ਬਸੀ ਪਠਾਣਾਂ, 10 ਜੁਲਾਈ (ਐਚ. ਐਸ. ਗੌਤਮ, ਰਾਜਿੰਦਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ, ਜਿਸ ਵਿਚ ਅੱਖਾਂ ਤੇ ਮਾਹਿਰ ਡਾ. ਨਰੇਸ਼ ਚੌਹਾਨ ਵਲੋਂ 205 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਕੇ ਤੇ ਦਵਾਈ ਮੁਫ਼ਤ ਦਿੱਤੀ ਗਈ। ਡਾ. ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣ, ਧੂੜ ਮਿੱਟੀ ਤੋਂ ਬਚਾਉਣ। ਕੈਂਪ ਦਾ ਉਦਘਾਟਨ ਡਾ. ਨਰੇਸ਼ ਚੌਹਾਨ ਤੇ ਸਟੇਟ ਬੈਂਕ ਆਫ਼ ਇੰਡੀਆ ਦੇ ਮੈਨੇਜਰ ਵਿਜੇ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਪ੍ਰੀਸ਼ਦ ਦੇ ਸਥਾਪਨਾ ਦਿਵਸ ’ਤੇ ਸਾਂਝੇ ਤੌਰ ’ਤੇ ਜਯੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਪ੍ਰੀਸ਼ਦ ਦੇ ਪ੍ਰਧਾਨ ਨੀਰਜ ਮਲਹੋਤਰਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਪ੍ਰੀਸ਼ਦ ਵਲੋਂ ਅਜਿਹੇ ਸਮਾਜ ਸੇਵਾ ਦੇ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਰਮੇਸ਼ ਮਲਹੋਤਰਾ ਸਟੇਟ ਮੀਤ ਪ੍ਰਧਾਨ ਨੇ ਨਿਭਾਈ ਅਤੇ ਪ੍ਰੀਸ਼ਦ ਦੇ ਕੰਮਾਂ ਬਾਰੇ ਜਨਤਾ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਅਜੇ ਮਲਹੋਤਰਾ, ਰਿਤੂ ਮਲਹੋਤਰਾ, ਵੀਨਾ ਕਸ਼ਯਪ, ਨਿਧੀ ਭੰਡਾਰੀ, ਵਿਨੋਦ ਸ਼ਰਮਾ, ਸੇਵਾ ਪ੍ਰਮੁੱਖ ਬਲਦੇਵ ਕ੍ਰਿਸ਼ਨ ਅਤੇ ਜੈ ਕ੍ਰਿਸ਼ਨ ਕਸ਼ਪ, ਪ੍ਰੀਤਮ ਰਬੜ, ਸੰਜੇ ਸੋਨੀ, ਰਕੇਸ਼ ਸੋਨੀ, ਰੋਹਿਤ ਹਸੀਜਾ, ਮੁਲਖ ਰਾਜ ਮੜਕਣ, ਰਾਜੂ ਵਧਵਾ, ਸੁਸ਼ੀਲ ਗਰੋਵਰ, ਪ੍ਰਮੋਦ ਲੱਤਾ, ਭਾਰਤ ਭੂਸ਼ਣ ਸ਼ਰਮਾ, ਰਵਿੰਦਰ ਰਿੰਕੂ ਸਕੱਤਰ, ਕੁਲਦੀਪ ਕੌਰ, ਦੇਵ ਕੁਮਾਰ, ਵਾਸੂਦੇਵਨੰਦਾ, ਕੁਲਦੀਪ ਚੰਦ, ਸ਼ੈਂਕੀ ਟਾਂਗਰੀ, ਯਸ਼ਪਾਲ, ਰਾਜਨ ਵਰਮਾ ਦਵਿੰਦਰ ਹਸੀਜਾ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ।