07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਵਿਸ਼ਵ ਯੂਨੀਵਰਸਿਟੀ ਵਿਖੇ ‘ਸਿੱਖਿਆ ’ਚ ਏ. ਆਈ. ਟੂਲਜ਼ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 12-07-2026
ਫ਼ਤਹਿਗੜ੍ਹ ਸਾਹਿਬ, 11 ਜੁਲਾਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵਲੋਂ ਬੀ. ਏ., ਬੀ. ਐੱਡ. ਦੇ ਵਿਦਿਆਰਥੀਆਂ ਲਈ ‘ਸਿੱਖਿਆ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਟੂਲਜ਼’ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਭਵਿੱਖ ਦੇ ਅਧਿਆਪਕਾਂ ਨੂੰ ਅਧਿਆਪਨ, ਸਿੱਖਣ ਅਤੇ ਮੁਲਾਂਕਣ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਲੋੜੀਂਦੇ ਗਿਆਨ ਤੇ ਵਿਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਕਿਹਾ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਸਿੱਖਿਆ ਖੇਤਰ ਵਿਚ ਨਵੇਂ ਆਯਾਮ ਸਥਾਪਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੇ ਅਧਿਆਪਕਾਂ ਲਈ ਅਧਿਆਪਨ ਕੁਸ਼ਲਤਾਵਾਂ ਦੇ ਨਾਲ ਡਿਜੀਟਲ ਯੋਗਤਾ ਅਤੇ ਏ. ਆਈ. ਸਾਖਰਤਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਤਕਨਾਲੋਜੀ ਦੀ ਜ਼ਿੰਮੇਵਾਰ ਤੇ ਸਿਰਜਣਾਤਮਿਕ ਵਰਤੋਂ ਕਰ ਸਕਣ। ਵਰਕਸ਼ਾਪ ਦੇ ਰਿਸੋਰਸ ਪਰਸਨ ਕੰਪਿਊਟਰ ਸਾਇੰਸ ਵਿਭਾਗ ਦੇ ਐਸੋਸੀਏਟ ਡਾ. ਅਮਨਦੀਪ ਵਿਰਕ ਨੇ ਭਾਗੀਦਾਰਾਂ ਨੂੰ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਜਨਰੇਟਿਵ ਏ. ਆਈ., ਪ੍ਰੌਂਪਟ ਇੰਜੀਨੀਅਰਿੰਗ ਤੇ ਏ. ਆਈ. ਦੀ ਨੈਤਿਕ ਵਰਤੋਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਚੈਟਜੀਪੀਟੀ, ਜੈਮਿਨੀ ਤੇ ਮਾਈਕ੍ਰੋਸਾਫ਼ਟ ਕੋਪਾਇਲਟ ਵਰਗੇ ਪਲੇਟਫ਼ਾਰਮਾਂ ਦੀ ਵਰਤੋਂ ਕਰਦਿਆਂ ਪਾਠ ਯੋਜਨਾਵਾਂ, ਪ੍ਰਜ਼ੈਂਟੇਸ਼ਨਾਂ, ਵਰਕਸ਼ੀਟਾਂ, ਕੁਇਜ਼ਾਂ ਤੇ ਹੋਰ ਅਧਿਆਪਨ ਸਮਗਰੀ ਤਿਆਰ ਕਰਨ ਦਾ ਵਿਹਾਰਕ ਅਨੁਭਵ ਹਾਸਿਲ ਕੀਤਾ। ਸਿੱਖਿਆ ਵਿਭਾਗ ਦੇ ਮੁਖੀ ਤੇ ਵਰਕਸ਼ਾਪ ਕਨਵੀਨਰ ਡਾ. ਹਰਨੀਤ ਬਿਲਿੰਗ ਦੀ ਅਗਵਾਈ ਹੇਠ ਕਰਵਾਏ ਵਿਹਾਰਕ ਸੈਸ਼ਨਾਂ ਵਿਚ ਵਿਦਿਆਰਥੀਆਂ ਨੇ ਏ. ਆਈ. ਆਧਾਰਿਤ ਅਧਿਆਪਨ ਸਰੋਤ ਤਿਆਰ ਕੀਤੇ ਅਤੇ ਆਪਣੇ ਏ. ਆਈ.-ਏਕੀਕ੍ਰਿਤ ਪਾਠ ਯੋਜਨਾਵਾਂ ਤੇ ਵਿੱਦਿਅਕ ਪ੍ਰਾਜੈਕਟ ਪੇਸ਼ ਕੀਤੇ। ਵਰਕਸ਼ਾਪ ਦੀ ਸਹਿ-ਕੋਆਰਡੀਨੇਟਰ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਡਾ. ਹਰਨੀਤ ਬਿਲਿੰਗ ਨੇ ਕਿਹਾ ਕਿ ਅਜਿਹੇ ਉਪਰਾਲੇ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਅਨੁਸਾਰ ਤਕਨੀਕੀ ਤੌਰ ’ਤੇ ਨਿਪੁੰਨ ਤੇ ਨਵੀਨ ਸੋਚ ਵਾਲੇ ਅਧਿਆਪਕ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਸਰਕਾਰਾਂ ਵਲੋਂ ਚੋਣਾਂ ਨੇੜੇ ਦੇਖ ਲੋਕਾਂ ਨੂੰ ਮੁਫ਼ਤ ਦੀਆਂ ਰਿਉੜੀਆਂ ਦੇਣ ਦਾ ਰੁਝਾਨ ਨਿੰਦਣਯੋਗ-ਮਾਧੋਪੁਰ
Ad Position 24
No active advertisement