08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਯੂਥ ਕਾਂਗਰਸ ਡਾ. ਮਨੋਹਰ ਸਿੰਘ ਨਾਲ ਮਿਲ ਕੇ ਚੋਣ ਸਰਗਰਮੀਆਂ ਤੇਜ਼ ਕਰੇਗੀ-ਸ਼ਗਨ ਔਜਲਾ

Ad Position 21
No active advertisement
ਅਜੀਤ ਡੈਸਕ 15-07-2026
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)-ਯੂਥ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵਾਈਸ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਹਲਕਾ ਬਸੀ ਪਠਾਣਾਂ ਦੇ ਯੂਥ ਪ੍ਰਧਾਨ ਹਰਮਨ ਸਿੱਧੂ, ਬਲਾਕ ਵਾਈਸ ਪ੍ਰਧਾਨ ਦਲਜੀਤ ਸਿੰਘ ਅਤੇ ਬਲਾਕ ਖਮਾਣੋਂ ਦੇ ਯੂਥ ਪ੍ਰਧਾਨ ਹਰਜਸ ਸਿੰਘ ਸਮਸ਼ਪੁਰ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਬਸੀ ਪਠਾਣਾਂ ਵਿਚ ਸੀਨੀਅਰ ਕਾਂਗਰਸ ਆਗੂ ਡਾ. ਮਨੋਹਰ ਸਿੰਘ ਦੀ ਅਗਵਾਈ ਵਿਚ ਪਾਰਟੀ ਵਲੋਂ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਲਈ ਯੂਥ ਕਾਂਗਰਸ ਦੇ ਸਾਰੇ ਅਹੁਦੇਦਾਰ ਤੇ ਵਰਕਰ ਪੱਬਾਂ ਭਾਰ ਹਨ। ਉਨ੍ਹਾਂ ਆਖਿਆ ਕਿ ਡਾ. ਮਨੋਹਰ ਸਿੰਘ ਦੀ ਹਲਕੇ ਵਿਚ ਲੋਕਪ੍ਰਿਅਤਾ ਕਾਰਨ ਆਮ ਲੋਕਾਂ ਤੇ ਪਾਰਟੀ ਵਰਕਰਾਂ ਵਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਵਲੋਂ ਪਿੰਡ-ਪਿੰਡ ਮੀਟਿੰਗਾਂ ਕਰਵਾ ਕੇ ਡਾ. ਮਨੋਹਰ ਸਿੰਘ ਦੀ ਅਗਵਾਈ ਵਿਚ ਚੋਣ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਮ ਲੋਕਾਂ ਅਤੇ ਟਕਸਾਲੀ ਕਾਂਗਰਸੀ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਵਿਚ ਡਾ. ਮਨੋਹਰ ਸਿੰਘ ਦੀ ਚੋਣ ਰਣਨੀਤੀ ਤਹਿਤ ਯੂਥ ਕਾਂਗਰਸ ਪ੍ਰਭਾਵਸ਼ਾਲੀ ਭੂਮਿਕਾ ਨਿਭਾਏਗੀ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਗਨ ਔਜਲਾ ਨੇ ਦੱਸਿਆ ਕਿ ਹਲਕੇ ਵਿਚ ਮੀਟਿੰਗਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਅੱਜ ਡਾ ਮਨੋਹਰ ਸਿੰਘ ਵਲੋਂ ਹਲਕੇ ਦੇ ਪਿੰਡ ਖੰਟ, ਰੱਤੋਂ ਅਤੇ ਮਨੈਲੀ ਵਿਚ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡਾਂ ਵਿਚ ਬਿਜਲੀ ਸਪਲਾਈ ਦੇ ਬੇਵਜ੍ਹਾ ਕੱਟਾਂ ਤੋਂ ਹਰ ਵਰਗ ਤੰਗ ਪ੍ਰੇਸ਼ਾਨ ਹੈ ਤੇ ਮੀਂਹ ਲੇਟ ਪੈਣ ਕਾਰਨ ਪਿਛਲੇ ਦਿਨਾਂ ਵਿਚ ਖੇਤੀਬਾੜੀ ਮੋਟਰਾਂ ਦੀ ਨਿਰਵਿਘਨ ਸਪਲਾਈ ਨਾ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਿੰਡ ਰੱਤੋਂ ਦੀ ਮੀਟਿੰਗ ਵਿਚ ਸ਼ਗਨਪ੍ਰੀਤ ਸਿੰਘ ਔਜਲਾ, ਰਾਜਬੀਰ ਸਿੰਘ ਤੋਂ ਇਲਾਵਾ ਬਾਪੂ ਮੁਖਤਿਆਰ ਸਿੰਘ, ਲਖਵੀਰ ਸਿੰਘ ਭੰਗੂ, ਬਿੱਲੂ ਪੰਚ, ਜਗਤਾਰ ਸਿੰਘ, ਬੌਬੀ ਖ਼ਾਨ, ਗੁਰਤੇਜ ਚਾਹਲ, ਡਾ. ਬਲਵਿੰਦਰ ਰੱਤੋ, ਬੱਬੀ, ਵਜ਼ੀਰ ਖ਼ਾਨ, ਅਰਫਾਨ, ਰਾਹੁਲ, ਰਵੀ, ਗੁਰਜੀਤ ਸਿੰਘ ਅਤੇ ਕੁਲਵੰਤ ਸਿੰਘ ਆਦਿ ਸ਼ਾਮਿਲ ਰਹੇ। ਇਸੇ ਤਰ੍ਹਾਂ ਪਿੰਡ ਮਨੈਲੀ ਵਿਖੇ ਸੁਰਮੁਖ ਸਿੰਘ ਨੰਬਰਦਾਰ, ਰਣਦੀਪ ਰਾਣਾ ਧਾਰਨੀ, ਰਣਯੋਧ ਸਿੰਘ, ਜੱਸਾ ਧਾਰਨੀ, ਜਸਵੰਤ ਧਾਰਨੀ ਪੰਚ, ਪਰਮਿੰਦਰ ਸਿੰਘ, ਅਮਰੀਕ ਸਿੰਘ, ਜੱਸ ਧਾਰਨੀ, ਬਹਾਦਰ ਸਿੰਘ ਤੁੰਗ, ਭਿੰਦਰ ਸਿੰਘ, ਸ਼ਨੀ ਧਾਰਨੀ, ਮੇਜਰ ਸਿੰਘ, ਨਛੱਤਰ ਸਿੰਘ ਮਾਨ ਅਤੇ ਸੇਬੀ ਸਾਊਂਡ ਮਨੈਲੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖ਼ਾਨਪੁਰ ਦੇ ਸਰਪੰਚ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਅਗਲੀ ਖ਼ਬਰ ਡਾ. ਅਮਰ ਸਿੰਘ ਨੂੰ ਕਾਂਗਰਸ ਦੇ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਨ ’ਤੇ ਕੀਤਾ ਸਨਮਾਨਿਤ
Ad Position 24