ਜਖਵਾਲੀ, 12 ਜੁਲਾਈ (ਨਿਰਭੈ ਸਿੰਘ)-ਸਬ ਤਹਿਸੀਲ ਚਨਾਰਥਲ ਕਲਾਂ ਤੋਂ ਪਿੰਡ ਬਾਲਪੁਰ ਤੱਕ 5.95 ਕਿੱਲੋਮੀਟਰ ਲੰਮੀ ਸੜਕ ਤੇ 77 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਸਰਪੰਚ ਰਾਜਦੀਪ ਸਿੰਘ ਰਾਜੂ ਨੇ ਸ਼ੁਰੂ ਕਰਵਾਇਆ। ਇਸ ਮੌਕੇ ਉਪ ਮੰਡਲ ਇੰਜੀਨੀਅਰ ਕੇ. ਜੀ. ਗਿੱਲ ਨੇ ਦੱਸਿਆ ਆਉਣ ਵਾਲੇ ਪੰਜ ਸਾਲਾਂ ਲਈ ਇਸ ਸੜਕ ਦੀ ਮੁਰੰਮਤ ਵੀ ਸੜਕ ਬਣਾਉਣ ਵਾਲੀ ਫ਼ਰਮ ਵਲੋਂ ਕੀਤਾ ਜਾਵੇਗਾ। ਸਰਪੰਚ ਰਾਜਦੀਪ ਸਿੰਘ ਰਾਜੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਇਸ ਮਾਰਗ ਉੱਪਰ ਪ੍ਰੀਮਿਕਸ ਪਾਉਣ ਲਈ ਲੋਕਾਂ ਨੇ ਲੰਮੇ ਸਮੇਂ ਤੋਂ ਮੰਗ ਕੀਤੀ ਹੋਈ ਸੀ ਕਿਉਂਕਿ ਚਨਾਰਥਲ ਕਲਾਂ ਤੋਂ ਹੁੰਦੇ ਹੋਏ ਇਸ ਮਾਰਗ ਰਾਹੀਂ ਲੋਕ ਪਟਿਆਲਾ ਤੇ ਰਾਜਪੁਰਾ ਵਿਖੇ ਵੀ ਆਸਾਨੀ ਨਾਲ ਜਾ ਸਕਦੇ ਹਨ। ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਕਰਨ ਲਈ ਵਚਨਬੱਧ ਹੈ ਤੇ ਬਿਨਾਂ ਪੱਖ-ਪਾਤ ਤੋਂ ਪਿੰਡਾਂ ਵਿਚ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਰਾਜਦੀਪ ਸਿੰਘ ਰਾਜੂ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਵਰਨਦੀਪ ਸਿੰਘ, ਕੁਲਬੀਰ ਸਿੰਘ ਬੀਰੀ, ਅੰਮ੍ਰਿਤਪਾਲ ਸਿੰਘ ਟਿਵਾਣਾ, ਭੁਪਿੰਦਰ ਸਿੰਘ ਭਿੰਦਾ, ਸਰਬਜੀਤ ਸਿੰਘ, ਕੁਲਵੰਤ ਸਿੰਘ ਫਰੀਦੂ, ਗੁਰਪ੍ਰੀਤ ਸਿੰਘ ਬੌਬੀ ਆਦਿ ਹਾਜ਼ਰ ਸਨ।
ਸਰਪੰਚ ਰਾਜੂ ਨੇ ਸੜਕ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
ਅਜੀਤ ਡੈਸਕ
13-07-2026