10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਲੋਕ ਮਿਲਣੀ ਦੌਰਾਨ ਚੇਅਰਮੈਨ ਢਿੱਲੋਂ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ

Ad Position 21
No active advertisement
ਅਜੀਤ ਡੈਸਕ 24-07-2026
ਫ਼ਤਹਿਗੜ੍ਹ ਸਾਹਿਬ, 23 ਜੁਲਾਈ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਮਾਧੋਪੁਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ‘ਆਮ ਆਦਮੀ ਪਾਰਟੀ’ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਵਿਚ ਹੋਰ ਨਾਂਅ ਸ਼ਾਮਿਲ ਕਰਨ ਜਾਂ ਨਵਾਂ ਰਾਸ਼ਨ ਕਾਰਡ ਬਣਾਉਣ ਲਈ ਇਕ ਐਪ ਜਾਰੀ ਕੀਤੀ ਗਈ ਹੈ ਜੋ ਪੰਜਾਬੀ ਜਾਂ ਅੰਗ੍ਰੇਜੀ ਵਿਚ, ਮੇਰਾ ਰਾਸ਼ਨ ਵਜੋਂ ਆਪਣੇ ਮੋਬਾਈਲ ਵਿਚ ਡਾਊਨਲੋਡ ਕਰਕੇ, ਇਸ ਦਾ ਲਾਭ ਲਿਆ ਜਾ ਸਕਦਾ ਹੈ ਤੇ ਘਰ ਬੈਠ ਕੇ, ਕਿਸੇ ਵੀ ਸੀ. ਐਸ. ਸੀ. ਸੈਂਟਰ ਜਾਂ ਸਰਕਾਰ ਦੇ ਸੁਵਿਧਾ ਕੇਂਦਰ ਰਾਹੀਂ ਰਾਸ਼ਨ ਕਾਰਡ ਸੰਬੰਧੀ ਕੰਮ ਕੀਤੇ ਜਾ ਸਕਦੇ ਹਨ। ਇਸ ਮੌਕੇ ਚੇਅਰਮੈਨ ਢਿੱਲੋਂ ਦੁਆਰਾ ਵੱਡੀ ਗਿਣਤੀ ਵਿਚ ਹਾਜ਼ਰ ਔਰਤਾਂ ਨੂੰ ‘ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਲਾਭ ਮਿਲਣ ਬਾਰੇ ਪੁੱਛਿਆ ਗਿਆ ਤਾਂ ਸਾਰੀਆਂ ਬੀਬੀਆਂ ਵਲੋਂ ਦੱਸਿਆ ਗਿਆ ਕਿ ਸਾਰੀਆਂ ਦੇ ਖਾਤਿਆਂ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਭੇਜੇ, ਪੈਸੇ ਆ ਗਏ ਹਨ ਤੇ ਔਰਤਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਧੰਨਵਾਦ ਆਖਿਆ। ਇਸ ਮੌਕੇ ਸਰਪੰਚ ਹਰਵੇਲ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਮਹੱਤਤਾ ਤੇ ਸਾਂਭ ਸੰਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ। ਇਸ ਸਮੇਂ ਪ੍ਰਿੰਸੀਪਲ ਜਤਿੰਦਰ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਬਲਬੀਰ ਸਿੰਘ ਸੋਢੀ, ਸਾਬਕਾ ਸਰਪੰਚ ਸੰਪੂਰਨ ਸਿੰਘ, ਨੌਜਵਾਨ ਆਗੂ ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ ਲਵਲੀ ਮਾਧੋਪੁਰ, ਪੰਚ ਬਲਜੀਤ ਕੌਰ, ਪੰਚ ਪਿਆਰੀ ਕੌਰ, ਨਰਿੰਦਰ ਜੀਤ ਕੌਰ ਖ਼ਾਲਸਾ, ਅਨਵਰ ਮੁਹੰਮਦ ਖੇਤੀਬਾੜੀ ਅਫ਼ਸਰ, ਜਸਵੀਰ ਕੌਰ ਮੇਂਟ ਤੇ ਸਮੂਹ ਨਗਰ ਨਿਵਾਸੀਆਂ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਰਾਸ਼ਨ ਕਿੱਟ ਵੰਡ ਮੁਹਿੰਮ ਨੇ 31 ਲੱਖ ਦਾ ਅੰਕੜਾ ਕੀਤਾ ਪਾਰ-ਵਿਧਾਇਕ ਰਾਏ ਅਗਲੀ ਖ਼ਬਰ ਵਿਦੇਸ਼ ਮੰਤਰੀ ਨੇ ਡੀ. ਬੀ. ਯੂ. ਅਮੈਰਿਕਾਜ਼ ਦੇ ਨਿਵੇਸ਼ ਤੇ ਸਿੱਖਿਆ ਖੇਤਰ ਵਿਚ ਦਿੱਤੇ ਸਹਿਯੋਗ ਦੀ ਕੀਤੀ ਸ਼ਲਾਘਾ
Ad Position 24