14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 06-06-2026
ਫ਼ਤਹਿਗੜ੍ਹ ਸਾਹਿਬ, 5 ਜੂਨ (ਬਲਜਿੰਦਰ ਸਿੰਘ)-ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਫਤਹਿਗੜ ਸਾਹਿਬ ਦੀ ਮਹੀਨਾਵਾਰ ਮੀਟਿੰਗ ਅੱਜ ਜ਼ਿਲਾ ਪ੍ਰਧਾਨ ਸ਼ਮਸ਼ੇਰ ਸਿੰਘ ਇੰਸਪੈਕਟਰ (ਰਿਟਾ.) ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹਾਜ਼ਰ ਮੈਂਬਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਇਸ ਮਹੀਨੇ ਦੇ ਜਨਮ ਦਿਨ ਵਾਲੇ ਮੈਂਬਰਾਂ ਦੇ ਨਾਮ ਪੜ੍ਹ ਕੇ ਉਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਲੰਮੀ ਉਮਰ ਤੇ ਤੰਦਰੁਸਤੀ ਦੀ ਕਾਮਨਾ ਕੀਤੀ ਗਈ | ਮੀਟਿੰਗ ਦੌਰਾਨ ਵਿਜੇ ਕੁਮਾਰ (ਰਿਟਾ.) ਥਾਣੇਦਾਰ ਇੰਟਰਨੈਸ਼ਨਲ ਵੈਲਨਸ ਕੋਚ ਵਲੋਂ ਆਪਣੀ ਟੀਮ ਸਮੇਤ ਸਿਹਤ ਸਬੰਧੀ ਸੈਮੀਨਾਰ ਲਗਾਇਆ ਗਿਆ ਅਤੇ ਪੈਨਸ਼ਨਰਜ਼ ਦੀ ਸਰੀਰਕ ਫੈਟ ਦਾ ਚੈੱਕਅਪ ਕੀਤਾ ਗਿਆ | ਉਨਾਂ ਨੂੰ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਕਰਨ ਅਤੇ ਖਾਣੇ ਵਿਚ ਜ਼ਰੂਰੀ ਪੌਸ਼ਟਿਕ ਤੱਤਾਂ ਬਾਰੇ ਜਾਣਕਾਰੀ ਦਿੱਤੀ ਗਈ | ਐਸੋਸੀਏਸ਼ਨ ਵਲੋਂ ਸਲਾਣਾ ਨਿਊਟ੍ਰੀਸ਼ਨ ਸੈਂਟਰ ਦੇ ਇੰਟਰਨੈਸ਼ਨਲ ਵੈਲਨੈਸ ਕੋਚ ਵਿਜੈ ਕੁਮਾਰ ਅਤੇ ਉਨਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ | ਨਵੇਂ ਸ਼ਾਮਲ ਹੋਏ ਮੈਂਬਰ ਇੰਸਪੈਕਟਰ ਕੁਲਦੀਪ ਸਿੰਘ ਪੋਲਾ, ਐਸ.ਆਈ. ਅਮਰੀਕ ਸਿੰਘ, ਸਹਾਇਕ ਥਾਣੇਦਾਰ ਕੁਲਵੰਤ ਸਿੰਘ ਭੱਟੋ, ਹਰਨੇਕ ਸਿੰਘ ਤਲਵਾੜਾ ਤੇ ਜਸਵੀਰ ਸਿੰਘ ਨੂੰ ਸੰਸਥਾ ਵਿਚ ਸ਼ਾਮਿਲ ਹੋਣ ਤੇ ਸਨਮਾਨ ਪੱਤਰ ਦੇ ਕੇ ਉਨਾਂ ਦਾ ਸਵਾਗਤ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਨੂੰ 60 ਫ਼ੀਸਦੀ ਡੀ.ਏ ਦਿੱਤਾ ਜਾ ਰਿਹਾ ਹੈ ਜਦੋਂਕਿ ਪੰਜਾਬ ਸਰਕਾਰ ਆਪਣੇ ਪੈਨਸ਼ਨਰਾਂ ਨੂੰ 42 ਫ਼ੀਸਦੀ ਡੀ.ਏ ਦੇ ਰਹੀ ਹੈ | ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ, ਆਈ.ਏ.ਐਸ, ਆਈ. ਪੀ. ਐਸ., ਆਈ.ਐਫ਼. ਐਸ ਅਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਕੇਂਦਰ ਪੈਟਰਨ ਤੇ ਡੀ.ਏ ਦਿੱਤਾ ਜਾ ਰਿਹਾ ਹੈ | ਇਸ ਤਰਾਂ ਕਰਕੇ ਸਰਕਾਰ ਦਰਜਾ 2, 3 ਅਤੇ 4 ਨਾਲ ਭੇਦਭਾਵ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਹੈ | ਉਨਾਂ ਮੰਗ ਕੀਤੀ ਕਿ ਬਕਾਇਆ ਡੀ.ਏ ਤੁਰੰਤ ਦਿੱਤਾ ਜਾਵੇ | ਮਾਨਯੋਗ ਹਾਈਕੋਰਟ ਵਲੋਂ 08 ਅਪ੍ਰੈਲ 2026 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਨਾ ਵਿਚ ਪੰਜਾਬ ਸਰਕਾਰ ਨੂੰ 30 ਜੂਨ 2026 ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਪੈਂਡਿੰਗ ਡੀ.ਏ ਦੇਣ ਦਾ ਹੁਕਮ ਜਾਰੀ ਕੀਤਾ ਹੈ, ਪਰ ਪੰਜਾਬ ਸਰਕਾਰ ਇਸ ਜੱਜਮੈਂਟ ਦੇ ਵਿਰੁੱਧ ਵਾਰ-ਵਾਰ ਐਲ.ਪੀ.ਏ ਪਾ ਕੇ ਸਟੇਅ ਲੈਣ ਦੀ ਕੋਸ਼ਿਸ਼ ਕਰ ਰਹੀ ਹੈ | ਮੀਟਿੰਗ ਵਿਚ ਸੰਦੇਹਪਾਲ ਸਿੰਘ ਸੀਨੀਅਰ ਵਾਇਸ ਪ੍ਰਧਾਨ, ਗੁਰਮੀਤ ਸਿੰਘ ਜਨਰਲ ਸਕੱਤਰ, ਜੋਗਾ ਸਿੰਘ ਖ਼ਜ਼ਾਨਚੀ, ਇੰਸ. ਜਗਦੀਸ਼ ਸਿੰਘ ਬਹੇੜ, ਮਨਜੀਤ ਸਿੰਘ ਲਿਬੜਾ, ਅਸ਼ੋਕ ਕੁਮਾਰ, ਫ਼ਤਿਹ ਸਿੰਘ, ਤੀਰਥ ਸਿੰਘ, ਪਰਮਜੀਤ ਸਿੰਘ ਖਨਿਆਣ, ਸੁਖਵਿੰਦਰ ਸਿੰਘ, ਭਾਗ ਸਿੰਘ, ਤੇਜਿੰਦਰ ਸਿੰਘ, ਜਗਤਾਰ ਸਿੰਘ, ਪਰਜਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਬਲਬੀਰ ਸਿੰਘ, ਨਾਜਰਦੀਨ, ਸੁਖਪਾਲ ਸਿੰਘ, ਚੰਦ ਖਾਂ, ਕੁਲਵੰਤ ਸਿੰਘ, ਲਖਵੀਰ ਸਿੰਘ, ਜੋਗਿੰਦਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਸ਼ੀਤਲ ਸਿੰਘ, ਦੀਦਾਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ, ਰਣਧੀਰ ਸਿੰਘ, ਕਰਮ ਸਿੰਘ, ਪਰਮਜੀਤ ਸਿੰਘ ਸੁਪਰਡੈਂਟ, ਬਲਵਿੰਦਰ ਸਿੰਘ, ਅੰਗਰੇਜ਼ ਸਿੰਘ, ਹਰਦਿਆਲ ਸਿੰਘ ਵੀ ਹਾਜ਼ਰ ਸਨ | ਅਖੀਰ ਵਿਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਵੱਖ-ਵੱਖ ਤਰ੍ਹਾਂ ਪੌਦੇ ਲਗਾਏ ਗਏ ਅਤੇ ਬੂਟਿਆਂ ਦੀ ਸਾਂਭ-ਸੰਭਾਲ ਦਾ ਸੰਕਲਪ ਲਿਆ ਗਿਆ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਕੌਂਸਲਰ ਨੇ ਮੰਡੀ ਗੋਬਿੰਦਗੜ੍ਹ 'ਚ ਨਸ਼ਾ ਖੁੱਲ੍ਹੇਆਮ ਵਿਕਣ ਦੇ ਲਗਾਏ ਦੋਸ਼-ਰਾਜੂ ਖੰਨਾ ਅਗਲੀ ਖ਼ਬਰ ਪੁਨਰਦੀਪ ਸਿੰਘ ਬਰਾੜ ਨੂੰ ਪੀ.ਐਸ.ਪੀ.ਸੀ.ਐਲ. ਦੇ ਡਾਇਰੈਕਟਰ ਜਨਰੇਸ਼ਨ ਨਿਯੁਕਤ ਹੋਣ 'ਤੇ ਉਦਯੋਗਪਤੀ ਗੋਪਾਲ ਸਿੰਗਲਾ ਨੇ...
Ad Position 24