07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਸਰਕਾਰਾਂ ਵਲੋਂ ਚੋਣਾਂ ਨੇੜੇ ਦੇਖ ਲੋਕਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਦੇਣ ਦਾ ਰੁਝਾਨ ਨਿੰਦਣਯੋਗ-ਮਾਧੋਪੁਰ

Ad Position 21
No active advertisement
ਅਜੀਤ ਡੈਸਕ 12-07-2026
ਬਸੀ ਪਾਠਣਾਂ, 11 ਜੁਲਾਈ (ਰਾਜਿੰਦਰ ਸ਼ਰਮਾ)-ਸਰਕਾਰਾਂ ਵਲੋਂ ਚੋਣਾਂ ਨੇੜੇ ਲੋਕਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਦੇਣ ਦਾ ਰੁਝਾਨ ਬਹੁਤ ਨਿੰਦਣਯੋਗ ਹੈ ਤੇ ਇਨ੍ਹਾਂ ਮੁਫ਼ਤ ਦੀਆਂ ਯੋਜਨਾਵਾਂ ਦੇਣ ਦੇ ਐਲਾਨ ਨਾਲ ਸੂਬੇ ਦਾ ਆਰਥਿਕ ਢਾਂਚਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਜਾਂਦਾ ਹੈ। ਇਹ ਪ੍ਰਗਟਾਵਾ ਘੱਟ ਗਿਣਤੀ ਤੇ ਦਲਿਤ ਦਲ ਦੇ ਸੂਬਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਮਾਧੋਪੁਰ ਨੇ ਕਿਹਾ ਕਿ ਸਰਕਾਰਾਂ ਵਲੋਂ ਲੋਕਾਂ ਦੀ ਭਲਾਈ ਲਈ ਮੁਫ਼ਤ ਦੀ ਸਹੂਲਤਾਂ ਦੇਣ ਤੋਂ ਪਹਿਲਾਂ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਸ ਰਕਮ ਦਾ ਪ੍ਰਬੰਧ ਕਿਥੋਂ ਕੀਤਾ ਜਾਵੇਗਾ? ਅਤੇ ਆਮਦਨ ਦੇ ਸਾਧਨ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਮਾਧੋਪੁਰ ਨੇ ਕਿਹਾ ਕਿ ਪੰਜਾਬ ’ਚ ਕੇਵਲ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੀ ਇਕ ਅਜਿਹੀ ਰਾਜਨੀਤਿਕ ਪਾਰਟੀ ਹੈ ਜਿਸ ਨੇ ਕਿਸੇ ਰਾਜਨੀਤਕ ਪਾਰਟੀ ’ਤੇ ਚਿੱਕੜ ਸੁੱਟਣ ਦੀ ਬਜਾਏ ਲੋਕਾਂ ਦੇ ਦਿਲਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਪੰਜਾਬ ਲਈ ਵਿਜ਼ਨ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ’ਚ ਆਪਸੀ ਟਕਰਾਅ ਬਹੁਤ ਹੀ ਮੰਦਭਾਗਾ ਹੈ ਅਤੇ ਭਗਵੰਤ ਮਾਨ ਨੂੰ ਆਪ ਪਹਿਲ ਕਦਮੀ ਕਰਕੇ ਇਸ ਟਕਰਾਅ ਨੂੰ ਖਤਮ ਕਰਨਾ ਚਾਹੀਦਾ ਹੈ। ਮੀਟਿੰਗ ’ਚ ਪਾਸੇ ਕੀਤੇ ਮਤੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੱੜਗਜ਼ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮਿਆਂ ਨੂੰ ਲਾਗੂ ਕਰਵਾਇਆ ਜਾਵੇ, ਸਤਲੁਜ ਫ਼ਿਲਮ ਨੂੰ ਤੁਰੰਤ ਸਿਨੇਮਾ ਘਰਾਂ ’ਚ ਲਗਵਾਇਆ ਜਾਵੇ, ਕੇਂਦਰ ਸਰਕਾਰ ਮਜ਼ਦੂਰਾਂ ਦੀ ਮਜ਼ਦੂਰੀ ਕੀਮਤ ਨੂੰ ਸੂਚਕ ਅੰਕ ਨਾਲ ਜੋੜਿਆ ਜਾਵੇ, ਮਨਰੇਗਾ ਦੀ ਥਾਂ ਤੇ ‘ਜੀ ਰਾਮ ਜੀ ਐਕਟ’ ਅਧੀਨ ਪੰਜਾਬ ਨੂੰ ਏ ਕੈਟਾਗਰੀ ’ਚ ਰੱਖਿਆ ਜਾਵੇ ਅਤੇ ਪੰਜਾਬ ਸਰਕਾਰ ਸਿੱਖਿਆ ਮਹਿਕਮੇ ਅਧੀਨ ਲੈਕਚਰਾਰ ਦੀਆਂ ਪੋਸਟਾਂ ’ਚ ਐਸ. ਸੀ. ਤੇ ਬੀ. ਸੀ. ਵਰਗ ਨੂੰ ਬਣਦਾ ਰਾਖਵਾਂਕਰਨ ਦਿੱਤਾ ਜਾਵੇ। ਮੀਟਿੰਗ ਨੂੰ ਅਜਮੇਰ ਸਿੰਘ ਬਡਲਾ ਜ਼ਿਲ੍ਹਾ ਚੇਅਰਮੈਨ, ਸੁਰਜੀਤ ਸਿੰਘ ਖਾਲਸਪੁਰ ਤੇ ਗੁਰਵਿੰਦਰ ਸਿੰਘ ਚੀਮਾ ਜ਼ਿਲ੍ਹਾ ਮੀਤ ਪ੍ਰਧਾਨ, ਸੁਰਿੰਦਰ ਸਿੰਘ ਜਵੰਧਾ ਤੇ ਮਲਜੀਤ ਸਿੰਘ ਬਧੌਛੀ ਜ਼ਿਲ੍ਹਾ ਜਨਰਲ ਸਕੱਤਰ, ਜੋਧ ਸਿੰਘ ਪ੍ਰਧਾਨ ਸਰਕਲ ਕਲੌੜ, ਕਰਨੈਲ ਸਿੰਘ ਮਟੂ ਤੇ ਗੁਰਚਰਨ ਸਿੰਘ ਚੁੰਨੀ ਚੇਅਰਮੈਨ ਪ੍ਰਧਾਨ ਸਰਕਲ ਚੁੰਨੀ, ਪ੍ਰੇਮ ਸਿੰਘ ਪੰਜਕੋਹਾ, ਸੁੱਚਾ ਸਿੰਘ ਨਬੀਪੁਰ, ਅਮਰਜੀਤ ਹਾਜੀਪੁਰ, ਹਰਬੰਸ ਸਿੰਘ ਭੜੀ, ਗੁਰਪਾਲ ਸਿੰਘ ਤੇ ਨਰਿੰਦਰ ਕੁਮਾਰ, ਸੰਪੂਰਨ ਸਿੰਘ ਸਾਬਕਾ ਸਰਪੰਚ, ਅਮਰ ਸਿੰਘ ਬਸੀ, ਦਰਸ਼ਨ ਸਿੰਘ ਘੁਮੰਡਗੜ੍ਹ, ਬਲਦੇਵ ਸਿੰਘ ਥਾਬਲਾਂ, ਹਰਬੰਸ ਸਿੰਘ ਦਫ਼ਤਰ ਸਕੱਤਰ, ਇੰਦਰਪਾਲ ਸਿੰਘ, ਰੂੜ ਸਿੰਘ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਫੱਗਣਮਾਜਰਾ, ਜਸਬੀਰ ਸਿੰਘ ਫ਼ਤਹਿਪੁਰ ਨੇ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਖੇ ‘ਸਿੱਖਿਆ ’ਚ ਏ. ਆਈ. ਟੂਲਜ਼ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਲੋਂ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ ਆਰੰਭ
Ad Position 24
No active advertisement