ਮੰਡੀ ਗੋਬਿੰਦਗੜ੍ਹ, 23 ਜੁਲਾਈ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਸਮਾਜ ਸੇਵਾ ਦੇ ਪ੍ਰਾਜੈਕਟਾਂ ਤਹਿਤ ਸਥਾਨਕ ਸੰਤ ਆਸ਼ਰਮ ਮਾਡਲ ਸਕੂਲ (ਵਿਰਕਤ ਕੁਟੀਆ) ਵਿਚ ਸ਼ਾਂਤੀ ਪੋਸਟਰ ਮੁਕਾਬਲੇ ਦਾ ਆਯੋਜਨ ਕੀਤਾ। ਕਲੱਬ ਦੇ ਪ੍ਰਧਾਨ ਲਾਇਨ ਆਨੰਦ ਪਨੇਸਰ ਦੀ ਪ੍ਰਧਾਨਗੀ ਤੇ ਪਾਸਟ ਡਿਸਟ੍ਰਿਕਟ ਗਵਰਨਰ ਲਾਇਨ ਡਾ. ਮਨਮੋਹਨ ਕੌਸ਼ਲ ਦੀ ਰਹਿਨੁਮਾਈ ਹੇਠ ਕਰਵਾਏ ਗਏ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਪੇਂਟਿੰਗ ਰਾਹੀਂ ਵਿਸ਼ਵ ਸ਼ਾਂਤੀ, ਵਾਤਾਵਰਨ ਸੰਭਾਲ, ਧਰਤੀ ਤੇ ਪਾਣੀ ਦੀ ਰੱਖਿਆ ਦੇ ਪ੍ਰਭਾਵਸ਼ਾਲੀ ਸੰਦੇਸ਼ ਦਿੱਤੇ। ਡਾ. ਕੌਸ਼ਲ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਫ਼-ਸੁਥਰੇ ਵਾਤਾਵਰਨ ਤੇ ਆਪਸੀ ਭਾਈਚਾਰੇ ਨੂੰ ਪ੍ਰੋਤਸਾਹਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਤਿਆਰ ਕੀਤੇ ਪੋਸਟਰ ਸਮਾਜ ਨੂੰ ਸ਼ਾਂਤੀ, ਸਦਭਾਵਨਾ ਤੇ ਕੁਦਰਤ ਦੀ ਸੰਭਾਲ ਦਾ ਮਹੱਤਵਪੂਰਨ ਸੰਦੇਸ਼ ਦਿੰਦੇ ਹਨ। ਕਲੱਬ ਦੇ ਸਕੱਤਰ ਲਾਇਨ ਵਿਨੋਦ ਕਾਹਰਾ ਨੇ ਦੱਸਿਆ ਕਿ ਮੁਕਾਬਲੇ ਵਿਚ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੱਜਾਂ ਵਲੋਂ ਪ੍ਰਤਿਜ਼ਾ ਸੱਤਵੀਂ ਜਮਾਤ, ਨੈਨਾ ਸ਼ਰਮਾ ਜਮਾਤ, ਰਣਜੀਤ ਚੌਥੀ ਜਮਾਤ ਤੇ ਸ੍ਰਿਸ਼ਟੀ ਚੌਥੀ ਜਮਾਤ ਨੂੰ ਬਿਹਤਰੀਨ ਸੰਦੇਸ਼ਾਤਮਕ ਪੇਂਟਿੰਗ ਲਈ ਸਨਮਾਨਿਤ ਕੀਤਾ, ਜਦਕਿ ਹੋਰ ਸਾਰੇ ਭਾਗੀਦਾਰਾਂ ਨੂੰ ਵੀ ਹੌਸਲਾ-ਅਫ਼ਜ਼ਾਈ ਵਜੋਂ ਸਨਮਾਨ ਦਿੱਤਾ। ਇਸ ਮੌਕੇ ਪ੍ਰਧਾਨ ਲਾਇਨ ਆਨੰਦ ਪਨੇਸਰ ਨੇ ਸਕੂਲ ਦੇ ਪ੍ਰਧਾਨ ਨਿਤਿਨ ਨਰੇਸ਼ ਗੁਪਤਾ, ਜਨਰਲ ਸਕੱਤਰ ਵੇਦ ਪ੍ਰਕਾਸ਼ ਸ਼ਾਹੀ, ਕੈਸ਼ੀਅਰ ਅਤੇ ਕਲੱਬ ਦੇ ਸੀਨੀਅਰ ਮੈਂਬਰ ਲਾਇਨ ਰਾਜ ਜਿੰਦਲ ਦਾ ਧੰਨਵਾਦ ਕੀਤਾ। ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਹਰਵਿੰਦਰ ਕੌਰ ਤੇ ਸਮੂਹ ਸਟਾਫ਼ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਨਿਖਾਰ ਰਹੇ ਹਨ। ਇਸ ਮੌਕੇ ਰਾਜਿੰਦਰ ਸਿੰਘ ਬਿੱਟੂ, ਨਿਰਮਲ ਵਰਮਾ, ਰਜਤ ਗੁਪਤਾ, ਜੋਗਿੰਦਰ ਸਿੰਘ ਮੈਨੀ, ਅਨਿਲ ਅਗਰਵਾਲ, ਵਿਜੈ ਭੱਲਾ, ਪ੍ਰਿੰਸੀਪਲ ਹਰਵਿੰਦਰ ਕੌਰ, ਅਧਿਆਪਕਾ ਰਜਨੀ ਸ਼ਰਮਾ, ਬਿੰਦੂ ਰਾਣੀ, ਦਲਜੀਤ ਕੌਰ ਤੇ ਪ੍ਰੀਤੀ ਸਮੇਤ ਹੋਰ ਹਾਜ਼ਰ ਸਨ।