08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 15-07-2026
ਮੰਡੀ ਗੋਬਿੰਦਗੜ੍ਹ, 14 ਜੁਲਾਈ (ਇਕਬਾਲਦੀਪ ਸੰਧੂ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਕ੍ਰਿਸ਼ਨਾ ਮੰਦਿਰ ਦੇ ਹਾਲ ਵਿਚ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਮੁੱਖ ਵਿਸ਼ਾ ‘ਮਹਿੰਗਾਈ’ ਰਿਹਾ। ਇਸ ਮੌਕੇ ਮਾਸਟਰ ਲਾਲ ਚੰਦ, ਗੁਰਪਾਲ ਸਿੰਘ, ਹਰਮਿੰਦਰ ਸਿੰਘ ਭਾਟੀਆ, ਵਿੱਦਿਆ ਸਾਗਰ ਪ੍ਰਾਸ਼ਰ ਅਤੇ ਪ੍ਰਧਾਨ ਅਸ਼ੋਕ ਕੁਮਾਰ ਨੇ ਮਹਿੰਗਾਈ ਦੇ ਵਧਦੇ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ, ਖ਼ਾਸ ਕਰਕੇ ਸੀਨੀਅਰ ਸਿਟੀਜ਼ਨਾਂ ਅਤੇ ਪੈਨਸ਼ਨਰਾਂ ਲਈ ਘਰੇਲੂ ਖ਼ਰਚ ਚਲਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਹਿੰਗਾਈ ’ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੇ ਅਨੁਸਾਰ ਵਿੱਤੀ ਰਾਹਤ ਦਿੱਤੀ ਜਾਵੇ। ਮੀਟਿੰਗ ਵਿਚ ਮਾਸਟਰ ਲਾਲ ਚੰਦ, ਸੁਰਿੰਦਰ ਸਿੰਘ ਬਾਵਾ, ਰਵਿੰਦਰ ਪਾਲ ਕੌਂਸਲ, ਵਿੱਦਿਆ ਸਾਗਰ ਪ੍ਰਾਸ਼ਰ, ਹਰਮਿੰਦਰ ਸਿੰਘ ਭਾਟੀਆ, ਧਰਮਪਾਲ ਸਿੰਘ ਸਮੇਤ ਐਸੋਸੀਏਸ਼ਨ ਦੇ ਕਾਰਜਕਰਨੀ ਮੈਂਬਰ ਤੇ ਹੋਰ ਪੈਨਸ਼ਨਰ ਵੀ ਹਾਜ਼ਰ ਸਨ। ਅੰਤ ਵਿਚ ਪ੍ਰਧਾਨ ਅਸ਼ੋਕ ਕੁਮਾਰ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਆਗੂ ਡਾ. ਨਰੇਸ਼ ਚੌਹਾਨ ਵਲੋਂ ਬਸੀ ਪਠਾਣਾਂ ’ਚ ਗੰਦਗੀ ਦੇ ਢੇਰਾਂ ’ਤੇ ਜਤਾਈ ਚਿੰਤਾ ਅਗਲੀ ਖ਼ਬਰ ਅਧਿਆਪਕ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦਾ ਸਮਰਥਨ ਕਰਨ ਲਈ ਸਮਰੱਥ ਹੋਏ
Ad Position 24