ਬੀਬੀ ਮਨਜੀਤ ਕੌਰ ਸੰਘੋਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਨੂੰ
ਸੰਘੋਲ, 1 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਅਜੀਤ ਦੇ ਪੱਤਰਕਾਰ ਪਰਮਵੀਰ ਸਿੰਘ ਧਨੋਆ ਦੀ ਮਾਤਾ ਮਨਜੀਤ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਅਗਸਤ ਨੂੰ ਗੁਰਦੁਆਰਾ ਈਸ਼ਰਸਰ ਸਾਹਿਬ ਪਿੰਡ ਰਾਣਵਾਂ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ। ਜ਼ਿਕਰਯੋਗ ਹੈ ਕਿ ਬੀਬੀ ਮਨਜੀਤ ਕੌਰ ਪਤਨੀ ਜਥੇਦਾਰ ਸਵਰਨ ਸਿੰਘ ਪਿੰਡ ਸੰਘੋਲ ਨੇ ਆਪਣੇ ਜੀਵਨ ਕਾਲ ਦੇ ਕਰੀਬ 30 ਵਰ੍ਹੇ ਲੋਕ ਸੇਵਾ ਲਈ ਸਮਰਪਿਤ ਕੀਤੇ।
ਪ
ਪਟਿਆਲਾ + ਫ਼ਤਹਿਗੜ੍ਹ ਸਾਹਿਬ
02-08-2026
ਸੰਘੋਲ, 1 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਅਜੀਤ ਦੇ ਪੱਤਰਕਾਰ ਪਰਮਵੀਰ ਸਿੰਘ ਧਨੋਆ ਦੀ ਮਾਤਾ ਮਨਜੀਤ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 5 ਅਗਸਤ ਨੂੰ ਗੁਰਦੁਆਰਾ ਈਸ਼ਰਸਰ ਸਾਹਿਬ ਪਿੰਡ ਰਾਣਵਾਂ ਵਿਖੇ ਦੁਪਹਿਰ 12 ਤੋਂ 1 ਵਜੇ ਹੋਵੇਗੀ। ਜ਼ਿਕਰਯੋਗ ਹੈ ਕਿ ਬੀਬੀ ਮਨਜੀਤ ਕੌਰ ਪਤਨੀ ਜਥੇਦਾਰ ਸਵਰਨ ਸਿੰਘ ਪਿੰਡ ਸੰਘੋਲ ਨੇ ਆਪਣੇ ਜੀਵਨ ਕਾਲ ਦੇ ਕਰੀਬ 30 ਵਰ੍ਹੇ ਲੋਕ ਸੇਵਾ ਲਈ ਸਮਰਪਿਤ ਕੀਤੇ। ਧਾਰਮਿਕ ਪ੍ਰਵਿਰਤੀ ਦੇ ਮਾਲਕ, ਸਮਾਜ ਸੇਵੀ, ਬੇਬਾਕ ਬੁਲਾਰੇ, ਲੇਖਕ, ਕਵਿੱਤਰੀ, ਗੁਰਬਾਣੀ ਸ਼ਬਦ ਗਾਇਨ ਵਰਗੇ ਗੁਣਾਂ ਨਾਲ ਭਰਪੂਰ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਬੀਬੀ ਮਨਜੀਤ ਕੌਰ ਦੇ ਬੱਚੇ ਜਿਨ੍ਹਾਂ ’ਚ ਪੁੱਤਰ ਪਰਮਵੀਰ ਸਿੰਘ ‘ਅਜੀਤ’ ਅਖ਼ਬਾਰ ਦੇ ਪੱਤਰ ਪ੍ਰੇਰਕ ਹਨ ਅਤੇ ਬੇਟੀ ਕੁਲਵੀਰ ਕੌਰ ਸਿਹਤ ਵਿਭਾਗ ’ਚ ਨਰਸਿੰਗ ਅਫ਼ਸਰ ਹਨ ਤੇ ਪੋਤਰਾ ਐਡਵੋਕੇਟ ਹਰਜਾਪ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਸੇਵਾ ਨਿਭਾਅ ਰਿਹਾ ਹੈ। ਬੀਬੀ ਮਨਜੀਤ ਕੌਰ 25 ਅਗਸਤ ਨੂੰ ਸੰਖੇਪ ਬਿਮਾਰੀ ਉਪਰੰਤ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਜਿਸ ’ਤੇ ਇਲਾਕੇ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੰਸਥਾਵਾਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।