ਸਾਵਣ ਮਹੀਨੇ ਦਾ ਰੂਹਾਨੀਅਤ ਤੇ ਸੱਭਿਆਚਾਰ ’ਚ ਵੱਡਾ ਮਹੱਤਵ-ਪ੍ਰੋ. ਅਮਨਦੀਪ ਕੌਰ
ਪਾਤੜਾਂ, 9 ਅਗਸਤ (ਜਗਦੀਸ਼ ਸਿੰਘ ਕੰਬੋਜ)-ਪ੍ਰੋ. ਅਮਨਦੀਪ ਕੌਰ ਨੇ ਸਾਵਣ ਮਹੀਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਦਰਤ ਦਾ ਹਰ ਰੰਗ ਗੁਰਬਾਣੀ ਵਿਚ ਅਧਿਆਤਮਿਕਤਾ ਦਾ ਪ੍ਰਤੀਕ ਹੁੰਦਾ ਹੈ।
ਪਾਤੜਾਂ, 9 ਅਗਸਤ (ਜਗਦੀਸ਼ ਸਿੰਘ ਕੰਬੋਜ)-ਪ੍ਰੋ. ਅਮਨਦੀਪ ਕੌਰ ਨੇ ਸਾਵਣ ਮਹੀਨੇ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਦਰਤ ਦਾ ਹਰ ਰੰਗ ਗੁਰਬਾਣੀ ਵਿਚ ਅਧਿਆਤਮਿਕਤਾ ਦਾ ਪ੍ਰਤੀਕ ਹੁੰਦਾ ਹੈ। ਜਿਥੇ ਸੰਸਾਰਿਕ ਲੋਕ ਸਾਵਣ ਨੂੰ ਮੀਂਹ, ਹਰਿਆਵਲ ਤੇ ਦੁਨਿਆਵੀ ਖ਼ੁਸ਼ੀਆਂ ਦਾ ਮਹੀਨਾ ਮੰਨਦੇ ਹਨ, ਉਥੇ ਗੁਰਬਾਣੀ ਇਸ ਮਹੀਨੇ ਰਾਹੀਂ ਜੀਵ-ਇਸਤਰੀ ਨੂੰ ਪ੍ਰਭੂ ਪ੍ਰੇਮ ਵਿਚ ਭਿੱਜਣ ਦਾ ਸੁਨੇਹਾ ਦਿੰਦੀ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਵਣ ਸਾਲ ਦਾ ਪੰਜਵਾਂ ਮਹੀਨਾ ਹੈ ਜਦਕਿ ਗ੍ਰੈਗੋਰੀਅਨ ਕੈਲੰਡਰ ਅਨੁਸਾਰ ਇਹ ਜੁਲਾਈ ਮਹੀਨੇ ਦੇ ਪਿਛਲੇ ਅੱਧ ਤੇ ਅਗਸਤ ਮਹੀਨੇ ਦੇ ਪਹਿਲੇ ਅੱਧ ਵਿਚ ਆਉਂਦਾ ਹੈ। ਸਾਲ ਦੇ 12 ਮਹੀਨਿਆਂ ਵਿਚ ਸਾਵਣ ਦਾ ਮਹੀਨਾ ਮੌਸਮ ਪੱਖੋਂ ਸਭ ਤੋਂ ਵਧੇਰੇ ਹਸੀਨ ਤੇ ਰਮਣੀਕ ਹੁੰਦਾ ਹੈ। ਹਰ ਪਾਸੇ ਹਰਿਆਲੀ, ਕਿਣਮਿਣ ਵਰਸਦੀਆਂ ਕਣੀਆਂ, ਪੈਲਾਂ ਪਾਉਂਦੇ ਮੋਰ, ਕੂਕਦੀਆਂ ਕੋਇਲਾਂ ਸਭ ਦਾ ਮਨ ਮੋਹ ਲੈਂਦੀਆਂ ਹਨ। ਜੇਠ ਤੇ ਹਾੜ੍ਹ ਦੀ ਤੇਜ਼ ਗਰਮੀ ਤੇ ਲੂ ਤੋਂ ਬਾਅਦ ਇਹ ਮਹੀਨਾ ਠੰਢੀਆਂ ਹਵਾਵਾਂ ਨਾਲ ਧਰਤੀ ਨੂੰ ਮਾਲਾ ਮਾਲ ਕਰਦਾ ਹੈ। ਪੰਜਾਬੀ ਸਭਿਆਚਾਰ, ਰੀਤੀ-ਰਿਵਾਜਾਂ ਅਤੇ ਪ੍ਰੇਮ ਦਾ ਪ੍ਰਤੀਕ ਸਾਵਣ ਮਹੀਨੇ ਵਿਚ ਤੀਆਂ ਦਾ ਤਿਉਹਾਰ ਪ੍ਰਮੁੱਖ ਤਿਉਹਾਰ ਹੈ, ਜਿਸ ਨੂੰ ਹਰ ਉਮਰ ਦੀਆਂ ਔਰਤਾਂ ਬੜੀ ਬੇਸਬਰੀ ਨਾਲ ਉਡੀਕ ਕਰਦੀਆਂ ਹਨ।