ਫ਼ਤਹਿਗੜ੍ਹ ਸਾਹਿਬ, 21 ਜੂਨ (ਬਲਜਿੰਦਰ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਵਿਚ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਅੰਜੂ ਕੌੜਾ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਨੂੰ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ ਅਤੇ ਅਧਿਆਪਕਾਂ ਵਲੋਂ ਵਿਦਿਆਰਥਣਾਂ ਨੂੰ ਸਹੀ ਢੰਗ ਨਾਲ ਯੋਗ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਅੰਜੂ ਕੌੜਾ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਕਿ ਯੋਗ ਭਾਰਤ ਦੀ ਅਨਮੋਲ ਵਿਰਾਸਤ ਹੈ, ਜੋ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨ ਨੂੰ ਸ਼ਾਂਤੀ ਅਤੇ ਪੜ੍ਹਾਈ ਵਿਚ ਇਕਾਗਰਤਾ ਪ੍ਰਦਾਨ ਕਰਦਾ ਹੈ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ‘ਯੋਗ ਭਜਾਏ ਰੋਗ’ ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਤੋਂ ਮੁਕਤੀ ਅਤੇ ਸੰਤੁਲਿਤ ਜੀਵਨ ਜਿਊਣ ਦਾ ਮੂਲ ਮੰਤਰ ਹੈ। ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਯੋਗ ਨੂੰ ਸਿਰਫ਼ ਇਕ ਦਿਨ ਤੱਕ ਸੀਮਤ ਨਾ ਰੱਖ ਕੇ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਸਕੂਲ ਵਿਚ ਪੀ. ਟੀ. ਅਧਿਆਪਕਾ ਨੀਲਮ ਰਾਣੀ ਨੇ ਯੋਗ ਅਭਿਆਸ ਵਿਚ ਵਿਦਿਆਰਥਣਾਂ ਨੂੰ ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ ‘ਤੇ ਯੋਗਾ ਕਰਨ ਲਈ ਜਾਗਰੂਕ ਕੀਤਾ। ਅਸ਼ੋਕਾ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਸੀ. ਏ. ਰਾਜੀਵ ਦੱਤਾ, ਮੈਨੇਜਰ ਰਾਜੀਵ ਕੁਮਾਰ ਅਤੇ ਸਕੱਤਰ ਸੁਰਿੰਦਰ ਭਾਰਦਵਾਜ ਨੇ ਸਕੂਲ ਵਿਚ ਵਿਦਿਆਰਥਣਾਂ ਵਲੋਂ ਕੀਤੇ ਗਏ ਯੋਗ ਅਭਿਆਸ ਦੀ ਭਰਪੂਰ ਸ਼ਲਾਘਾ ਕੀਤੀ।
ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਖਮਾਣੋਂ, (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਜੋਸ਼ ਨਾਲ ਮਨਾਇਆ ਗਿਆ। ਸਕੂਲ ਦੇ ਸਾਰੇ ਅਧਿਆਪਕਾਂ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੱਖ-ਵੱਖ ਆਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕੀਤਾ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਹੈ, ਰੋਜ਼ਾਨਾ ਯੋਗ ਕਰਨ ਨਾਲ ਤਣਾਅ ਘਟਦਾ ਹੈ, ਰੋਗਾਂ ਤੋਂ ਬਚਾਅ ਹੁੰਦਾ ਹੈ ਅਤੇ ਜੀਵਨ ਵਿਚ ਸਕਾਰਾਤਮਕਤਾ ਆਉਂਦੀ ਹੈ। ਉਨ੍ਹਾਂ ਵਲੋਂ ਹਾਜ਼ਰ ਅਧਿਆਪਕਾਂ ਨੂੰ ਰੋਜ਼ਾਨਾ ਯੋਗ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਭਾਰਤ ਵਿਕਾਸ ਪਰਿਸ਼ਦ ਸਰਹਿੰਦ ਨੇ ਯੋਗ ਦਿਵਸ ਮਨਾਇਆ
ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਸਥਾਨਕ ਮਾਈ ਅਨੰਤੀ ਧਰਮਸ਼ਾਲਾ ਵਿਖੇ ਯੋਗ ਦਿਵਸ ਪ੍ਰਧਾਨ ਮਨੀਸ਼ ਵਰਮਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਯੋਗਸ਼ਾਲਾ ਦੀ ਸ਼ੁਰੂਆਤ ਭਾਰਤੀ ਤਰਸੇਮ ਖੁੱਲਰ ਦੁਆਰਾ ਭਾਰਤ ਮਾਤਾ ਅਤੇ ਸਵਾਮੀ ਵਿਵੇਕਾਨੰਦ ਦੀ ਤਸਵੀਰ ਅੱਗੇ ਜੋਤ ਜਗ੍ਹਾ ਅਤੇ ਫੁੱਲਾਂ ਦੀ ਮਾਲਾ ਭੇਟ ਕਰਕੇ ਕੀਤੀ ਗਈ। ਯੋਗ ਗੁਰੂ ਭਾਰਤੀ ਮਨੀਸ਼ ਗੁਪਤਾ ਨੇ ਸਾਰੇ ਹਾਜ਼ਰ ਮੈਂਬਰਾਂ ਨੂੰ ਯੋਗ ਕਿਰਿਆਵਾਂ ਦੇ ਵੱਖ-ਵੱਖ ਆਸਣ ਕਰਵਾਏ। ਉਨ੍ਹਾਂ ਧਿਆਨ ਲਗਵਾਉਣ ਦੀਆਂ ਕਿਰਿਆਵਾਂ ਵੀ ਕਰਵਾਈਆਂ। ਪ੍ਰੀਸ਼ਦ ਦੇ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੋਗ ਨਾਲ ਤਨ, ਮਨ ਅਤੇ ਆਤਮਾ ਸਵਸਥ ਰਹਿੰਦੀ ਹੈ। ਇਸ ਮੌਕੇ ਸਕੱਤਰ ਅਰਵਿੰਦ ਵਰਮਾ, ਅਨੁਜ ਜਿੰਦਲ, ਸੁਮਿਤ ਮੋਦੀ, ਹਰੀਸ਼ ਜੈਨ, ਦਿਨੇਸ਼ ਕੁਮਾਰ, ਰਾਖੀ ਵਰਮਾ, ਪਰਮ ਵਰਮਾ, ਰਜਨੀ ਸੂਦ, ਰਾਜੀਵ ਗੁਪਤਾ, ਸੰਜੀਵ ਗੁਪਤਾ, ਬਨਿਸ਼ ਭਾਰਦਵਾਜ, ਗੁਰਦੀਪ ਸਿੰਘ, ਸੰਜੇ ਵਰਮਾ, ਰੋਹਿਤ ਸ਼ਰਮਾ, ਰਾਧਿਕਾ ਗੁਪਤਾ, ਸੀ.ਏ ਰਾਜੇਸ਼ ਗਰਗ, ਆਨੰਦ ਮੋਹਨ ਅਤੇ ਪੂਰਨ ਸਹਿਗਲ ਵੀ ਹਾਜ਼ਰ ਸਨ।
ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਲਾਹੇਵੰਦ-ਸਿਵਲ ਸਰਜਨ
ਸਿਹਤ ਵਿਭਾਗ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਫ਼ਤਹਿਗੜ੍ਹ ਸਾਹਿਬ, (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੀ ਅਗਵਾਈ ਹੇਠ ਦਫ਼ਤਰ ਵਿਚ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮਨਾਇਆ ਗਿਆ। ਇਸ ਮੌਕੇ ਆਯੋਜਿਤ ਕੀਤੇ ਗਏ ਯੋਗਾ ਕੈਂਪ ਵਿਚ ਮਾਹਿਰਾਂ ਵਲੋਂ ਅਧਿਕਾਰੀਆਂ, ਕਰਮਚਾਰੀਆਂ ਨੂੰ ਯੋਗ ਆਸਣ ਕਰਵਾਏ ਗਏ ਅਤੇ ਯੋਗਾ ਕਰਨ ਦੇ ਲਾਭਾਂ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਯੋਗ ਇਕ ਪ੍ਰਾਚੀਨ ਭਾਰਤੀ ਵਿੱਦਿਆ ਹੈ, ਜੋ ਸਰੀਰ, ਮਨ ਤੇ ਆਤਮਾ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੀ ਹੈ। ਉਨ੍ਹਾਂ ਇਸ ਸਾਲ ਦੀ ਥੀਮ ‘ਯੋਗਾ ਫ਼ਾਰ ਹੈਲਦੀ ਏਜਿੰਗ’ ਭਾਵ ਸਿਹਤਮੰਦ ਬੁਢਾਪੇ ਲਈ ਯੋਗ ਬਾਰੇ ਦੱਸਿਆ ਅਤੇ ਕਿਹਾ ਕਿ ਯੋਗ ਕਰਨ ਵਾਲਾ ਇਨਸਾਨ ਆਮ ਵਿਅਕਤੀ ਨਾਲੋਂ ਜ਼ਿਆਦਾ ਤੰਦਰੁਸਤ ਅਤੇ ਚੁਸਤ-ਦਰੁਸਤ ਰਹਿੰਦਾ ਹੈ। ਉਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਫਾਸਟ ਫੂਡ ਨਾ ਖਾਣ, ਸੰਤੁਲਿਤ ਭੋਜਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਸੁਪਰਡੈਂਟ ਤਰਲੋਚਨ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਸੀਨੀਅਰ ਸਹਾਇਕ ਨੁਪਿੰਦਰ ਕੌਰ, ਅਨਿਲ ਭਾਰਦਵਾਜ ਤੋਂ ਇਲਾਵਾ ਹੋਰ ਅਧਿਕਾਰੀ, ਕਰਮਚਾਰੀ ਹਾਜ਼ਰ ਸਨ।
ਚੁੰਨੀ ਖੁਰਦ ਵਿਖੇ ਭਾਜਪਾ ਆਗੂ ਨੰਬਰਦਾਰ ਮੋਹਨ ਸਿੰਘ ਦੀ ਅਗਵਾਈ ਵਿਚ ਮਨਾਇਆ ਯੋਗ ਦਿਵਸ
ਫ਼ਤਹਿਗੜ੍ਹ ਸਾਹਿਬ, (ਬਲਜਿੰਦਰ ਸਿੰਘ)-ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਭਾਜਪਾ ਸਰਕਲ ਚੁੰਨੀ ਕਲਾਂ ਦੇ ਪ੍ਰਧਾਨ ਨੰਬਰਦਾਰ ਮੋਹਨ ਸਿੰਘ ਦੀ ਅਗਵਾਈ ਹੇਠ ਪਿੰਡ ਚੁੰਨੀ ਖ਼ੁਰਦ ਵਿਖੇ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਨੰਬਰਦਾਰ ਮੋਹਨ ਸਿੰਘ ਚੁੰਨੀ ਖ਼ੁਰਦ ਨੇ ਕਿਹਾ ਕਿ ਸਾਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ ਕਿਉਂਕਿ ਸਾਡੀ ਸਿਹਤ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ, ਜੇਕਰ ਸਾਡੀ ਸਿਹਤ ਤੰਦਰੁਸਤ ਹੈ ਤਾਂ ਅਸੀਂ ਖ਼ੁਸ਼ੀ ਖ਼ੁਸ਼ੀ ਆਪਣਾ ਪਰਿਵਾਰ ਪਾਲਦੇ ਹੋਏ ਆਪਣੇ ਸਮਾਜ ਅਤੇ ਦੇਸ਼ ਦੇ ਲੋਕਾਂ ਨੂੰ ਚੰਗੀ ਸੇਧ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਯੋਗਾ ਕਰਨ ਲਈ ਦੇਸ਼ ਦੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਇੱਕ ਸਰੀਰਕ ਕਸਰਤ ਹੀ ਨਹੀਂ ਬਲਕਿ ਇਹ ਸਾਨੂੰ ਸਿਹਤਮੰਦ ਅਤੇ ਖ਼ੁਸ਼ਹਾਲ ਜੀਵਨ ਜਿਊਣ ਦੀ ਪ੍ਰੇਰਨਾ ਦੇਣ ਦੇ ਨਾਲ-ਨਾਲ ਦਿਮਾਗ਼ੀ ਤੌਰ ‘ਤੇ ਤਾਕਤਵਰ ਬਣਾਉਣ, ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਬਣਾਉਂਦਾ ਹੈ।
ਖਮਾਣੋਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਖਮਾਣੋਂ, (ਮਨਮੋਹਣ ਸਿੰਘ ਕਲੇਰ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਕੂਲ ਆਫ ਐਮੀਨੈਂਸ ਖਮਾਣੋਂ ਵਿਖੇ ਯੋਗ ਦਿਵਸ ਮਨਾਇਆ ਗਿਆ। ਸਵੇਰ ਮੌਕੇ ਵੱਡੀ ਗਿਣਤੀ ’ਚ ਯੋਗ ਪ੍ਰੇਮੀਆਂ ਵਲੋਂ ਯੋਗਾ ਅਭਿਆਸ ਕੀਤਾ ਗਿਆ। ਸ੍ਰੀ ਦੁਰਗਾ ਮੰਦਰ ਧਰਮਸ਼ਾਲਾ ’ਚ ਬ੍ਰਹਮ ਕੁਮਾਰੀ ਭੈਣਾਂ ਵਲੋਂ ਯੋਗ ਆਸਣ ਰਾਹੀਂ ਯੋਗ ਅਭਿਆਸ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਯੋਗ ਅਭਿਆਸ ਦੇ ਫ਼ਾਇਦਿਆਂ ਸਬੰਧੀ ਜਾਗਰੂਕ ਕੀਤਾ ਅਤੇ ਸਭਨਾਂ ਨੂੰ ਰੋਜ਼ਾਨਾਂ ਯੋਗ ਕਰਨ ਦੀ ਪ੍ਰੇਰਨਾ ਦਿੱਤੀ। ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ ਵਿਖੇ ਅਧਿਆਪਕ ਗੁਰਪ੍ਰੀਤ ਸਿੰਘ ਵਲੋਂ ਬੱਚਿਆਂ ਨੂੰ ਯੋਗ ਅਭਿਆਸ ਕਰਵਾਇਆ ਅਤੇ ਇਸ ਨੂੰ ਆਪਣੇ ਜੀਵਨ ਦਾ ਅਟੁੱਟ ਅੰਗ ਬਣਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ’ਤੇ ਜਸਵੀਰ ਸਿੰਘ ਜੱਸੀ, ਰਾਕੇਸ਼ ਕੁਮਾਰ ਪੱਪੂ, ਅਜੇ ਗੁਪਤਾ, ਕੁਲਦੀਪ ਮਦਾਨ, ਕ੍ਰਿਸ਼ਨ ਕੁਮਾਰ, ਮਨੋਜ ਸ਼ੁਕਲਾ, ਦਵਿੰਦਰ ਦਾਨੀਆ ਤੋਂ ਇਲਾਵਾ ਔਰਤਾਂ ਨੇ ਵੀ ਹਿੱਸਾ ਲਿਆ।
ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
ਖਮਾਣੋਂ, (ਜੋਗਿੰਦਰ ਪਾਲ)-ਉੱਘੇ ਸਮਾਜ ਸੇਵਕ ਤੇ ਯੋਗਾ ਟਰੇਨਰ ਜਸਪਾਲ ਸਿੰਘ ਜੱਸੀ ਅਤੇ ਪ੍ਰੇਮ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਬਰਾਂਚ ਖਮਾਣੋਂ ਵਲੋਂ ਸ੍ਰੀ ਸ਼ਕਤੀ ਧਰਮਸ਼ਾਲਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਯੋਗ ਆਸਣ ਕਰਵਾਏ ਗਏ ਜੋ ਕਿ ਸਿਹਤ ਲਈ ਅਤਿ ਜ਼ਰੂਰੀ ਹਨ। ਇਸ ਦੌਰਾਨ ਪ੍ਰੇਮ ਕੁਮਾਰ, ਦਵਿੰਦਰ ਦਾਨੀਆ, ਕੁਲਦੀਪ ਮਦਾਨ ਅਤੇ ਦਲਜਿੰਦਰ ਕੁਮਾਰ ਨੇ ਯੋਗ ਸਬੰਧੀ ਚਾਨਣਾ ਪਾਇਆ ਅਤੇ ਲੋਕਾਂ ਨੂੰ ਯੋਗ ਨੂੰ ਰੋਜ਼ਾਨਾ ਜੀਵਨ ਵਿਚ ਅਪਣਾਉਣ ਲਈ ਕਿਹਾ। ਬ੍ਰਹਮਕੁਮਾਰੀ ਆਸ਼ਰਮ ਖਮਾਣੋਂ ਵਲੋਂ ਪਹੁੰਚੀਆਂ ਭੈਣਾਂ ਵਲੋਂ ਯੋਗ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਜਸਪਾਲ ਸਿੰਘ ਜੱਸੀ ਨੇ ਇਸ ਮੌਕੇ ਪਹੁੰਚੇ ਸ਼ਹਿਰ ਵਾਸੀਆਂ, ਬ੍ਰਹਮਕੁਮਾਰੀ ਆਸ਼ਰਮ ਖਮਾਣੋਂ ਵਲੋਂ ਪਹੁੰਚੀਆਂ ਭੈਣਾਂ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਨੋਜ ਕੁਮਾਰ ਸ਼ੁਕਲਾ, ਵਿਜੇ ਗੁਪਤਾ, ਸੁਰੇਸ਼ ਗੁਪਤਾ, ਸੁਰਿੰਦਰ ਕੁਮਾਰ, ਨਰੇਸ਼ ਕੁਮਾਰ ਗੁਪਤਾ, ਸੰਦੀਪ ਠਾਕੁਰ, ਕ੍ਰਿਸ਼ਨ ਲਾਲ ਗਾਬਾ, ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਅਜੇ ਗੁਪਤਾ, ਪ੍ਰਿੰਸ ਪਪਨੇਜਾ, ਰਜਿੰਦਰ ਕੁਮਾਰ, ਅਮਰਜੀਤ ਸਿੰਘ ਸੇਵਾ ਮੁਕਤ ਲੇਖਾਕਾਰ ਮਾਰਕੀਟ ਕਮੇਟੀ ਖਮਾਣੋਂ, ਪੱਪੂ ਖਮਾਣੋਂ ਅਤੇ ਭਰਵੀਂ ਗਿਣਤੀ ਵਿਚ ਹੋਰ ਸ਼ਹਿਰ ਵਾਸੀ ਹਾਜ਼ਰ ਸਨ।
‘ਕਰੋ ਯੋਗ’ ਰਹੋ ਨਿਰੋਗ ਦੇ ਨਾਅਰੇ ਨਾਲ ਅਮਲੋਹ ਵਿਚ ਮਨਾਇਆ ਅੰਤਰ-ਰਾਸ਼ਟਰੀ ਯੋਗ ਦਿਵਸ
ਅਮਲੋਹ, (ਹਰਪ੍ਰੀਤ ਸਿੰਘ ਗਿੱਲ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੂਰੀ ਦੁਨੀਆ ਵਿਚ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਪਰਿਵਾਰ ਅਮਲੋਹ ਵਲੋਂ ਅੱਜ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਮਲੋਹ ਦੇ ਮੈਦਾਨ ਵਿਚ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ ਗਿਆ। ਇਸ ਮੌਕੇ ਯੋਗ ਆਚਾਰੀਆ ਡਾ. ਅਸ਼ੋਕ ਜਿੰਦਲ ਨੇ ਕਿਹਾ ਕਿ ਉਹ ਯੋਗ ਪਰਿਵਾਰ ਦੇ ਸਾਥੀਆਂ ਨਾਲ ਸਾਲ 1998 ਤੋਂ ਰੋਜ਼ਾਨਾਂ ਸਵੇਰੇ 6 ਤੋਂ 7 ਵਜੇ ਤੱਕ ਬਿਨਾਂ ਕਿਸੇ ਫ਼ੀਸ ਦੇ ਸਕੂਲ ਦੇ ਮੈਦਾਨ ਵਿਚ ਯੋਗ ਆਸਣ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਭਾਰਤ ਦੇ ਰਿਸ਼ੀ-ਮੁਨੀਆਂ ਵਲੋਂ ਚਲਾਈ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ’ਤੇ ਐਮ. ਜੀ. ਅਸ਼ੋਕਾ ਗਰਲਜ਼ ਸਕੂਲ ਵਿਚ ਯੋਗਾ ਸੈਸ਼ਨ ਦਾ ਆਯੋਜਨ
ਅਜੀਤ ਡੈਸਕ
22-06-2026