16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸਰਵਹਿੱਤਕਾਰੀ ਵਿੱਦਿਆ ਮੰਦਰ ਨੇ ਰਾਏਪੁਰ ਰਾਈਆਂ ਵਿਖੇ ਨਵਾਂ ਬਾਲ ਸੰਸਕਾਰ ਕੇਂਦਰ ਖੋਲਿ੍ਹਆ

Ad Position 21
No active advertisement
ਪਿੰਡ ਰਾਏਪੁਰ ਰਾਈਆਂ ਵਿਖੇ ਨਵੇਂ ਖੋਲ੍ਹੇ ਬਾਲ ਸੰਸਕਾਰ ਕੇਂਦਰ ਮੌਕੇ ਕਰਵਾਏ ਸਮਾਗਮ ਦਾ ਦਿ੍ਸ਼ | ਅਜੀਤ ਤਸਵੀਰ <br/> 04-06-2026
ਖਮਾਣੋਂ, 3 ਜੂਨ (ਜੋਗਿੰਦਰ ਪਾਲ)-ਨਜ਼ਦੀਕੀ ਪਿੰਡ ਰਾਏਪੁਰ ਰਾਈਆਂ ਵਿਖੇ ਸਿੱਧ ਬਾਬਾ ਲਕਸ਼ਮਣ ਜਤੀ ਜੀ ਦੇ ਮੰਦਰ ਵਿਖੇ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਲੋਂ ਨਵੇਂ ਬਾਲ ਸੰਸਕਾਰ ਕੇਂਦਰ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕਰਮਜੀਤ ਪਰਮਾਰ (ਪ੍ਰਾਂਤਿਕ ਸੇਵਾ ਖੇਤਰ ਸਿੱਖਿਆ ਕੋਆਰਡੀਨੇਟਰ) ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨਾਂ ਨਾਲ ਕੁਲਦੀਪ ਮਦਾਨ ਭਾਈ ਕਨਈਆ ਸਰਵਹਿੱਤਕਾਰੀ ਸੇਵਾ ਸਮਿਤੀ ਦੇ ਸੂਬਾ ਕਾਰਜਕਾਰੀ ਮੈਂਬਰ, ਪਿੰਡ ਦੇ ਨੰਬਰਦਾਰ ਅਤੇ ਹੋਰ ਪਤਵੰਤਿਆਂ ਨੇ ਵੀ ਸ਼ਮੂਲੀਅਤ ਕੀਤੀ | ਲਵਲੀਨ ਕੌਰ ਸੁਪਰਵਾਈਜ਼ਰ ਬਾਲ ਸੰਸਕਾਰ ਕੇਂਦਰ ਨੇ ਮੰਚ ਦੀ ਕਾਰਵਾਈ ਚਲਾਈ, ਪਰਮਜੀਤ ਰੱਤੇਵਾਲੀਆ ਨੇ ਹਾਜ਼ਰ ਪਤਵੰਤਿਆਂ ਦੀ ਜਾਣ-ਪਛਾਣ ਕਰਵਾਈ ਅਤੇ ਕਰਮਜੀਤ ਪਰਮਾਰ ਨੇ ਸੰਸਕਾਰ ਕੇਂਦਰ ਦੇ ਉਦੇਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਕੁਲਦੀਪ ਮਦਾਨ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਸ ਪ੍ਰੋਗਰਾਮ ਵਿਚ ਬੱਚਿਆਂ ਦੇ ਨਾਲ-ਨਾਲ ਉਨਾਂ ਦੇ ਮਾਪੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਕੋਟਲਾ ਫਾਜ਼ਲ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਅਗਲੀ ਖ਼ਬਰ ਤਿੰਨ ਮਹੀਨੇ ਪਹਿਲਾਂ ਤੋਂ ਮੁਅੱਤਲ ਸਰਪੰਚ ਦੀ ਚਲਦੀ ਰਹੀ 'ਸਰਦਾਰੀ'
Ad Position 24