20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮੰਡੀ ਗੋਬਿੰਦਗੜ੍ਹ ਦੀ ਦੁਰਦਸ਼ਾ ਲਈ ਰਾਜੂ ਖੰਨਾ ਨੇ 'ਆਪ' ਤੇ ਕਾਂਗਰਸ ਨੂੰ ਘੇਰਿਆ

Ad Position 21
No active advertisement
ਅਜੀਤ ਡੈਸਕ 09-06-2026
ਮੰਡੀ ਗੋਬਿੰਦਗੜ੍ਹ, 8 ਜੂਨ (ਇਕਬਾਲਦੀਪ ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਰਕਾਰਾਂ 'ਤੇ ਮੰਡੀ ਗੋਬਿੰਦਗੜ੍ਹ ਦੀ ਅਣਦੇਖੀ ਅਤੇ ਵਿਗੜਦੇ ਹਾਲਾਤਾਂ ਨੂੰ ਲੈ ਕੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ | ਇਸਤਰੀ ਅਕਾਲੀ ਦੀ ਆਗੂ ਮਧੂਮੀਤ ਵਡੇਰਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹ ਇਕਲੌਤੀ ਸਿਆਸੀ ਤਾਕਤ ਰਹੀ ਹੈ, ਜਿਸ ਨੇ ਮੰਡੀ ਗੋਬਿੰਦਗੜ੍ਹ ਦੀ ਅਸਲ ਤਰੱਕੀ ਲਈ ਕੰਮ ਕੀਤਾ | ਅੱਜ ਮੰਡੀ ਗੋਬਿੰਦਗੜ੍ਹ ਵਿਚ ਜੋ ਵੀ ਵਿਕਾਸ ਦਿਖਦਾ ਹੈ, ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੀ ਦੇਣ ਹੈ | ਕਾਂਗਰਸ ਅਤੇ 'ਆਪ' ਨੇ ਇਸ ਸ਼ਹਿਰ ਨੂੰ ਭਿ੍ਸ਼ਟਾਚਾਰ ਅਤੇ ਅਣਦੇਖੀ ਤੋਂ ਇਲਾਵਾ ਕੁਝ ਨਹੀਂ ਦਿੱਤਾ | ਰਾਜੂ ਖੰਨਾ ਨੇ ਸ਼ਹਿਰ ਦੀ ਜ਼ਮੀਨੀ ਹਕੀਕਤ ਦੀ ਤਸਵੀਰ ਪੇਸ਼ ਕਰਦਿਆਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਗੰਦੇ ਪਾਣੀ ਦੀ ਨਿਕਾਸੀ ਦੇ ਗੰਭੀਰ ਸੰਕਟ, ਟੁੱਟੀਆਂ ਸੜਕਾਂ ਅਤੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਨਾਲ ਜੂਝ ਰਿਹਾ ਹੈ ਅਤੇ ਸਿਹਤ ਸਹੂਲਤਾਂ ਲਗਾਤਾਰ ਖ਼ਸਤਾਹਾਲ ਹੁੰਦੀਆਂ ਜਾ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕਰੋੜਾਂ ਰੁਪਏ ਦੇ ਫ਼ੰਡ ਹੋਣ ਦੇ ਬਾਵਜੂਦ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਇਹ ਪੈਸਾ ਲੋਕਾਂ ਦੇ ਵਿਕਾਸ ਲਈ ਵਰਤਣ ਵਿਚ ਅਸਫਲ ਰਹੀ ਹੈ | ਰਾਜੂ ਖੰਨਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਸੱਤਾ ਵਿਚ ਵਾਪਸ ਆਵੇਗਾ ਤਾਂ ਹੀ ਹਾਲਾਤ ਬਦਲਣਗੇ ਤੇ ਮੰਡੀ ਗੋਬਿੰਦਗੜ੍ਹ ਵਿਚ ਵੱਡੇ ਪੱਧਰ 'ਤੇ ਵਿਕਾਸ ਹੋਵੇਗਾ | ਇਸ ਮੌਕੇ 'ਤੇ ਸੂਬਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਮੈਣੀ, ਭਿੰਦਰ ਸਿੰਘ, ਜਤਿੰਦਰ ਸਿੰਘ ਧਾਲੀਵਾਲ, ਜਰਨੈਲ ਸਿੰਘ ਮਾਜਰੀ, ਹਰਪਿੰਦਰ ਸਿੰਘ, ਸਿਮਰਨਜੀਤ ਸਿੰਘ ਧਾਲੀਵਾਲ, ਰਾਜੇਸ਼ ਕੁਮਾਰ ਸ਼ਾਹੀ, ਰਾਜਿੰਦਰ ਕੁਮਾਰ ਭਾਂਬਰੀ, ਕੁਸਮ ਸੋਈ, ਸਰਜੀਵਨ ਸਿੰਘ ਵਡੇਰਾ, ਮਿੰਟੂ ਸੋਈ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚਾ ਨੇ ਪਟਿਆਲਾ ਵਿਖੇ ਹੋਏ ਲਾਠੀਚਾਰਜ ਖ਼ਿਲਾਫ਼ ਗੇਟ ਰੋਸ ਰੈਲੀ ਕੀਤੀ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ ਕੁਦਰਤੀ ਖੇਤੀ ਬਾਰੇ ਮਹੱਤਵਪੂਰਨ ਕਿਤਾਬ 'ਕੁਦਰਤੀ ਖੇਤੀ ਵਿਧਾਨ' ਲੋਕ ਅਰਪਣ
Ad Position 24