06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ਸਰਕਾਰ ਸਿਹਤ ਤੇ ਸਿੱਖਿਆ ਸੁਧਾਰ ’ਚ ਹੋਈ ਬੁਰੀ ਤਰ੍ਹਾਂ ਫੇਲ-ਪ੍ਰੋ. ਬਲਬੀਰ ਸਿੰਘ ਬੱਲੀ

ਰਾਜਪੁਰਾ, 5 ਅਗਸਤ (ਜੀ. ਪੀ.

Ad Position 21
No active advertisement
ਅਜੀਤ ਡੈਸਕ 06-08-2026
ਰਾਜਪੁਰਾ, 5 ਅਗਸਤ (ਜੀ.ਪੀ. ਸਿੰਘ)-ਬਿਜਲੀ ਨਿਗਮ ਦੇ ਪੈਨਸ਼ਨਰਜ਼ ਯੂਨੀਅਨ ਰਾਜਪੁਰਾ ਦੀ ਇਕ ਬੈਠਕ ਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਮੁੱਖ ਬੁਲਾਰੇ ਵਜੋਂ ਉੱਘੇ ਚਿੰਤਕ ਪ੍ਰੋ. ਬਲਬੀਰ ਸਿੰਘ ਬੱਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੋਰਾਨ ਪ੍ਰੋ. ਬੱਲੀ ਨੇ ਪੰਜਾਬ ਅਤੇ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਿਹਤ ਅਤੇ ਸਿੱਖਿਆ ’ਚ ਸੁਧਾਰ ਕਰਨ ਦਾ ਢੋਂਗ ਰਚ ਕੇ 2022 ’ਚ ਜਦੋਂ ਦੀ ਸਰਕਾਰ ਬਣੀ ਹੈ। ਉਦੋਂ ਤੋਂ ਨਾ ਤਾਂ ਸਿਹਤ ਸਹੂਲਤਾਂ ਅਤੇ ਨਾ ਹੀ ਸਿੱਖਿਆ ’ਚ ਕੋਈ ਸੁਧਾਰ ਨਜ਼ਰ ਆਇਆ ਹੈ। ਉਨ੍ਹਾਂ ਦੱਸਿਆ ਕਿ ਪੁਰਾਣੀਆਂ ਚਲ ਰਹੀਆਂ ਡਿਸਪੈਂਸਰੀਆਂ ਨੂੰ ਆਮ ਆਦਮੀ ਕਲੀਨਿਕ ਬਣਾ ਦਿੱਤਾ ਤੇ ਸਟਾਫ਼ ਦੀ ਭਰਤੀ ਕੋਈ ਨਹੀਂ ਕੀਤੀ ਤੇ ਅੱਜ ਲੋਕ ਦੇਖ ਰਹੇ ਹਨ ਕਿ ਆਮ ਆਦਮੀ ਕਲੀਨਿਕ ਤਾਂ ਬੰਦ ਹੋਏ ਸਗੋਂ ਚਿਰਾਂ ਤੋਂ ਚਲ ਰਹੀਆਂ ਡਿਸਪੈਂਸਰੀਆਂ ਵੀ ਸਟਾਫ਼ ਅਤੇ ਹੋਰ ਸਹੂਲਤਾਂ ਕਾਰਨ ਬੰਦ ਹੋਣ ਕੱਢੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵੱਡੀ ਪੱਧਰ ’ਤੇ ਮਾਹਿਰ ਡਾਕਟਰਾਂ ਦੀ ਘਾਟ ਹੈ ਪਰ ਸਰਕਾਰ ਨਵੀਂ ਭਰਤੀ ਨਹੀਂ ਕਰ ਰਹੀ। ਇਸੇ ਤਰ੍ਹਾਂ ਸਿੱਖਿਆ ਖੇਤਰ ’ਚ ਜਿੱਥੇ ਚੀਨ ਦੇ ਸਕੂਲਾਂ ਵਿਚ 18 ਵਿਦਿਆਰਥੀਆਂ ਲਈ ਇਕ ਅਧਿਆਪਕ ਹੈ ਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਵਿਚ 21 ਵਿਦਿਆਰਥੀਆਂ ਪਿੱਛੇ ਇਕ ਅਧਿਆਪਕ ਹੈ। ਉੱਥੇ ਪੰਜਾਬ ਵਿਚ 60-65 ਵਿਦਿਆਰਥੀਆਂ ਲਈ ਇਕ ਅਧਿਆਪਕ ਹੈ ਤੇ ਕਈ ਪ੍ਰਾਇਮਰੀ ਸਕੂਲਾਂ ਵਿਚ ਤਾਂ ਸਾਰੇ ਜਮਾਤਾਂ ਨੂੰ ਇਕ ਅਧਿਆਪਕ ਹੀ ਪੜ੍ਹਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਲੋਕ ਸੁਰੱਖਿਅਤ ਨਹੀਂ ਹਨ ਤੇ ਰੋਜ਼ਾਨਾ ਝਪਟਮਾਰ ਕਿਸੇ ਔਰਤ ਦੀ ਚੈਨੀ, ਪਰਸ ਝਪਟ ਕੇ ਫ਼ਰਾਰ ਹੋ ਰਹੇ ਹਨ ਤੇ ਪੁਲਿਸ ਹੱਥ ’ਤੇ ਹੱਥ ਰੱਖ ਕੇ ਬੈਠੀ ਹੈ। ਉਨ੍ਹਾਂ ਕੇਂਦਰ ਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਨੂੰ ਵੇਚ ਰਹੀ ਹੈ ਤੇ ਰੇਲਵੇ, ਏਅਰਪੋਰਟ ਅਤੇ ਹੋਰ ਵੱਡੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਦੇਸ਼ ਦਾ ਆਮ ਨਾਗਰਿਕ ਕਿੱਥੇ ਖੜ੍ਹਾ ਹੈ। ਇਸ ਮੌਕੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ, ਕੰਵਲਜੀਤ ਸਿੰਘ ਸਕੱਤਰ, ਜੋਗਿੰਦਰ ਸਿੰਘ ਚੱਠਾ, ਸ਼ਾਮ ਸੁੰਦਰ, ਕਿਸ਼ਨ ਕੁਮਾਰ, ਦੇਵੀ ਸਿੰਘ, ਜਸਪਾਲ ਸਿੰਘ, ਅਮਰ ਸਿੰਘ, ਗੋਪਾਲ ਰਾਓ ਸਮੇਤ ਵੱਡੀ ਗਿਣਤੀ ’ਚ ਪੈਨਸ਼ਨਰਜ਼ ਯੂਨੀਅਨ ਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੌਲਗੜ੍ਹ ਗੁਰਦੁਆਰਾ ਸਾਹਿਬ ਲਈ ਭਾਈ ਰਵਿੰਦਰ ਸਿੰਘ ਖ਼ਾਲਸਾ ਵਲੋਂ 10 ਸੈੱਟ ਸੈਂਚੀਆਂ ਭੇਟ ਅਗਲੀ ਖ਼ਬਰ ਜਥੇਦਾਰ ਲਾਲਕਾ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਹਰਜਿੰਦਰ ਕੌਰ ਨੂੰ ਕੀਤਾ ਸਨਮਾਨਿਤ
Ad Position 24
No active advertisement