ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵਲੋਂ ਅੱਜ ਆਪਣਾ 64ਵਾਂ ਸਥਾਪਨਾ ਦਿਵਸ ਮਨਾਇਆ। ਪ੍ਰੀਸ਼ਦ ਪ੍ਰਧਾਨ ਮਨੀਸ਼ ਵਰਮਾ ਤੇ ਸਕੱਤਰ ਅਰਵਿੰਦ ਵਰਮਾ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਸਰਹਿੰਦ ਸ਼ਹਿਰ ਵਿਖੇ ਅੱਠਵੀਂ, ਨੌਵੀਂ ਤੇ ਦਸਵੀਂ ਦੀਆਂ ਵਿਦਿਆਰਥਣਾਂ ਨੂੰ ਅਨੀਮੀਆ ਤੇ ਲੈਕਚਰ ਕਰਵਾਇਆ। ਇਹ ਲੈਕਚਰ ਡਾ. ਦੀਪਿਕਾ ਸੂਰੀ ਦੁਆਰਾ ਦਿੱਤਾ ਗਿਆ, ਡਾ. ਸੂਰੀ ਨੇ ਲੜਕੀਆਂ ਨੂੰ ਖ਼ੂਨ ਦੀ ਕਮੀ ਨੂੰ ਕਿਵੇਂ ਪੂਰਾ ਕਰਨਾ ਹੈ, ਸੰਬੰਧੀ ਗੁਰ ਦੱਸੇ। ਇਸ ਪਿੱਛੋਂ ਲੜਕੀਆਂ 40 ਦਾ ਐੱਚ. ਬੀ. ਟੈੱਸਟ ਵੀ ਉਨ੍ਹਾਂ ਦੀ ਦੇਖ ਰੇਖ ’ਚ ਕਰਵਾਇਆ ਗਿਆ ਤਾਂ ਕਿ ਲੜਕੀਆਂ ਵਿਚ ਖ਼ੂਨ ਦੀ ਕਮੀ ਦਾ ਪਤਾ ਲੱਗ ਸਕੇ ਅਤੇ ਇਸ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕੇ। ਮੁੱਖ ਅਧਿਆਪਕਾ ਰਾਜਪਾਲ ਕੌਰ ਨੇ ਸਾਰੇ ਪ੍ਰੀਸ਼ਦ ਮੈਂਬਰਾਂ ਦਾ ਸਵਾਗਤ ਕਰਦਿਆਂ ਪ੍ਰੀਸ਼ਦ ਦੇ ਇਸ ਯਤਨ ਦੀ ਸ਼ਲਾਘਾ ਕੀਤੀ। ਪ੍ਰੀਸ਼ਦ ਵਲੋਂ ਰਾਜਪਾਲ ਨੂੰ ਸਨਮਾਨਿਤ ਵੀ ਕੀਤਾ। ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪ੍ਰੀਸ਼ਦ ਆਪਣੇ ‘ਅਨੀਮੀਆ ਮੁਕਤ’ ਪ੍ਰਾਜੈਕਟ ਤਹਿਤ ਹਰ ਸਾਲ ਅਨੀਮੀਆ ’ਤੇ ਵੱਖ-ਵੱਖ ਸਕੂਲਾਂ ਵਿਚ ਐਕਸਪਰਟ ਡਾਕਟਰਾਂ ਤੋਂ ਲੈਕਚਰ ਕਰਵਾਉਂਦੀ ਹੈ ਅਤੇ ਇਸ ਸਾਲ ਵੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵੀ ਵਿਚ ਇਹ ਪ੍ਰਾਜੈਕਟ ਲਿਆ ਜਾਵੇਗਾ। ਇਸ ਮੌਕੇ ਅਨੁਜ ਜਿੰਦਲ, ਪਰਮਪ੍ਰੀਤ ਵਰਮਾ, ਰੁਚੀ ਜਿੰਦਲ, ਸਮੀਰ ਸ਼ਰਮਾ, ਸੁਮਿਤ ਮੋਦੀ, ਬਲਜਿੰਦਰ ਪਰਾਸ਼ਰ, ਸੰਦੀਪ ਕੌਰ, ਵੰਦਨਾ ਚੋਪੜਾ ਤੇ ਸੁਮਨ ਸਹਿਗਲ ਹਾਜ਼ਰ ਸਨ।