪ ਲਿਖ ਕੇ ਦੇ ਰਹੀ ਹਾਂ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਚੋਣਾਂ ਲੋਕਤੰਤਰਿਕ ਤਰੀਕੇ ਨਾਲ ਕਰਵਾਈਆਂ ਜਾਣ-ਡਾ. ਨਰੇਸ਼ ਚੌਹਾਨ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਵਾਰਡ ਨੰਬਰ 7 'ਚ ਪਾਰਟੀ ਉਮੀਦਵਾਰ ਲਈ ਕੀਤਾ ਚੋਣ ਪ੍ਰਚਾਰ
Ad Position 24