ਮੰਡੀ ਗੋਬਿੰਦਗੜ੍ਹ, 11 ਜੁਲਾਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਐਨ. ਐਸ. ਐਸ. ਤੇ ਐਨ. ਸੀ. ਸੀ. ਯੂਨਿਟਾਂ ਵਲੋਂ ਵਿਸ਼ਵ ਜਨਸੰਖਿਆ ਦਿਵਸ ਮੌਕੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਵਧ ਰਹੀ ਜਨਸੰਖਿਆ ਤੇ ਇਸ ਦੇ ਸਮਾਜਿਕ, ਆਰਥਿਕ ਤੇ ਵਾਤਾਵਰਨ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਸੀ। ਇਸ ਮੌਕੇ ਹੋਏ ਲੈਕਚਰ ਵਿਚ ਡਾ. ਮਨਦੀਪ ਸਿੰਘ ਨੇ ਜਨ ਸੰਖਿਆ ਕੰਟਰੋਲ, ਸਿੱਖਿਆ, ਸਿਹਤ ਤੇ ਸਮਾਨਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੇ ਭਾਸ਼ਨ ਤੇ ਵਿਚਾਰ ਚਰਚਾ ਰਾਹੀਂ ਮਹਿਲਾਂ ਸ਼ਕਤੀਕਰਨ ਤੇ ਸਿਹਤ ਜਾਗਰੂਕਤਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਕਾਲਜ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਵਿਸ਼ਵ ਸ਼ਾਂਤੀ ਬਾਰੇ ਗੱਲ ਕਰਦਿਆਂ ਗੁਣਵੱਤਾ ਵਾਲੀ ਸਿੱਖਿਆ ਨੂੰ ਵਿਕਸਿਤ ਸਮਾਜ ਦੀ ਨੀਂਹ ਦੱਸਿਆ। ਉਨ੍ਹਾਂ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਪ੍ਰੋ. ਅਰਾਧਨਾ ਸ਼ਰਮਾ ਨੇ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਵਿਚ ਭਾਗ ਲਿਆ।