ਹਲਕਾ ਵਿਧਾਇਕ ਲਖਵੀਰ ਰਾਏ ਨੇ ਵਾਤਾਵਰਨ ਦਿਵਸ ਮੌਕੇ ਬੂਟੇ ਲਗਾਏ
ਅਜੀਤ ਡੈਸਕ
06-06-2026
ਫ਼ਤਹਿਗੜ੍ਹ ਸਾਹਿਬ, 5 ਜੂਨ (ਮਨਪ੍ਰੀਤ ਸਿੰਘ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਸਰਹਿੰਦ ਸ਼ਹਿਰ ਦੇ ਡੰਪ ਵਾਲੀ ਥਾਂ ਤੇ ਬਣੀ ਪਾਰਕ ਵਿਚ ਬੂਟੇ ਲਗਾਏ
ਗਏ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਵਾਤਾਵਰਨ ਦਿਵਸ ਮਨਾਉਣ ਦਾ ਮਨੋਰਥ ਕੇਵਲ ਇਨ੍ਹਾਂ ਹੀ ਹੈ ਕਿ ਆਮ ਲੋਕਾਂ ਨੂੰ ਵਾਤਾਵਰਨ ਵਿਚ ਆ ਰਹੇ, ਅਸੰਤੁਲਨ ਬਾਰੇ ਜਾਗਰੂਕ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਗਰਮੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ | ਇਸ ਸਥਿਤੀ ਨੂੰ ਦੇਖਦਿਆਂ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਰੁੱਖਾਂ ਦਾ ਮਨੁੱਖੀ ਜੀਵਨ ਦੇ ਵਿਚ ਅਹਿਮ ਰੋਲ ਹੈ, ਰੁੱਖਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਕਲਪਨਾ ਕਰਨੀ ਵੀ ਮੁਸ਼ਕਿਲ
ਹੈ | ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਪਿ੍ਤਪਾਲ ਜੱਸੀ, ਬੀਰ ਦਵਿੰਦਰ ਸਿੰਘ, ਸੰਦੀਪ ਸਿੰਘ ਭੱਲਮਾਜਰਾ, ਸਨੀ ਚੋਪੜਾ, ਅਸੀਸ ਅਤਰੀ, ਅਸੀਸ ਸੂਦ, ਪਵੇਲ ਹਾਂਡਾ, ਗੌਰਵ ਰੋੜਾ, ਗੁਰਜੋਤ ਸਿੰਘ, ਰਵਿੰਦਰ ਬਬਲਾ, ਵਿੱਕੀ ਚੌਹਾਨ, ਐਡਵੋਕੇਟ ਰੀਨਾ ਰਾਣੀ, ਨੰਬਰਦਾਰ ਜਗਰੂਪ ਸਿੰਘ, ਬਹਾਦਰ ਖ਼ਾਨ, ਰਾਹੁਲ ਗੁਪਤਾ ਆਦਿ ਵੀ ਸਨ |