02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ

ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪੰਕਜ ਕੁਮਾਰ ਪੁੱਤਰ ਕਰਨ ਕੁਮਾਰ ਵਾਸੀ ਨੇੜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਾਸੀ ਰਾਜੁਪਰਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਕਾਲਜ ਰੋਡ ’ਤੇ ਦੁਕਾਨ ਹੈ।

Ad Position 21
No active advertisement
ਅਜੀਤ ਡੈਸਕ 02-08-2026
ਰਾਜਪੁਰਾ, 1 ਅਗਸਤ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਪੰਕਜ ਕੁਮਾਰ ਪੁੱਤਰ ਕਰਨ ਕੁਮਾਰ ਵਾਸੀ ਨੇੜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਾਸੀ ਰਾਜੁਪਰਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਕਾਲਜ ਰੋਡ ’ਤੇ ਦੁਕਾਨ ਹੈ। ਉਸ ਦੀ ਦੁਕਾਨ ’ਤੇ ਪੀ. ਐਮ. ਐਨ. ਕਾਲਜ ਦਾ ਇਕ ਪ੍ਰੋਫੈਸਰ ਆਂਉਦਾ ਜਾਂਦਾ ਰਹਿੰਦਾ ਸੀ। ਉਸ ਪੋ੍ਫੈਸਰ ਨੇ ਦੱਸਿਆ ਕਿ ਉਸ ਦਾ ਦੋਸਤ ਮੋਗਾ ਵਿਚ ਰਹਿੰਦਾ ਹੈ ਅਤੇ ਉਸ ਦਾ ਨਾਂਅ ਮਨਦੀਪ ਸਿੰਘ ਹੈ। ਉਹ (ਇਨਵੈਸਟਮੈਂਟ) ਨਿਵੇਸ਼ ਦਾ ਕੰਮ ਕਾਰ ਕਰਦਾ ਹੈ ਤੇ ਇਸ ਦੇ ਇਵਜ ਵਿਚ ਚੰਗਾ ਮੁਨਾਫਾ ਦਿੰਦਾ ਹੈ। ਸ਼ਿਕਾਇਤ ਮੁਤਾਬਕ ਪੰਕਜ ਕੁਮਾਰ ਇਸ ਸੰਬੰਧੀ ਆਪਣੇ ਹੋਰ ਦੋਸਤਾਂ ਨਾਲ ਸਲਾਹ ਕੀਤੀ ਤੇ ਉਨ੍ਹਾਂ ਨੇ ਇਸ ਗੱਲ ’ਤੇ ਵਿਸ਼ਵਾਸ ਕੀਤਾ। ਸ਼ਿਕਾਇਤ ਮੁਤਾਬਿਕ ਉਸ ਨੇ 3 ਲੱਖ 20 ਹਜ਼ਾਰ ਰੁਪਏ ਲਾ ਦਿੱਤੇ। ਇਸੇ ਤਰ੍ਹਾਂ ਮਨੋਜ਼ ਹਸੀਜਾ ਨੇ ਤਿੰਨ ਲੱਖ, ਗੌਰਵ ਕੁਮਾਰ ਤਿੰਨ ਲੱਖ ਸੱਤਰ ਹਜ਼ਾਰ ਰੁਪਏ, ਹਰਿੰਦਰ ਕੁਮਾਰ ਨੇ ਤਿੰਨ ਲੱਖ, ਰੁਪਿੰਦਰ ਸਿੰਘ ਨੇ ਦੋ ਲੱਖ ਵੀਹ ਹਜ਼ਾਰ ਰੁਪਏ ਲਾਏ। ਇਨ੍ਹਾਂ ਸਾਰੇ ਦੋਸਤਾਂ ਨੇ ਕੁੱਲ 16 ਲੱਖ 32 ਹਜ਼ਾਰ ਦੀ ਰਕਮ ਯੂ. ਪੀ. ਆਈ. ਕਰ ਦਿੱਤੀ ਅਤੇ ਕੁਝ ਪੈਸੇ ਨਕਦ ਵੀ ਦਿੱਤੇ। ਸ਼ਿਕਾਇਤ ਮੁਤਾਬਕ ਦੋ ਤਿੰਨ ਮਹੀਨੇ ਤਾਂ ਮਨਦੀਪ ਸਿੰਘ ਉਨ੍ਹਾਂ ਨੂੰ ਪੈਸੇ ਦਿੰਦਾ ਰਿਹਾ ਪਰ ਬਾਅਦ ਵਿਚ ਪੈਸੇ ਦੇਣ ਤੋਂ ਇਨਕਾਰ ਹੀ ਕਰ ਦਿਤਾ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਮਨਦੀਪ ਸਿੰਘ, ਗੁਰਨੀਤ ਕਰਵਲ ਵਗੈਰਾ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ 70 ਲੱਖ ਦੀ ਠੱਗੀ-ਅੱਠ ਨਾਮਜ਼ਦ ਅਗਲੀ ਖ਼ਬਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਹਟਾਏ ਨਾਜਾਇਜ਼ ਕਬਜ਼ੇ
Ad Position 24
No active advertisement