07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪੰਜਾਬ ਨੰਬਰਦਾਰ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 12-07-2026
ਫ਼ਤਹਿਗੜ੍ਹ ਸਾਹਿਬ, 11 ਜੁਲਾਈ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਾਤਾ ਗੁਜਰੀ ਨਿਵਾਸ ਵਿਖੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਪੰਜਾਬ ਨੰਬਰਦਾਰ ਯੂਨੀਅਨ ਦੀ ਲੀਡਰਸ਼ਿਪ ਵਲੋਂ ਨੰਬਰਦਾਰਾਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਨਾਲ ਪਿਛਲੇ ਦਿਨੀਂ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਕੈਬਨਿਟ ਮੰਤਰੀ ਦੁਆਰਾ ਭਰੋਸਾ ਦਿਵਾਇਆ ਗਿਆ ਕਿ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕਰਕੇ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਦਾ ਜਲਦ ਨਿਪਟਾਰਾ ਕਰਵਾਇਆ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਾਰੇ ਨੰਬਰਦਾਰਾਂ ਦਾ ਬਕਾਇਆ ਮਾਣਭੱਤਾ ਜਲਦ ਉਨ੍ਹਾਂ ਦੇ ਖਾਤਿਆਂ ਵਿਚ ਪਾਇਆ ਜਾਵੇ, ਉਨ੍ਹਾਂ ਪੰਜਾਬ ਸਰਕਾਰ ਵਲੋਂ ਫ਼ਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਦੀ ਪ੍ਰਸੰਸਾ ਵੀ ਕੀਤੀ। ਨੰਬਰਦਾਰਾਂ ਨੇ ਮੰਗ ਕੀਤੀ ਕਿ ਸਤਲੁਜ ਫ਼ਿਲਮ ਤੇ ਲਗਾਈ ਰੋਕ ਤੁਰੰਤ ਹਟਾਈ ਜਾਵੇ, ਗੁੱਜਰਾਂ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਕੀਤਾ ਜਾਂਦਾ ਨੁਕਸਾਨ ਰੋਕਿਆ ਜਾਵੇ, ਖਰੜ ਸ਼ਹਿਰ ਦਾ ਗੰਦਾ ਪਾਣੀ ਐਸ. ਵਾਈ. ਐਲ. ਨਹਿਰ ਵਿਚ ਪਾਉਣ ਤੋਂ ਰੋਕਿਆ ਜਾਵੇ, ਕਿਉਂਕਿ ਬਰਸਾਤ ਦੇ ਦਿਨਾਂ ਵਿਚ ਇਹ ਪਾਣੀ ਹਲਕਾ ਬਸੀ ਪਠਾਣਾਂ ਦੇ ਕਿਸਾਨਾਂ ਦੀ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਾਉਂਦਾ ਹੈ ਅਤੇ ਜੋਤੀ ਸਰੂਪ ਮੋੜਾਂ ’ਤੇ ਖੋਲ੍ਹੇ ਸ਼ਰਾਬ ਦੇ ਠੇਕੇ ਨੂੰ ਹਟਾਇਆ ਜਾਵੇ। ਮੀਟਿੰਗ ਵਿਚ ਨੰਬਰਦਾਰ ਹਰਬੰਸ ਸਿੰਘ ਈਸਰਹੇਲ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ, ਜਸਪਾਲ ਸਿੰਘ ਸਿਕੰਦਰਪੁਰ, ਅਮਰਜੀਤ ਸਿੰਘ ਡੇਰਾ ਮੀਰ ਮੀਰਾ, ਸ਼ਰਧਾ ਸਿੰਘ ਛੰਨਾ ਤਹਿਸੀਲ ਪ੍ਰਧਾਨ ਅਮਲੋਹ, ਜਸਵਿੰਦਰ ਸਿੰਘ ਤਹਿਸੀਲ ਕਾਰਜਕਾਰੀ ਪ੍ਰਧਾਨ ਬਸੀ ਪਠਾਣਾਂ, ਸਤਭਿੰਦਰ ਸਿੰਘ ਮਹਿਤਾਬਗੜ੍ਹ, ਗੁਰਵਿੰਦਰ ਸਿੰਘ ਚਣੋ, ਗੁਰਿੰਦਰ ਸਿੰਘ, ਤਰਲੋਚਨ ਸਿੰਘ ਖ਼ਾਲਸਪੁਰ, ਲਖਵਿੰਦਰ ਸਿੰਘ ਨਲੀਨੀ, ਰਣਜੀਤ ਸਿੰਘ ਮੁੱਢੜੀਆਂ, ਹਰਨੇਕ ਸਿੰਘ ਡਡਹੇੜੀ, ਪਰਮਜੀਤ ਸਿੰਘ ਜਲਵੇੜੀ ਗਹਿਲਾਂ, ਗੁਰਮੁੱਖ ਸਿੰਘ ਤੇ ਗੁਰਚਰਨ ਸਿੰਘ ਫ਼ਤਹਿਗੜ੍ਹ ਨਿਊਆਂ, ਗੁਰਨਾਮ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆੜ੍ਹਤ ਮਜ਼ਦੂਰੀ ’ਤੇ ਲੋਡਿੰਗ ਦੀ ਅਦਾਇਗੀ ਨਾ ਕਰਨ ਕਰਕੇ ਆੜ੍ਹਤੀਆਂ ’ਚ ਰੋਸ-ਰਾਜੇਸ਼ ਸਿੰਗਲਾ ਅਗਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਿਖੇ ‘ਸਿੱਖਿਆ ’ਚ ਏ. ਆਈ. ਟੂਲਜ਼ ਵਿਸ਼ੇ ’ਤੇ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ
Ad Position 24
No active advertisement