05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਰਕਾਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਕੂਲੀ ਖੇਡਾਂ ਦਾ ਆਗਾਜ਼

ਜਖਵਾਲੀ, 3 ਅਗਸਤ (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਕੂਲੀ ਖੇਡਾਂ ਦਾ ਆਗਾਜ਼ ਹੋਇਆ, ਜਿਸ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਹਰਦੀਪ ਕੌਰ ਵਲੋਂ ਕੀਤ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਕੂਲੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ’ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।

Ad Position 21
No active advertisement
ਸਰਕਾਰੀ ਸੀਨੀਅਰ ਸਮਾਰਟ ਪਿੰਡ ਸੰਗਤਪੁਰ ਸੋਢੀਆਂ ਵਿਖੇ ਖੇਡਾਂ ਦੇ ਆਗਾਜ਼ ਮੌਕੇ ਪਿ੍ਰੰਸੀਪਲ ਹਰਦੀਪ ਕੌਰ ਅਤੇ ਹੋਰ। ਤਸਵੀਰ: ਕਰਨ 04-08-2026
ਜਖਵਾਲੀ, 3 ਅਗਸਤ (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਤਪੁਰ ਸੋਢੀਆਂ ਵਿਖੇ ਸਕੂਲੀ ਖੇਡਾਂ ਦਾ ਆਗਾਜ਼ ਹੋਇਆ, ਜਿਸ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਹਰਦੀਪ ਕੌਰ ਵਲੋਂ ਕੀਤ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਸਕੂਲੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਜਿਸ ’ਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਖੇਡਾਂ ਜਿਥੇ ਸਰੀਰਕ ਵਿਕਾਸ ਵਿਚ ਸਹਾਈ ਹੁੰਦੀਆਂ ਹਨ, ਉਥੇ ਹੀ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿਚ ਵੀ ਲਾਭਕਾਰੀ ਹਨ। ਖੇਡਾਂ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਉਣ ਵਿਚ ਵੀ ਅਹਿਮ ਰੋਲ ਅਦਾ ਕਰਦੀਆਂ ਹਨ। ਨਸ਼ੇ ਵਰਗੀਆਂ ਲਾਹਨਤਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਖੇਡ ਮੈਦਾਨਾਂ ਵੱਲ ਲਿਆਉਣਾ ਚਾਹੀਦਾ ਹੈ। ਇਸ ਸੰਬੰਧੀ ਵਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਹੋਏ ਮੈਚਾਂ ਦੇ ਦੌਰਾਨ ਵਾਲੀਬਾਲ ਮੁਕਾਬਲੇ ਵਿਚ 14 ਸਾਲਾ ਵਰਗ ’ਚ ਚਨਾਰਥਲ ਕਲਾਂ ਸਕੂਲ ਨੇ ਪਹਿਲਾ, 17 ਸਾਲਾ ਵਰਗ ਵਿਚ ਸੰਗਤਪੁਰ ਸੋਢੀਆਂ ਨੇ ਪਹਿਲਾ ਤੇ 19 ਸਾਲਾ ਵਰਗ ਵਿਚ ਬਾਲਪੁਰ ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਕਬੱਡੀ ਵਿਚ 17 ਸਾਲਾ ਵਰਗ ਵਿਚ ਸੰਗਤਪੁਰ ਸੋਢੀਆਂ ਦੀਆਂ ਲੜਕੀਆਂ ਪਹਿਲੇ ਸਥਾਨ ’ਤੇ ਰਹੀਆਂ, ਜਦਕਿ ਚਨਾਰਥਲ ਕਲਾਂ ਸਕੂਲ ਦੀਆਂ ਲੜਕੀਆਂ ਦੂਜੇ ਸਥਾਨ ’ਤੇ ਰਹੀਆਂ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ 19 ਸਾਲਾ ਵਰਗ ਵਿਚ ਚਨਾਰਥਲ ਕਲਾਂ ਤੇ ਸੰਗਤਪੁਰ ਸੋਢੀਆਂ ਵਿਚਕਾਰ ਕ੍ਰਿਕਟ ਦਾ ਮੈਚ ਹੋਵੇਗਾ। ਇਸ ਮੌਕੇ ਕਰਮਜੀਤ ਸਿੰਘ ਯੋਗੀ, ਪਰਮਜੀਤ ਕੌਰ, ਸਕੂਲ ਇੰਚਾਰਜ ਸੰਦੀਪ ਸੂਦ, ਗੁਰਦੀਪ ਸਿੰਘ, ਮੋਨਿਕਾ, ਵਿਕਰਮ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਬੂਥ ਪੱਧਰ ’ਤੇ ਕਮੇਟੀਆਂ ਦਾ ਗਠਨ-ਭੁੱਟਾ ਅਗਲੀ ਖ਼ਬਰ ਰਾਏਪੁਰ ਗੁੱਜਰਾਂ ’ਚ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਦੌਰਾਨ ਹੰਗਾਮਾ, ਪਿੰਡ ਵਾਸੀਆਂ ਦੇ ਵਿਰੋਧ ਕਾਰਨ ਵਿਭਾਗ ਦੀ ਟੀਮ ਵਾਪਸ...
Ad Position 24
No active advertisement