ਖਮਾਣੋਂ, 24 ਜੁਲਾਈ (ਮਨਮੋਹਣ ਸਿੰਘ ਕਲੇਰ)-ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਪਾਰਟੀ ਦਿਨ-ਬ-ਦਿਨ ਚੜ੍ਹਦੀ ਕਲਾ ਵੱਲ ਜਾ ਰਹੀ ਹੈ ਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਮੁਤਾਬਿਕ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਪਾਰਟੀ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ, ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਜਗਦੀਪ ਸਿੰਘ ਰਾਣਾ ਮੈਂਬਰ ਪੀ. ਏ. ਸੀ. ਤੇ ਕੁਲਵਿੰਦਰ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਖਮਾਣੋਂ ਦਿਹਾਤੀ ਨੇ ਰਾਣਵਾਂ, ਬਾਠਾ ਕਲਾਂ, ਮੋਹਣ ਮਾਜਰਾ, ਭਾਮੀਆਂ, ਨੰਗਲਾਂ ਤੇ ਬਾਠਾਂ ਖ਼ੁਰਦ ਆਦਿ ਪਿੰਡਾਂ ਵਿਚ ਵਰਕਰ ਮੀਟਿੰਗਾਂ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੋ-ਇਕ ਖੇਤਰੀ ਪਾਰਟੀ ਹੈ, ਜੋ ਪੰਜਾਬ ਦੇ ਹਿਤਾਂ ਤੇ ਪਹਿਰਾ ਦਿੰਦੀ ਹੈ। ਪੰਜਾਬ ਵਿਚ ਜਿੰਨਾ ਵੀ ਵਿਕਾਸ ਹੋਇਆ ਉਹ ਅਕਾਲੀ ਸਰਕਾਰਾਂ ਵੇਲੇ ਹੀ ਹੋਇਆ। ‘ਆਪ’ ਦੀ ਸਰਕਾਰ ਨੇ ਧੜਾ-ਧੜ ਕਰਜ਼ਾ ਚੁੱਕ ਕੇ ਪੰਜਾਬ ਨੂੰ ਕੰਗਾਲੀ ਵੱਲ ਧੱਕ ਦਿੱਤਾ ਹੈ। ਇਨ੍ਹਾਂ ਮੀਟਿੰਗਾਂ ਵਿਚ ਪ੍ਰਦੀਪ ਸਿੰਘ ਪੱਪੂ ਰਾਣਵਾਂ, ਬਚਿੱਤਰ ਸਿੰਘ ਰਾਣਵਾਂ, ਨਿਰਭੈ ਸਿੰਘ ਬਾਠਾਂ ਕਲਾਂ, ਹਰਬੀਰ ਸਿੰਘ ਪੰਮ ਬਾਠਾਂ ਕਲਾਂ, ਦਵਿੰਦਰ ਸਿੰਘ ਮੋਹਣ ਮਾਜਰਾ, ਕੇਸਰ ਸਿੰਘ ਭਾਮੀਆਂ, ਅਮਰਜੀਤ ਸਿੰਘ ਭਾਮੀਆਂ, ਜਸਵੰਤ ਸਿੰਘ ਭੱਟੀ, ਰਵੀ ਨੰਗਲਾਂ, ਮਦਨ ਲਾਲ ਨੰਗਲਾਂ, ਗੁਰਚਰਨ ਸਿੰਘ ਬਾਠਾਂ ਖ਼ੁਰਦ, ਹਰਜਿੰਦਰ ਸਿੰਘ ਜੱਗਾ ਬਾਠਾਂ ਖ਼ੁਰਦ ਆਦਿ ਹਾਜ਼ਰ ਸਨ ।