06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੁਲਿਸ ਨੇ ਨਸ਼ਾ ਵਿਰੋਧੀ ਐਕਟ ਤਹਿਤ 4 ਨੌਜਵਾਨ ਕੀਤੇ ਕਾਬੂ, ਮੁਕੱਦਮਾ ਦਰਜQ

Ad Position 21
No active advertisement
ਅਜੀਤ ਡੈਸਕ 31-07-2026
ਸੰਘੋਲ, 30 ਜੁਲਾਈ (ਪਰਮਵੀਰ ਸਿੰਘ)- ਸਥਾਨਕ ਪੁਲਿਸ ਨੇ ਨਸ਼ਾ ਵਿਰੋਧੀ ਐਕਟ ਤਹਿਤ 4 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਹਰਜੀਤ ਸਿੰਘ ਸੰਘੋਲ ਚੌਂਕੀ ਪੁਲਿਸ ਇੰਚਾਰਜ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਰੇਲਵੇ ਪੁਲ ਬੁਰਜ ਰੋਡ ਨੇੜੇ ਇਕੱਤਰ ਸ਼ੱਕੀ ਨੌਜਵਾਨਾਂ ਦੀ ਪੜਤਾਲ ਕੀਤੀ ਤਾਂ ਉਹ ਨਸ਼ਾ ਕਰਨ ਦੀ ਤਿਆਰੀ ’ਚ ਉੱਥੇ ਇਕੱਠੇ ਹੋਏ ਸਨ। ਨੌਜਵਾਨਾਂ ਕੋਲੋਂ ਪੁਲਿਸ ਨੂੰ 5 ਟੀਕੇ, 1 ਏਵਲ ਦੀ ਸ਼ੀਸ਼ੀ, ਸਰਿੰਜਾਂ ਬਰਾਮਦ ਹੋਈਆਂ ਹਨ। ਨੌਜਵਾਨਾਂ ਦੀ ਪਛਾਣ ਸ਼ੁਭਮ ਕੁਮਾਰ, ਕੁਨਾਲ ਚਿਤਰਾ, ਹਰਿੰਦਰ ਸਿੰਘ ਅਤੇ ਮਹੇਸ਼ ਕੁਮਾਰ ਸਾਰੇ ਨਿਵਾਸੀ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਨੌਜਵਾਨਾਂ ਖ਼ਿਲਾਫ਼ 22 ਐਨ ਡੀ ਪੀ ਐੱਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਹੈ। ਨੌਜਵਾਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਦੀ ਕੀਤੀ ਚੈਕਿੰਗ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਪੀ.ਐਮ. ਰਾਹਤ ਕੋਸ਼, ਰਾਹਵੀਰ ਅਤੇ ਫ਼ਰਿਸ਼ਤੇ ਸਕੀਮਾਂ ਨ...
Ad Position 24
No active advertisement