24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨੈਸ਼ਨਲ ਹਾਈਵੇ ਦੀ ਲਾਪ੍ਰਵਾਹੀ ਬਰਕਰਾਰ, ਫੇਰ ਵਾਪਰਿਆ ਹਾਦਸਾ

ਸੰਘੋਲ, 24 ਸਤੰਬਰ (ਪਰਮਵੀਰ ਸਿੰਘ ਧਨੋਆ)- ਨੈਸ਼ਨਲ ਹਾਈਵੇ ਨੰਬਰ-5 ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਰੀਬ 1 ਵਜੇ ਚੰਡੀਗੜ੍ਹ ਵੱਲ ਜਾਂਦੀ ਕਾਰ ਰੇਲਿੰਗ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਣਯੋਗ ਹੈ ਕਿ ਹਾਈਵੇ ਪੁਲ ਦੀ ਐਂਟਰੀ ਨੇੜੇ ਡਿਵਾਈਡਰ ਦੇ ਰੇਲਿੰਗ ਦਾ ਗ਼ਲਤ ਡਿਜ਼ਾਈਨ ਲਗਾਤਾਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ।

Ad Position 21
No active advertisement
ਅਜੀਤ ਡੈਸਕ 25-09-2026
ਸੰਘੋਲ, 24 ਸਤੰਬਰ (ਪਰਮਵੀਰ ਸਿੰਘ ਧਨੋਆ)- ਨੈਸ਼ਨਲ ਹਾਈਵੇ ਨੰਬਰ-5 ’ਤੇ ਪਿੰਡ ਸੰਘੋਲ ਨੇੜੇ ਬੀਤੀ ਰਾਤ ਕਰੀਬ 1 ਵਜੇ ਚੰਡੀਗੜ੍ਹ ਵੱਲ ਜਾਂਦੀ ਕਾਰ ਰੇਲਿੰਗ ਨਾਲ ਟਕਰਾਉਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਣਯੋਗ ਹੈ ਕਿ ਹਾਈਵੇ ਪੁਲ ਦੀ ਐਂਟਰੀ ਨੇੜੇ ਡਿਵਾਈਡਰ ਦੇ ਰੇਲਿੰਗ ਦਾ ਗ਼ਲਤ ਡਿਜ਼ਾਈਨ ਲਗਾਤਾਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਦਰਪੇਸ਼ ਦਿੱਕਤ ਜਾਣਦੇ ਹੋਏ ਵੀ ਨੈਸ਼ਨਲ ਹਾਈਵੇ ਅਥਾਰਿਟੀ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਸਮੱਸਿਆ ਬਾਰੇ ਸਥਾਨਕ ਲੋਕਾਂ ਵਲੋਂ ਵੀ ਸਬੰਧਿਤ ਅਧਿਕਾਰੀਆਂ, ਮੁਲਾਜ਼ਮਾਂ ਨੂੰ ਜ਼ੁਬਾਨੀ ਤੌਰ ’ਤੇ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਅਤੇ ਅੜਿੱਕਾ ਦੂਰ ਕਰਨ ਦੀਆਂ ਬੇਨਤੀਆਂ ਦੇ ਬਾਵਜੂਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ ਇਸੇ ਥਾਂ ’ਤੇ ਲੁਧਿਆਣਾ ਵਾਸੀ 3 ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਨ੍ਹਾਂ ਚੋਂ 1 ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ 2 ਗੰਭੀਰ ਜ਼ਖਮੀ ਹੋਏ ਸਨ। ਪਹਿਲਾਂ ਵਾਪਰੇ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ਼ ਹਾਦਸੇ ਦੀ ਥਾਂ ਅਤੇ ਕਾਰਨ ਉਹੀ ਗ਼ਲਤ ਲਗਾਈ ਗਈ ਰੇਲਿੰਗ ਸਪਸ਼ਟ ਨਜ਼ਰ ਆਉਂਦੀ ਹੈ। ਹਾਦਸੇ ਦੀ ਹਾਸਲ ਹੋਈ ਤਾਜ਼ਾ ਸੀ.ਸੀ.ਟੀ.ਵੀ ਫੁਟੇਜ਼ ਵਿਚ ਕਾਰ ਰੇਲਿੰਗ ਨਾਲ ਟਕਰਾਉਂਦੀ ਨਜ਼ਰੀਂ ਪੈਂਦੀ ਹੈ। ਕੁਝ ਲਾਲ ਬੱਤੀ ਗੱਡੀਆਂ ਵੀ ਪਿੱਛੋਂ ਨਜ਼ਰੀਂ ਪੈਂਦੀਆਂ ਹਨ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਕਿਸੇ ਵੀ. ਆਈ. ਪੀ. ਦੀ ਗੱਡੀ ਦਾ ਕਾਫ਼ਲਾ ਸੀ। ਹਾਦਸੇ ਵਿਚ ਕੋਈ ਜ਼ਖਮੀ ਹੋਇਆ ਜਾਂ ਨਹੀਂ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਮਾਮਲੇ ਵਿਚ ਕੋਈ ਪੀੜਤ ਕਿਸੇ ਨੇੜਲੇ ਪੁਲਿਸ ਸਟੇਸ਼ਨ ਜਾਂ ਹਸਪਤਾਲ ਨਹੀਂ ਪਹੁੰਚਿਆ। ਦਰਪੇਸ਼ ਮਾਮਲੇ ਬਾਰੇ ਇਲਾਕਾ ਵਾਸੀਆਂ ਵਰਿੰਦਰ ਸਿੰਘ ਰੋਮੀ, ਬਲਜੀਤ ਸਿੰਘ, ਰਾਜਿੰਦਰ ਸਿੰਘ, ਸੁਖਦੇਵ ਭਟਨਾਗਰ, ਮੁਖ਼ਤਿਆਰ ਸਿੰਘ, ਮਨਪ੍ਰੀਤ ਸਿੰਘ, ਰੋਬਿਨ ਗੋਗਨਾ, ਮਨਟੇਜ ਸਿੰਘ, ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਪਿਆਰਾ ਸਿੰਘ, ਗੁਰਸੇਵਕ ਸਿੰਘ, ਸੁਖਦੀਪ ਸਿੰਘ, ਗੁਰਪ੍ਰੀਤ ਮਾਂਗਟ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਪੇਸ਼ ਸਮੱਸਿਆ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਤੋਂ ਜਲਦ ਦੂਰ ਕਰਵਾਇਆ ਜਾਵੇ ਤਾਂ ਜੋ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਚਣੋਂ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਿਲ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਾਰਟੀ ’ਚ ਕੀਤਾ ਸਵਾਗਤ ਅਗਲੀ ਖ਼ਬਰ ਵਿਧਾਇਕ ਇਸ਼ਾਂਕ ਕੁਮਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਕਾਰਡ ਸੌਂਪੇ
Ad Position 24