06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮਾਤਾ ਨੈਣਾ ਦੇਵੀ ਦੇ ਸਾਉਣ ਦੇ ਨਰਾਤਿਆਂ ਲਈ ਲੰਗਰ ਦੀਆਂ ਤਿਆਰੀਆਂ ਮੁਕੰਮਲ

ਖਮਾਣੋਂ, 3 ਅਗਸਤ (ਜੋਗਿੰਦਰ ਪਾਲ)-ਸ੍ਰੀ ਦੁਰਗਾ ਮੰਦਰ ਕਮੇਟੀ ਖਮਾਣੋਂ ਦੀ ਇਕ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮਾਤਾ ਨੈਣਾਂ ਦੇਵੀ ਦੇ ਸਾਉਣ ਚਾਲੇ ਮੌਕੇ 13 ਤੋਂ 21 ਅਗਸਤ ਤੱਕ ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਦੀ ਸੇਵਾ ਲਈ ਲਗਾਏ ਜਾਣ ਵਾਲੇ ਲੰਗਰ ਤੇ ਸ੍ਰੀ ਦੁਰਗਾ ਮੰਦਰ ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਯਾਤਰੀਆਂ ਦੇ ਠਹਿਰਨ, ਵਿਸ਼ਰਾਮ ਤੇ ਹੋਰ ਪ੍ਰਬੰਧਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ।

Ad Position 21
No active advertisement
ਅਜੀਤ ਡੈਸਕ 04-08-2026
ਖਮਾਣੋਂ, 3 ਅਗਸਤ (ਜੋਗਿੰਦਰ ਪਾਲ)-ਸ੍ਰੀ ਦੁਰਗਾ ਮੰਦਰ ਕਮੇਟੀ ਖਮਾਣੋਂ ਦੀ ਇਕ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮਾਤਾ ਨੈਣਾਂ ਦੇਵੀ ਦੇ ਸਾਉਣ ਚਾਲੇ ਮੌਕੇ 13 ਤੋਂ 21 ਅਗਸਤ ਤੱਕ ਮਾਤਾ ਦੇ ਦਰਸ਼ਨਾਂ ਲਈ ਜਾਣ ਵਾਲੇ ਭਗਤਾਂ ਦੀ ਸੇਵਾ ਲਈ ਲਗਾਏ ਜਾਣ ਵਾਲੇ ਲੰਗਰ ਤੇ ਸ੍ਰੀ ਦੁਰਗਾ ਮੰਦਰ ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਯਾਤਰੀਆਂ ਦੇ ਠਹਿਰਨ, ਵਿਸ਼ਰਾਮ ਤੇ ਹੋਰ ਪ੍ਰਬੰਧਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਾਤਾ ਨੈਣਾਂ ਦੇਵੀ ਵਿਖੇ ਸ੍ਰੀ ਦੁਰਗਾ ਸੇਵਾ ਦਲ ਪੰਜਾਬ ਹੈੱਡ (ਧੂਰੀ) ਵਲੋਂ ਲਗਾਏ ਜਾਣ ਵਾਲੇ ਲੰਗਰ ਵਿਚ ਖਮਾਣੋਂ ਦੇ ਸੇਵਾਦਾਰਾਂ ਵਲੋਂ ਛੋਲੇ-ਭਟੂਰੇ ਦੇ ਲੰਗਰ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਸੰਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ। ਨਰੇਸ਼ ਗੁਪਤਾ, ਭਗਤ ਸੁਰਜੀਤ ਸਿੰਘ ਤੇ ਨਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਾਤਾ ਨੈਣਾਂ ਦੇਵੀ ਵਿਖੇ ਅਤੇ ਸ੍ਰੀ ਸ਼ਕਤੀ ਧਰਮਸ਼ਾਲਾ ਖਮਾਣੋਂ ਵਿਖੇ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਾਸੀਆਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਨਿਰੰਤਰ ਲੰਗਰ ਸੇਵਾ ਚਲਾਈ ਜਾ ਰਹੀ ਹੈ। ਇਸ ਸੇਵਾ ਤਹਿਤ ਮਾਤਾ ਨੈਣਾਂ ਦੇਵੀ ਜਾਣ ਵਾਲੇ ਯਾਤਰੀਆਂ ਲਈ ਰਹਿਣ, ਆਰਾਮ ਕਰਨ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ। ਦਲ ਦੇ ਅਹੁਦੇਦਾਰਾਂ ਨੇ ਸਮੂਹ ਸ਼ਹਿਰ ਵਾਸੀਆਂ ਤੇ ਦਾਨੀ ਸੱਜਣਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਗੌਰਵ ਗੁਪਤਾ, ਮੋਹਣ ਲਾਲ ਗਾਬਾ, ਨੰਨੂ ਸ਼ਰਮਾ, ਸੰਜੀਵ ਸ਼ਰਮਾ, ਸੌਰਭ ਖਮਾਣੋਂ, ਅਮਿੱਤ ਗੁਪਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਵਲੋਂ ਸਰਕਾਰੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ-ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਪਿੰਡ ਕੋਟਲਾ ਅਜਨੇਰ ਨੇੜੇ ਰਜਵਾਹਾ ਟੁੱਟਿਆ, ਖੇਤਾਂ ਤੇ ਪਿੰਡ ਵਿਚ ਦਾਖਲ ਹੋਇਆ ਪਾਣੀ
Ad Position 24
No active advertisement