09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਇੰਸ. ਡਾ. ਸ਼ਕੁੰਤ ਚੌਧਰੀ ਨੇ ਨੈਸ਼ਨਲ ਚੈਂਪੀਅਨਸ਼ਿਪ ’ਚ 2 ਸੋਨ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 11-07-2026
ਫ਼ਤਹਿਗੜ੍ਹ ਸਾਹਿਬ, 10 ਜੁਲਾਈ (ਬਲਜਿੰਦਰ ਸਿੰਘ)-ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਪੰਜਾਬ ਵਿਜੀਲੈਂਸ ਵਿਭਾਗ ਦੀ ਇੰਸਪੈਕਟਰ ਅਤੇ ਪ੍ਰਸਿੱਧ ਐਥਲੀਟ ਡਾ. ਸ਼ਕੁੰਤ ਚੌਧਰੀ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫ਼ਤਹਿਗੜ੍ਹ ਸਾਹਿਬ ਤੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਡਾ. ਚੌਧਰੀ ਨੇ ਹਰਿਦੁਆਰ ਵਿਖੇ 6, 7 ਤੇ 8 ਜੁਲਾਈ ਦੌਰਾਨ ਆਯੋਜਿਤ ਯੂਥ ਸਪੋਰਟਸ ਆਲ ਇੰਡੀਆ ਨੈਸ਼ਨਲ ਚੈਂਪੀਅਨਸ਼ਿਪ 2026 ਵਿਚ ਹੈਮਰ ਥਰੋਅ ਤੇ ਡਿਸਕਸ ਥਰੋਅ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਗਮੇ ਆਪਣੇ ਨਾਂਅ ਕੀਤੇ ਹਨ। ਡਾ. ਚੌਧਰੀ ਦੀ ਇਸ ਵੱਡੀ ਉਪਲਬਧੀ ਨਾਲ ਵਿਜੀਲੈਂਸ ਬਿਊਰੋ ਯੂਨਿਟ ਫ਼ਤਹਿਗੜ੍ਹ ਸਾਹਿਬ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਇਸ ਕਾਮਯਾਬੀ ’ਤੇ ਉਪ ਕਪਤਾਨ ਪੁਲਿਸ ਨਵਦੀਪ ਸਿੰਘ ਅਤੇ ਸਮੂਹ ਵਿਜੀਲੈਂਸ ਸਟਾਫ਼ ਵਲੋਂ ਡਾ. ਚੌਧਰੀ ਨੂੰ ਵਧਾਈ ਦਿੱਤੀ ਗਈ ਅਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਅਧਿਕਾਰੀਆਂ ਤੇ ਸਟਾਫ਼ ਮੈਂਬਰਾਂ ਨੇ ਕਿਹਾ ਕਿ ਡਾ. ਚੌਧਰੀ ਸਿਰਫ਼ ਇਕ ਕਾਬਲ ਪੁਲਿਸ ਅਧਿਕਾਰੀ ਹੀ ਨਹੀਂ, ਸਗੋਂ ਪੰਜਾਬ ਵਿਜੀਲੈਂਸ ਵਿਭਾਗ ਦੀ ਸ਼ਾਨ ਤੇ ਖੇਡ ਜਗਤ ਦਾ ਮਾਣ ਵੀ ਹਨ। ਉਨ੍ਹਾਂ ਵਰਗੇ ਖਿਡਾਰੀ ਇਹ ਸਾਬਤ ਕਰਦੇ ਹਨ ਕਿ ਜੇਕਰ ਮਨ ਵਿਚ ਲਗਨ, ਮਿਹਨਤ ਤੇ ਅਨੁਸ਼ਾਸਨ ਹੋਵੇ ਤਾਂ ਡਿਊਟੀ ਦੇ ਨਾਲ-ਨਾਲ ਖੇਡਾਂ ਵਿਚ ਵੀ ਉੱਚਾ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਸ਼ਕੁੰਤ ਚੌਧਰੀ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਵਿਭਾਗ, ਸਾਥੀਆਂ ਤੇ ਨਿਰੰਤਰ ਅਭਿਆਸ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਐਨ. ਆਈ. ਐਸ. ਕੋਆਲੀਫਾਇਡ ਬਲੈਕ ਬੈਲਟ ਜੂਡੋ ਕੋਚ ਵੀ ਹਨ ਤੇ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਸਮਾਂ ਕੱਢ ਕੇ ਨਿਯਮਿਤ ਤੌਰ ’ਤੇ ਪ੍ਰੈਕਟਿਸ ਕਰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਿਚ ਅੱਗੇ ਵਧਣ ਲਈ ਲਗਾਤਾਰ ਮਿਹਨਤ, ਸਬਰ ਤੇ ਅਨੁਸ਼ਾਸਨ ਬਹੁਤ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਪੁੱਜੀ 50 ਕਰੋੜ ਦੀ ਹੈਰੋਇਨ ਦੀ ਖੇਪ ਬਰਾਮਦ 2 ਲੱਖ ਦੀ ‘ਡਰਗ ਮਨੀ’ ਸਮੇਤ 2 ਤਸਕਰ ਕਾਬੂ, 2 ਹੋਰ ਨਾਮਜ਼ਦ ਅਗਲੀ ਖ਼ਬਰ ਕਾਂਗਰਸ ਵਲੋਂ ਐਸ. ਸੀ. ਵਿੰਗ ਦੀ ਮੀਟਿੰਗ ’ਚ 21 ਮੈਂਬਰੀ ਕਮੇਟੀ ਦਾ ਗਠਨ ਕਰਕੇ ਵੰਡੇ ਨਿਯੁਕਤੀ ਪੱਤਰ
Ad Position 24