ਫ਼ਤਹਿਗੜ੍ਹ ਸਾਹਿਬ, 12 ਜੁਲਾਈ (ਮਨਪ੍ਰੀਤ ਸਿੰਘ)-ਸੂਦ ਸਭਾ ਸਰਹਿੰਦ ਦੀ ਕਾਰਜਕਾਰਨੀ ਦੀ ਪਹਿਲੀ ਮੀਟਿੰਗ, ਪ੍ਰਧਾਨ ਹਰਮਿੰਦਰ ਸੂਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ’ਚ ਪ੍ਰਧਾਨ ਸੂਦ ਵਲੋਂ ਸੂਦ ਸਭਾ ਦੀ ਸਾਲ 2026 ਤੋਂ 2028 ਲਈ ਆਪਣੀ ਟੀਮ ਤੇ ਕਾਰਜਕਾਰਨੀ ਕਮੇਟੀ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਪ੍ਰਧਾਨ ਨੇ ਆਪਣੀ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ, ਸਾਹਿਲ ਸੂਦ ਨੂੰ ਜਨਰਲ ਸਕੱਤਰ, ਨਿਤਿਨ ਸੁਭਾਸ਼ ਸੂਦ ਨੂੰ ਕੈਸ਼ੀਅਰ ਤੇ ਪ੍ਰੈੱਸ ਸਕੱਤਰ, ਸੰਦੀਪ ਸੂਦ ਨੂੰ ਮੀਤ ਪ੍ਰਧਾਨ, ਭਾਵੁਕ ਸੂਦ ਨੂੰ ਪ੍ਰਾਜੈਕਟ ਮੈਨੇਜਰ, ਐਡ. ਸੰਜੇ ਸੂਦ ਨੂੰ ਲੀਗਲ ਐਡਵਾਈਜ਼ਰ, ਸ਼ਿਵਮ ਸੂਦ ਨੂੰ ਜੁਆਇੰਟ ਸਕੱਤਰ ਅਤੇ ਸੰਚਿਤ ਸੂਦ ਨੂੰ ਜੁਆਇੰਟ ਕੈਸ਼ੀਅਰ ਨਿਯੁਕਤ ਕੀਤਾ। ਇਸ ਮੌਕੇ ਸੂਦ ਸਭਾ ਦੇ ਸੀਨੀਅਰ ਮੈਂਬਰਾਂ ਸੁਭਾਸ਼ ਸੂਦ, ਰਾਜਿੰਦਰ ਸੂਦ, ਅਸ਼ੋਕ ਸੂਦ ਅਤੇ ਅਨਿਲ ਸੂਦ ਨੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪ੍ਰਧਾਨ ਸੂਦ ਨੇ ਕਿਹਾ ਕਿ ਸਭਾ ਨੇ ਪਿਛਲੇ ਸਾਲਾਂ ਵਿਚ ਵਧੀਆ ਕੰਮ ਕੀਤੇ ਹਨ ਤੇ ਹੁਣ ਨਵੀਂ ਟੀਮ ਹੋਰ ਜੋਸ਼ ਨਾਲ ਸਮਾਜਿਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਭਾ ਬਣਾਉਣ ਦਾ ਇਕ ਹੀ ਮਕਸਦ ਸੀ ਕਿ ਸੂਦ ਬਰਾਦਰੀ ਨੂੰ ਇਕ ਮੰਚ ਤੇ ਇਕੱਠਾ ਕੀਤਾ ਜਾਵੇ ਤਾਂ ਜੋ ਸੁੱਖ-ਦੁੱਖ ਸਮੇਂ ਇਕ ਦੂਜੇ ਦੀ ਮਦਦ ਕੀਤੀ ਜਾ ਸਕੇ ਅਤੇ ਨਾਲ ਨਾਲ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ, ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਵੇ। ਇਸ ਉਪਰੰਤ ਸੂਦ ਸਭਾ ਦੇ ਨਵ ਨਿਯੁਕਤ ਜਨਰਲ ਸਕੱਤਰ ਸਾਹਿਲ ਸੂਦ ਨੇ ਆਉਣ ਵਾਲੇ ਸਮੇਂ ਵਿਚ ਜੋ ਪ੍ਰਾਜੈਕਟ ਕੀਤੇ ਜਾਣੇ ਹਨ, ਉਸ ਬਾਰੇ ਸਾਰੇ ਮੈਂਬਰਾਂ ਦੇ ਵਿਚਾਰ ਲਏ ਤੇ ਸਰਬਸੰਮਤੀ ਨਾਲ ਫ਼ੈਸਲਾ ਲਿਆ, ਕਿ ਸੂਦ ਸਭਾ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ ਪ੍ਰਭੂ ਦੇ ਅਸ਼ੀਰਵਾਦ ਨਾਲ ਕੀਤੀ ਜਾਵੇਗੀ ਤੇ ਜਲਦ ਹੀ ਭਜਨ ਸੰਧਿਆ ਦਾ ਕਰਵਾਉਣ ਦਾ ਫੈਸਲਾ ਕੀਤਾ। ਇਸ ਮੌਕੇ ਅਨੰਤ ਸੂਦ, ਹਰਜਿੰਦਰ ਸੂਦ ਲੱਖੀ, ਮੋਹਿਤ ਸੂਦ, ਸੰਦੀਪ ਸੂਦ, ਮੁਨੀਸ਼ ਸੂਦ, ਲਲਿਤ ਸੂਦ, ਆਸਤਿਕ ਸੂਦ ਅਤੇ ਸਭਾ ਦੇ ਪਤਵੰਤੇ ਮੈਂਬਰ ਮੌਜੂਦ ਸਨ।
ਸੂਦ ਸਭਾ ਸਰਹਿੰਦ ਦੀ ਪਹਿਲੀ ਕਾਰਜਕਾਰਨੀ ਦੀ ਮੀਟਿੰਗ ’ਚ ਨਵੀਂ ਟੀਮ ਦੀ ਘੋਸ਼ਣਾ ਸਾਹਿਲ ਸੂਦ ਜਨਰਲ ਸਕੱਤਰ, ਨਿਤਿਨ ਸੁਭਾਸ਼ ਸੂਦ ਕੈਸ਼ੀਅਰ ਤੇ ਪ੍ਰੈੱਸ ਸਕੱਤਰ, ਸੰਦੀਪ ਸੂਦ ਸਿੱਪਾ ਮੀਤ ਪ੍ਰਧਾਨ ਬਣੇ
ਅਜੀਤ ਡੈਸਕ
13-07-2026