ਪਟਿਆਲਾ, 11 ਜੁਲਾਈ (ਅ.ਸ. ਆਹਲੂਵਾਲੀਆ)-ਬੈਂਕ ਕਾਲੋਨੀ ਵਿਚ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਥਾਣਾ ਸਿਵਲ ਲਾਈਨ ਵਿਚ ਮੁਦਈ ਦੇ ਭਰਾ ਗੁਰਚਰਨ ਸਿੰਘ ਵਲੋਂ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਭਰਾ ਰਾਮਪਾਲ ਸਿੰਘ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਜਿਸ ਦੌਰਾਨ ਇਕ ਮਹਿਲਾ ਨੇ ਤੇਜ਼ ਰਫਤਾਰ ਸਕੂਟਰੀ ਲਿਆ ਕੇ ਉਸ ਦੇ ਭਰਾ ਵਿਚ ਮਾਰੀ। ਇਸ ਦੌਰਾਨ ਉਸ ਦੇ ਜ਼ਖ਼ਮੀ ਹੋਏ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਅਣਪਛਾਤੀ ਸਕੂਟੀ ਸਵਾਰ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।