ਸੰਘੋਲ, 11 ਜੁਲਾਈ (ਪਰਮਵੀਰ ਸਿੰਘ)-ਪੁਲਿਸ ਚੌਂਕੀ ਸੰਘੋਲ ਨੇ ਨਸ਼ੇ ਵਜੋਂ ਵਰਤੇ ਜਾਂਦੇ ਟੀਕਿਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਚੌਕੀ ਇੰਚਾਰਜ ਸੰਘੋਲ ਹਰਜੀਤ ਸਿੰਘ ਅਨੁਸਾਰ ਗਸ਼ਤ ਦੌਰਾਨ ਜਦੋਂ ਪੁਲਿਸ ਪਾਰਟੀ ਨੇ ਸ਼ੱਕੀ ਪੈਦਲ ਨੌਜਵਾਨਾਂ ਦੀ ਪਿੰਡ ਕਾਲੇਵਾਲ ਸੜਕ ਨੇੜੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿਚੋਂ 4-4 ਟੀਕੇ ਬਰਾਮਦ ਹੋਏ। ਨੌਜਵਾਨਾਂ ਦੀ ਪਛਾਣ ਜਰਨੈਲ ਸਿੰਘ ਤੇ ਭਜਨਜੀਤ ਸਿੰਘ ਦੋਵੇਂ ਭਰਾ ਵਾਸੀ ਪਿੰਡ ਅਮਰਾਲਾ ਵਜੋਂ ਹੋਈ ਹੈ। ਪੁਲਿਸ ਨੇ ਪਰਚਾ ਦਰਜ ਕਰਨ ਉਪਰੰਤ ਮਾਮਲੇ ’ਚ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।