ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨਾਲ ਲੋਕਾਂ ਨੂੰ ਮਿਲ ਰਿਹਾ ਵੱਡਾ ਲਾਭ-ਜੀ. ਪੀ.
ਬਸੀ ਪਠਾਣਾਂ, 4 ਅਗਸਤ (ਰਾਜਿੰਦਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੇ ਹਿਤਾਂ ’ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਨਾਲ ਸੂਬੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਅਤੇ ਸੂਬੇ ਦੇ ਲੋਕ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਤੇ ਆਮ ਲੋਕਾਂ ਦੀ ਭਲਾਈ ਨਾਲ ਲੋਕਾਂ ’ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਐਸ.
ਬਸੀ ਪਠਾਣਾਂ, 4 ਅਗਸਤ (ਰਾਜਿੰਦਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੇ ਹਿਤਾਂ ’ਚ ਚਲਾਈਆਂ ਜਾ ਰਹੀਆਂ ਯੋਜਨਾਵਾਂ ਨਾਲ ਸੂਬੇ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਅਤੇ ਸੂਬੇ ਦੇ ਲੋਕ ਸਰਕਾਰ ਵਲੋਂ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਤੇ ਆਮ ਲੋਕਾਂ ਦੀ ਭਲਾਈ ਨਾਲ ਲੋਕਾਂ ’ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੇ ਸ਼ਹਿਰ ਦੇ ਲੇਬਰ ਚੌਕ ’ਚ ਮਜ਼ਦੂਰਾਂ ਲਈ ਰੱਖੇ ਇਕ ਪ੍ਰੋਗਰਾਮ ’ਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਪੰਜਾਬ ਸਰਕਾਰ ਲੋਕ ਹਿਤ ਨੂੰ ਪਹਿਲ ਦੇ ਕੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਏਗੀ, ਜਿਸ ਨਾਲ ਸੂਬੇ ਦੇ ਹਰ ਵਰਗ ਨੂੰ ਲਾਭ ਮਿਲੇਗਾ। ਇਸ ਮੌਕੇ ਸਾਬਕਾ ਕਾਰਜਕਾਰੀ ਨਗਰ ਕੌਂਸਲ ਪ੍ਰਧਾਨ ਅਨੂਪ ਸਿੰਗਲਾ, ਸੁਰਜੀਤ ਸਿੰਘ ਕਾਲੇਵਾਲ, ਸਤਬੀਰ ਸਿੰਘ ਨੌਗਾਵਾਂ, ਹਰਦੀਪ ਸਿੰਘ ਭੁੱਲਰ, ਮਨੀਸ਼ ਬੱਬਰ, ਰਵੀ ਜੋਗੀ, ਰਣਜੀਤ ਸਿੰਘ ਜੌਹਰ, ਜਸਬੀਰ ਸਿੰਘ ਨੰਬਰਦਾਰ ਡਡਿਆਣਾ, ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਭਟੇੜੀ, ਗੁਰਪ੍ਰੀਤ ਸਿੰਘ ਥਾਂਦੀ, ਜਸਵੀਰ ਸਿੰਘ ਭਾਦਲਾ, ਪ੍ਰੇਮ ਵਧਵਾ, ਭੁਪਿੰਦਰ ਸਿੰਘ ਕਲੇਰਾਂ, ਨਰਿੰਦਰ ਸਿੰਘ ਮੁੱਲਾਂਪੁਰ, ਯੋਗੇਸ਼ ਸਿੰਗਲਾ, ਵਿਸ਼ਾਲ ਸ਼ੁਕਲਾ, ਦਿਲਬਾਗ ਸਿੰਘ, ਗੋਪੀ ਬਾਜਵਾ, ਸਰਪੰਚ ਹਰਵਿੰਦਰ ਮਕਾਰੋਂਪੁਰ, ਸੋਨੀ ਨੌਗਾਵਾਂ, ਨਰਿੰਦਰ ਸਿੰਘ , ਦਵਿੰਦਰ ਸਿੰਘ ਨਾਲ ਵੱਡੀ ਗਿਣਤੀ ’ਚ ਸਮਰਥਕ ਹਾਜ਼ਰ ਸਨ।