05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਸ਼ਵ ’ਵਰਸਿਟੀ ਵਲੋਂ ਬੀ. ਐੱਡ. ਵਿਦਿਆਰਥੀਆਂ ਲਈ 5 ਰੋਜ਼ਾ ਐਕਸ਼ਨ ਰਿਸਰਚ ਵਰਕਸ਼ਾਪ ਦਾ ਆਗਾਜ਼

ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਖੋਜ ਤੇ ਸਿਖਲਾਈ ਕੇਂਦਰ ਵਲੋਂ ਬੀ. ਐੱਡ.

Ad Position 21
No active advertisement
ਵਿਸ਼ਵ ਯੂਨੀਵਰਸਿਟੀ ਵਿਚ ਐਕਸ਼ਨ ਰਿਸਰਚ ਵਰਕਸ਼ਾਪ ਦੌਰਾਨ ਸਿੱਖਿਆ ਖੋਜ ਦੇ ਮਾਹਿਰ ਪ੍ਰੋ. ਕੁਲਵਿੰਦਰ ਸਿੰਘ ਬੀ.ਐੱਡ.ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ। ਅਜੀਤ ਤਸਵੀਰ 05-08-2026
ਫ਼ਤਹਿਗੜ੍ਹ ਸਾਹਿਬ, 4 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਖੋਜ ਤੇ ਸਿਖਲਾਈ ਕੇਂਦਰ ਵਲੋਂ ਬੀ. ਐੱਡ. ਵਿਦਿਆਰਥੀਆਂ ਲਈ ਪੰਜ ਰੋਜ਼ਾ ਐਕਸ਼ਨ ਰਿਸਰਚ ਵਰਕਸ਼ਾਪ ਦਾ ਆਗਾਜ਼ ਕੀਤਾ। ਵਰਕਸ਼ਾਪ ਦਾ ਮੰਤਵ ਭਵਿੱਖ ਦੇ ਅਧਿਆਪਕਾਂ ਨੂੰ ਸੋਚ-ਵਿਚਾਰ ਨਾਲ ਅਧਿਆਪਨ ਕਰਨ ਲਈ ਪ੍ਰੇਰਿਤ ਕਰਨਾ, ਉਨ੍ਹਾਂ ਵਿਚ ਖੋਜ ਪ੍ਰਤੀ ਰੁਝਾਨ ਪੈਦਾ ਕਰਨਾ ਅਤੇ ਜਮਾਤ ਵਿਚ ਸਿੱਖਣ-ਸਿਖਾਉਣ ਦੌਰਾਨ ਆਉਣ ਵਾਲੀਆਂ ਔਕੜਾਂ ਦੇ ਅਮਲੀ ਹੱਲ ਲੱਭਣ ਦੀ ਯੋਗਤਾ ਵਿਕਸਿਤ ਕਰਨਾ ਹੈ। ਵਰਕਸ਼ਾਪ ਦੇ ਮੁੱਖ ਬੁਲਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੱਖਿਆ ਖੋਜ ਦੇ ਮਾਹਿਰ ਪ੍ਰੋ. ਕੁਲਵਿੰਦਰ ਸਿੰਘ ਨੇ ਪਹਿਲੇ ਦਿਨ ਐਕਸ਼ਨ ਰਿਸਰਚ ਦੇ ਅਹਿਮ ਪੱਖਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਜਮਾਤ ਵਿਚ ਆਉਣ ਵਾਲੀਆਂ ਸਮੱਸਿਆਵਾਂ ਦੀ ਪਛਾਣ ਅਤੇ ਚੋਣ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਖੋਜ ਦੇ ਵਿਸ਼ੇ ਵਜੋਂ ਰੂਪ ਦੇਣ ਦੇ ਢੰਗ ਸਮਝਾਏ। ਉਨ੍ਹਾਂ ਨੇ ਐਕਸ਼ਨ ਰਿਸਰਚ, ਤਜਰਬਾਤੀ ਖੋਜ ਤੇ ਸਰਵੇਖਣ ਖੋਜ ਵਿਚਲੇ ਫ਼ਰਕ ਨੂੰ ਸੌਖੀਆਂ ਮਿਸਾਲਾਂ ਰਾਹੀਂ ਸਮਝਾਇਆ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਵਰਕਸ਼ਾਪ ਵਿਚ ਹਿੱਸਾ ਲਿਆ ਤੇ ਆਪਣੇ ਅਧਿਆਪਨ ਅਭਿਆਸ ਨਾਲ ਜੁੜੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਹਾਜ਼ਰ ਸਨ। ਸਿੱਖਿਆ ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਹ ਵਰਕਸ਼ਾਪ ਅਗਲੇ ਚਾਰ ਦਿਨਾਂ ਤੱਕ ਜਾਰੀ ਰਹੇਗੀ। ਇਸ ਦੌਰਾਨ ਅੰਕੜੇ ਇਕੱਠੇ ਕਰਨ ਦੇ ਢੰਗ, ਅੰਕੜਿਆਂ ਦਾ ਵਿਸ਼ਲੇਸ਼ਣ, ਨਤੀਜਿਆਂ ਦੀ ਵਿਆਖਿਆ ਤੇ ਰਿਪੋਰਟ ਲਿਖਣ ਸੰਬੰਧੀ ਅਮਲੀ ਸਿਖਲਾਈ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬਰਸਾਤ ਕਾਰਨ ਟੋਭੇ ਦਾ ਪਾਣੀ ਘਰਾਂ ’ਚ ਵੜਿਆ, ਪਿੰਡ ਵਾਸੀਆਂ ਨੇ ਬੀ. ਡੀ. ਪੀ. ਓ. ਤੋਂ ਹੱਲ ਦੀ ਕੀਤੀ ਮੰਗ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵੱਧ ਤੋਂ ਵੱਧ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ-ਵਿਧਾਇਕ ਗੈ...
Ad Position 24
No active advertisement