07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਮੰਗਾਂ ਸੰਬੰਧੀ ਸਰਕਾਰ ਖ਼ਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਸਹਾਇਕ ਸਿਵਲ ਸਰਜਨ ਨੂੰ ਮੰਗ ਪੱਤਰ ਦਿੱਤਾ

Ad Position 21
No active advertisement
ਅਜੀਤ ਡੈਸਕ 23-06-2026
ਫ਼ਤਹਿਗੜ੍ਹ ਸਾਹਿਬ, 22 ਜੂਨ (ਮਨਪ੍ਰੀਤ ਸਿੰਘ)-ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ 2008 ਤੋਂ ਆਪਣਾ ਜੀਵਨ ਸਿਹਤ ਵਿਭਾਗ ਵਿਚ ਠੇਕੇ ਤੇ ਨੌਕਰੀ ਕਰਕੇ ਬਤੀਤ ਕਰ ਰਹੇ ਹਨ, ਪ੍ਰੰਤੂ ਲਗਪਗ 18 ਸਾਲ ਵਫ਼ਾਦਾਰੀ ਨਾਲ ਨੌਕਰੀ ਕਰਨ ਦੇ ਬਾਵਜੂਦ ਵੀ ਕਿਸੇ ਸਰਕਾਰ ਨੇ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ। ਇਸ ਦੇ ਉਲਟ ਮੁਲਾਜ਼ਮ ਬਿਨਾਂ ਕੋਈ ਵਿੱਤੀ ਲਾਭ ਲਏ, ਨੈਸ਼ਨਲ ਹੈਲਥ ਮਿਸ਼ਨ ਦੇ ਵਿਚੋਂ ਠੇਕੇ ਤੇ ਨੌਕਰੀ ਕਰਦੇ ਰਿਟਾਇਰ ਵੀ ਹੋਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਐਨ.ਐਚ.ਐਮ ਦੇ ਜੁਆਇੰਟ ਫ਼ਰੰਟ ਪੰਜਾਬ ਤੇ ਜ਼ਿਲ੍ਹਾ ਆਗੂ ਹਰਪਾਲ ਸਿੰਘ ਸੋਢੀ, ਸੀ.ਐਚ.ਓ. ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਅਤੇ ਐਨ.ਐਚ.ਐਮ. ਇੰਪਲਾਈਜ਼ ਯੂਨੀਅਨ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਨੇ ਸਿਵਲ ਹਸਪਤਾਲ ਵਿਖੇ ਧਰਨੇ ਦੌਰਾਨ ਪੱਤਰਕਾਰਾਂ ਨੂੰ ਦਿੱਤੀ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿਚ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਸਟਾਫ਼ ਨੂੰ ਕੋਰਟ ਦੇ ਫ਼ੈਸਲੇ ਦੇ ਆਧਾਰ ਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦੀ ਤਰਜ਼ ਤੇ ਰੈਗੂਲਰ ਕਰਨਾ, ਲਾਇਲਟੀ ਬੋਨਸ, ਗਰੈਜੂਏਟੀ, ਡੀ.ਏ. ਆਦਿ ਮੰਗਾਂ ਹਨ। ਇਸ ਤੋਂ ਇਲਾਵਾ ਕਮਿਉਨਟੀ ਹੈਲਥ ਅਫ਼ਸਰਾਂ ਦੀਆਂ ਮੰਗਾਂ ਵਿਚ ਇਸ ਕੇਡਰ ਨੂੰ ਸਰਕਾਰੀ ਗਜ਼ਟ ਵਿਚ ਸੈਕਸ਼ਨ ਕਰਨਾ, ਨਵਾਂ ਜਾਰੀ ਕੀਤਾ ਇੰਸੇਟਿਵ ਪ੍ਰੋਫਾਰਮਾ ਵਾਪਸ ਲੈਣਾ, ਪ੍ਰਾਈਵੇਟ ਪ੍ਰੈਕਟਿਸ ਤੇ ਲੱਗੀ ਰੋਕ ਹਟਾਉਣਾ ਆਦਿ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨਦੀ ਤਾਂ ਰੋਸ ਵਜੋਂ 2 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਇਸ ਮੌਕੇ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਡਾ. ਕਸੀਤਿਜ ਸੀਮਾ, ਵਿੱਕੀ ਵਰਮਾ, ਸੁਖਜਿੰਦਰ ਸਿੰਘ, ਮੋਹਨ ਸਿੰਘ, ਸੀ.ਐਚ.ਓ. ਸਵੇਤਾ ਬਜਾਜ, ਲਖਪ੍ਰੀਤ ਕੌਰ, ਡਾ. ਧਰਮਿੰਦਰ ਸਿੰਘ, ਗਗਨਦੀਪ ਸਿੰਘ, ਸਿਮਰਨ ਕੌਰ, ਹਰਦੀਪ ਸਿੰਘ ਅਤੇ ਅਵਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਨੇ ‘ਸ਼ੈਵਯ-2026’ ਚਾਰਟਰ ਨਾਈਟ ਤੇ ਸਾਲਾਨਾ ਪੁਰਸਕਾਰ ਸਮਾਰੋਹ ਕਰਵਾਇਆ ਅਗਲੀ ਖ਼ਬਰ ਪਹਿਲੀ ਵਾਰ ਟੇਲਾਂ ’ਤੇ ਪਾਣੀ ਪੁੱਜਣ ’ਤੇ ਟੁੱਟਿਆ ਕਰਮਗੜ੍ਹ ਦੀ ਅਤਾਲਾਂ ਬਰਾਂਚ ਰਜਵਾਹਾ ਕਿਸਾਨ ਦੀ ਤਾਜ਼ੀ ਲਾਈ 5 ਏਕੜ ਜੀ...
Ad Position 24
No active advertisement