28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਖੇਤਾਂ ਵਿਚੋ ਮਿਲੇ ਪੈਕਟ ’ਚੋਂ ਮਿਲੇ ਚਾਰ ਗ੍ਰਨੇਡ ਤੇ ਦੋ ਪਿਸਤੌਲਾਂ

ਗੁਰਦਾਸਪੁਰ, 28 ਨਵੰਬਰ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਚ ਸਥਿਤ ਇਕ ਕਿਸਾਨ ਦੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੇ 4 ਗ੍ਰਨੇਡ ਅਤੇ 2 ਪਿਸਤੌਲ ਥਾਣਾ ਸਦਰ ਪੁਲਿਸ ਨੇ ਬਰਾਮਦ ਕੀਤੇ ਹਨ।

Ad Position 21
No active advertisement
ਅਜੀਤ ਡੈਸਕ 28-11-2026

ਗੁਰਦਾਸਪੁਰ, 28 ਨਵੰਬਰ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਚ ਸਥਿਤ ਇਕ ਕਿਸਾਨ ਦੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੇ 4 ਗ੍ਰਨੇਡ ਅਤੇ 2 ਪਿਸਤੌਲ ਥਾਣਾ ਸਦਰ ਪੁਲਿਸ ਨੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਕਿ ਖੇਤਾਂ ਵਿਚ ਕੋਈ ਸ਼ੱਕੀ ਚੀਜ਼ ਪਈ ਹੈ, ਜਿਸ ਤੋਂ ਬਾਅਦ ਡੀ.ਐਸ.ਪੀ. ਸ਼ਾਹਬਾਜ ਸਿੰਘ ਅਤੇ  ਥਾਣਾ ਸਦਰ ਦੇ ਐਸ. ਐਚ. ਓ. ਦਵਿੰਦਰ ਮੌਕੇ ’ਤੇ ਪਹੁੰਚੇ ਅਤੇ ਪੈਕਟ ਨੂੰ ਆਪਣੇ ਕਬਜ਼ੇ ਵਿਚ ਲਿਆ। ਇਸ ਵਿਚੋਂ ਚਾਰ ਗ੍ਰਨੇਡ ਤੇ ਦੋ ਪਿਸਤੋਲ ਬਰਾਮਦ ਹੋਈਆਂ ਹਨ। ਪੁਲਿਸ ਅਤੇ ਬੀ.ਐਸ.ਐਫ. ਨੇ ਰਾਤ ਤੋਂ ਹੀ ਸਾਂਝੇ ਤੌਰ ’ਤੇ ਆਸ ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ, ਜੋ ਹੁਣ ਤੱਕ ਜਾਰੀ ਹੈ। 

ਐਸ.ਐਸ.ਪੀ. ਤੁਸ਼ਾਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਖੇਪ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਵਰਤੀ ਜਾਣੀ ਸੀ ਅਤੇ ਡਰੋਨ ਰਾਹੀਂ ਪਾਕਿਸਤਾਨ ਵਲੋਂ ਭੇਜੀ ਗਈ ਹੈ ਪਰ ਇਹ ਹਥਿਆਰ ਅਤੇ ਗ੍ਰਨੇਡ ਕਿਸ ਨੂੰ ਭੇਜੇ ਗਏ ਸਨ, ਇਸ ਬਾਰੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਅਗਲੀ ਖ਼ਬਰ ਪਠਾਨਕੋਟ ’ਚ ਈ.ਡੀ. ਦੀ ਛਾਪੇਮਾਰੀ, 4 ਘੰਟੇ ਤੱਕ ਘਰ ਦੀ ਲਈ ਤਲਾਸ਼ੀ
Ad Position 24