27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੜਕ ਹਾਦਸੇ ਦੌਰਾਨ ਦੋ ਭੈਣਾਂ ਦੇ ਇਕੱਲੇ ਭਰਾ ਦੀ ਇਟਲੀ 'ਚ ਹੋਈ ਮੌਤ

Ad Position 21
No active advertisement
ਅਜੀਤ ਡੈਸਕ 28-05-2026
ਸਮਾਣਾ, 27 ਮਈ (ਹਰਵਿੰਦਰ ਸਿੰਘ ਟੋਨੀ)-ਹਲਕਾ ਸਮਾਣਾ ਦੇ ਪਿੰਡ ਲਲੋਛੀ ਦੇ ਤੇਜਿੰਦਰ ਸਿੰਘ (25) ਨੌਜਵਾਨ ਦੀ ਇਟਲੀ 'ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਇਸ ਘਟਨਾ ਦੀ ਸੂਚਨਾ ਤੇਜਿੰਦਰ ਸਿੰਘ ਦੇ ਕਿਸੇ ਰਿਸ਼ਤੇਦਾਰ ਨੇ ਉਸ ਦੇ ਪਰਿਵਾਰ ਨੂੰ ਦਿੱਤੀ | ਮਿ੍ਤਕ ਤੇਜਿੰਦਰ ਸਿੰਘ ਦੇ ਪਿਤਾ ਰੌਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨਾਂ ਦਾ ਪੁੱਤਰ ਤਕਰੀਬਨ ਢਾਈ ਸਾਲ ਪਹਿਲਾਂ ਆਰਥਿਕ ਤੰਗੀ ਕਾਰਨ ਵਰਕ ਪਰਮਿਟ 'ਤੇ ਇਟਲੀ ਗਿਆ ਸੀ | ਜੋ ਇਟਲੀ ਦੇ ਸ਼ਹਿਰ ਬਰੋਨਾ ਵਿਖੇ ਰਹਿੰਦਾ ਸੀ | ਜੋ ਕੁੱਝ ਦਿਨ ਪਹਿਲਾਂ ਪੀ.ਆਰ. ਹੋ ਗਿਆ ਸੀ | ਉਨਾਂ ਜਾਣਕਾਰੀ ਦਿੱਤੀ ਕਿ 25 ਮਈ ਨੂੰ ਤੇਜਿੰਦਰ ਸਿੰਘ ਆਪਣੇ ਇਕ ਦੋਸਤ ਨਾਲ ਸਾਈਕਲ 'ਤੇ ਸਵਾਰ ਹੋ ਕੇ ਫਾਰਮ ਹਾਊਸ ਵਿਚ ਕੰਮ 'ਤੇ ਜਾ ਰਹੇ ਸਨ ਤਾਂ ਉਸ ਵਕਤ ਇਨਾਂ ਦਾ ਸਾਈਕਲ ਕਿਸੇ ਕਾਰ ਨਾਲ ਟਕਰਾ ਗਿਆ | ਜਿਸ ਕਾਰਨ ਇਨਾਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਤੇਜਿੰਦਰ ਸਿੰਘ ਦੋ ਭੈਣਾਂ ਦਾ ਇਕੱਲਾ ਭਰਾ ਸੀ | ਰੌਸ਼ਨ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲੈ ਕੇ ਆਉਣ ਲਈ ਸਾਡੀ ਮਦਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ 30 ਨੂੰ ਪਿੰਡ ਮਹੱਦੀਆਂ ਵਿਖੇ ਲਗਾਇਆ ਜਾਵੇਗਾ ਰੁਜ਼ਗਾਰ ਕੈਂਪ ਅਗਲੀ ਖ਼ਬਰ ਡਾ. ਆਰ.ਪੀ. ਚੋਪੜਾ ਦੀ ਯਾਦ 'ਚ ਠੰਢੇ-ਮਿੱਠੇ ਜਲ ਦੀ ਛਬੀਲ ਤੇ ਕੁਲਚਿਆਂ ਦਾ ਲੰਗਰ ਲਗਾਇਆ
Ad Position 24