ਪੱਤੇ ਫਾਊਂਡੇਸ਼ਨ ਨੇ ਵਣ ਮਹਾਂਉਤਸਵ ਤਹਿਤ ਤੁਲਸੀ ਦੇ ਪੌਦੇ ਵੰਡਣ ਦਾ ਲੰਗਰ ਲਗਾਇਆ
ਬਸੀ ਪਠਾਣਾਂ, 4 ਅਗਸਤ (ਰਾਜਿੰਦਰ ਸ਼ਰਮਾ)-ਪੱਤੇ ਫਾਊਂਡੇਸ਼ਨ ਵਲੋਂ ਵਾਤਾਵਰਨ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੰਸਥਾ ਦੇ ਚੇਅਰਮੈਨ-ਕਮ-ਫਾਊਂਡਰ ਮੈਂਬਰ ਪ੍ਰੇਮ ਵਧਵਾ ਤੇ ਪ੍ਰਧਾਨ ਹਰਨੇਕ ਸਿੰਘ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਮੁਹਿੰਮ ਤਹਿਤ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ.
ਬਸੀ ਪਠਾਣਾਂ, 4 ਅਗਸਤ (ਰਾਜਿੰਦਰ ਸ਼ਰਮਾ)-ਪੱਤੇ ਫਾਊਂਡੇਸ਼ਨ ਵਲੋਂ ਵਾਤਾਵਰਨ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸੰਸਥਾ ਦੇ ਚੇਅਰਮੈਨ-ਕਮ-ਫਾਊਂਡਰ ਮੈਂਬਰ ਪ੍ਰੇਮ ਵਧਵਾ ਤੇ ਪ੍ਰਧਾਨ ਹਰਨੇਕ ਸਿੰਘ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਮੁਹਿੰਮ ਤਹਿਤ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਦੇ ਜਨਮ ਦਿਨ ਮੌਕੇ 200 ਤੁਲਸੀ ਦੇ ਪੌਦੇ ਵੰਡੇ ਗਏ। ਸਮਾਗਮ ’ਚ ਸਾਬਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ. ਪੀ. ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਤੁਲਸੀ ਦਾ ਪੌਦਾ ਨਾ ਸਿਰਫ਼ ਧਾਰਮਿਕ ਤੇ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਹੈ, ਸਗੋਂ ਇਸ ਦੇ ਔਸ਼ਧੀ ਗੁਣ ਵੀ ਮਨੁੱਖੀ ਸਿਹਤ ਲਈ ਬਹੁਤ ਲਾਭਦਾਇਕ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਅਤੇ ਔਸ਼ਧੀ ਪੌਦੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੱਤੇ ਫਾਊਂਡੇਸ਼ਨ ਵਲੋਂ ਸਮੇਂ-ਸਮੇਂ ’ਤੇ ਰੁੱਖ ਲਗਾਉਣ, ਪੌਦੇ ਵੰਡਣ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੰਸਥਾ ਦੇ ਚੇਅਰਮੈਨ ਪ੍ਰੇਮ ਵਧਵਾ, ਪ੍ਰਧਾਨ ਹਰਨੇਕ ਸਿੰਘ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਕਿਰਪਾਲ ਸਿੰਘ ਬਮਰਾ ਦੀ ਸ਼ਲਾਘਾ ਕੀਤੀ। ਇਸ ਮੁਹਿੰਮ ’ਚ ਹੁਨਰਦੀਪ ਸਿੰਘ ਗਿੱਲ ਡਾਇਰੈਕਟਰ ਐਸਕੋਟ ਫਾਰਮ ਬਲਾੜੀ ਕਲਾਂ ਵਲੋਂ ਵਿਸ਼ੇਸ਼ ਸਹਿਯੋਗ ਕੀਤਾ। ਇਸ ਮੌਕੇ ਖ਼ਜ਼ਾਨਚੀ ਅਮਨਦੀਪ ਸਿੰਘ ਮਠਾੜੂ, ਅਨੂਪ ਸਿੰਗਲਾ, ਚੰਦਨ ਵਧਵਾ, ਸੁਰਜੀਤ ਸਿੰਘ ਸੀਤੀ, ਜਸਵੀਰ ਸਿੰਘ ਭਾਦਲਾ, ਅਸ਼ੋਕ ਸੋਨੀ, ਗੋਗਾ ਸਮੇਤ ਹੋਰਨਾਂ ਲੋਕਾਂ ਨੇ ਵੀ ਪੌਦੇ ਲਗਾਉਣ ਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਸੰਕਲਪ ਲਿਆ।