ਬਨੂੜ ਤੋਂ ਹੁਲਕਾ ਨੂੰ ਜਾਂਦੀ ਸੰਪਰਕ ਸੜਕ ਤੇ ਸੀਵਰੇਜ ਦਾ ਉੱਖੜਿਆ ਹੋਇਆ ਮੈਨਹੋਲ ਦਾ ਢੱਕਣ ਦੇ ਰਿਹਾ ਹਾਦਸਿਆਂ ਨੂੰ ਸੱਦਾ
ਬਨੂੜ, 5 ਅਗਸਤ (ਭੁਪਿੰਦਰ ਸਿੰਘ)-ਬਨੂੜ ਤੋਂ ਹੁਲਕਾ ਨੂੰ ਜਾਂਦੀ ਸੰਪਰਕ ਸੜਕ ਤੇ ਸੀਵਰੇਜ ਦੇ ਮੈਨਹੋਲ ਦਾ ਉਖੜਿਆ ਹੋਇਆ ਢੱਕਣ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਕੌਸਲਰ ਗੁਰਮੇਲ ਸਿੰਘ ਫੌਜੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਸ ਮੈਨਹੌਲ ਦਾ ਢੱਕਣ ਉਖੜਿਆ ਹੋਇਆ ਹੈ।
ਬਨੂੜ, 5 ਅਗਸਤ (ਭੁਪਿੰਦਰ ਸਿੰਘ)-ਬਨੂੜ ਤੋਂ ਹੁਲਕਾ ਨੂੰ ਜਾਂਦੀ ਸੰਪਰਕ ਸੜਕ ਤੇ ਸੀਵਰੇਜ ਦੇ ਮੈਨਹੋਲ ਦਾ ਉਖੜਿਆ ਹੋਇਆ ਢੱਕਣ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਕੌਸਲਰ ਗੁਰਮੇਲ ਸਿੰਘ ਫੌਜੀ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਇਸ ਮੈਨਹੌਲ ਦਾ ਢੱਕਣ ਉਖੜਿਆ ਹੋਇਆ ਹੈ। ਇਸ ਟੁੱਟੇ ਹੋਏ ਢੱਕਣ ਕਾਰਨ ਕਦੇ ਵੀ ਰਾਤ ਸਮੇਂ ਹਾਦਸਾ ਵਾਪਰ ਸਕਦਾ ਹੈ ਕਿਉਂਕਿ ਟੁੱਟੇ ਹੋਏ ਢੱਕਣ ਨੂੰ ਬਦਲੇ ਨਾ ਜਾਣ ਕਾਰਨ ਸ਼ਹਿਰ ਵਾਸੀਆਂ ਨੇ ਇਸ ਨੂੰ ਇੱਟਾ ਤੇ ਪੱਥਰਾਂ ਨਾਲ ਭਰ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਕਿਹਾ ਪਿਛਲੇ ਦੋ ਦਿਨਾਂ ਤੋਂ ਢੱਕਣ ਟੁੱਟਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਵੀ ਸੀਵਰੇਜ ਬੋਰਡ ਦੇ ਅਧਿਕਾਰੀਆ ਦੀ ਸਵੱਲੀ ਨਜ਼ਰ ਨਹੀਂ ਪਈ ਸ਼ਾਇਦ ਵਿਭਾਗ ਦੇ ਅਧਿਕਾਰੀ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਸ਼ਹਿਰ ਵਾਸੀਆਂ ਤੇ ਉਕਤ ਕੌਸਲਰ ਨੇ ਵਿਭਾਗ ਦੇ ਅਧਿਕਾਰੀਆਂ ਤੋਂ ਨੁਕਸਾਨੇ ਹੋਏ ਢੱਕਣ ਨੂੰ ਬਦਲਣ ਦੀ ਮੰਗ ਕੀਤੀ ਹੈ ਤਾਂ ਜੋ ਕਿਸੇ ਭਿਆਨਕ ਹਾਦਸੇ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਦੱਸਣਯੋਗ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਬੱਸ ਅੱਡੇ ਤੋਂ ਘਰਾਟਾਂ ਨੂੰ ਜਾਂਦੀ ਸੰਪਰਕ ਸੜਕ ’ਤੇ ਵੀ ਮੈਨਹੋਲ ਦਾ ਇਹੀ ਹਾਲ ਹੈ।