ਖਮਾਣੋਂ, 25 ਮਈ (ਜੋਗਿੰਦਰ ਪਾਲ)- ਸਾਬਕਾ ਐਸ.ਐਮ.ਓ ਤੇ ਕਾਂਗਰਸੀ ਆਗੂ ਡਾ. ਨਰੇਸ਼ ਚੌਹਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਗਰ ਪੰਚਾਇਤ ਚੋਣਾਂ ਸੂਬੇ ਅੰਦਰ ਸਹੀ ਤੇ ਲੋਕਤੰਤਰ ਨਿਰਪੱਖ ਢੰਗ ਨਾਲ ਕਰਵਾਈਆਂ ਜਾਣ | ਉਨ੍ਹਾਂ ਖਮਾਣੋਂ ਅਤੇ ਬਸੀ ਪਠਾਣਾਂ ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਨਾਲ ਸੰਬੰਧਿਤ ਇੱਥੋਂ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਖਮਾਣੋਂ 'ਚ 13 ਵਾਰਡਾਂ ਅਤੇ ਬਸੀ ਪਠਾਣਾਂ ਅੰਦਰ 15 ਵਾਰਡਾਂ ਦੀਆਂ ਚੋਣਾਂ ਨੂੰ ਅਮਨ ਸ਼ਾਂਤੀ ਤੇ ਲੋਕਤੰਤਰ ਤਰੀਕੇ ਨਾਲ ਨੇਪਰੇ ਚਾੜਿ੍ਹਆ ਜਾਵੇ ਤਾਂ ਜੋ ਲੋਕਾਂ 'ਚ ਲੋਕਤੰਤਰ ਅੰਦਰ ਵਿਸ਼ਵਾਸ ਵਧੇ ਅਤੇ ਲੋਕਾਂ ਅੰਦਰ ਚੋਣਾਂ ਨੂੰ ਲੈ ਕੇ ਡਰ ਅਤੇ ਸਹਿਮ ਦੇ ਮਾਹੌਲ ਨੂੰ ਦੂਰ ਕੀਤਾ ਜਾ ਸਕੇ | ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਨੂੰ ਪੋਲਿੰਗ ਬੂਥਾਂ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਅਮਨ ਅਮਾਨ ਨਾਲ ਸਹੀ ਤਰੀਕੇ ਨਾਲ ਚੋਣਾਂ ਨੇਪਰੇ ਚੜ ਸਕਣ |