ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੇ ਸੰਤ ਬਾਬਾ ਗੁਰਚਰਨ ਦਾਸ ਰੋੜੇਵਾਲ ਵਾਲਿਆਂ ਨੂੰ ਬਰਸੀ ਸਮਾਗਮ ਦਾ ਦਿੱਤਾ ਸੱਦਾ ਪੱਤਰ
ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਆਫ਼ਤਾਬ ਸਿੰਘ ਬੇਟਾ ਚੇਲਾ ਸਵ: ਮਹੰਤ ਡਾ.
ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਡੇਰਾ ਬਾਬਾ ਬੁੱਧ ਦਾਸ ਜੀ ਦੇ ਮਹੰਤ ਡਾ. ਆਫ਼ਤਾਬ ਸਿੰਘ ਬੇਟਾ ਚੇਲਾ ਸਵ: ਮਹੰਤ ਡਾ. ਸਿਕੰਦਰ ਸਿੰਘ ਵਲੋਂ ਬਾਬਾ ਬੁੱਧ ਦਾਸ ਜੀ ਦੀ 59ਵੀਂ ਸਾਲਾਨਾ ਬਰਸੀ ਸੰਬੰਧੀ ਕਰਵਾਏ ਜਾ ਰਹੇ ਧਾਰਮਿਕ ਸਮਾਗਮ ’ਚ ਡੇਰਾ ਬਾਬਾ ਪੂਰਨ ਦਾਸ ਰੋੜੇਵਾਲ ਸਾਹਿਬ ਦੇ ਗੱਦੀ ਨਸ਼ੀਨ ਸੰਤ ਬਾਬਾ ਗੁਰਚਰਨ ਦਾਸ ਜੀ ਨੂੰ ਬਰਸੀ ਸਮਾਗਮਾਂ ’ਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ। ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮਾਂ ਦੀ ਸ਼ੁਰੂਆਤ ਅਗਰਵਾਲ ਧਰਮਸ਼ਾਲਾ ਵਿਖੇ 15 ਅਗਸਤ ਨੂੰ ਸਵੇਰੇ 11 ਵਜੇ ਸ੍ਰੀ ਅਖੰਡ ਪਾਠਾਂ ਦੀ ਲੜੀ ਨਾਲ ਆਰੰਭ ਹੋਵੇਗੀ, ਜਿਸ ਦੇ ਭੋਗ 17 ਅਗਸਤ ਨੂੰ ਸਵੇਰੇ 11:30 ਵਜੇ ਪਾਏ ਜਾਣਗੇ, ਉਪਰੰਤ ਕਥਾ ਕੀਰਤਨ, ਗੁਰਬਾਣੀ ਕੀਰਤਨ ਤੇ ਹੋਰ ਧਾਰਮਿਕ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਬਰਸੀ ਸਮਾਗਮ ’ਚ ਹਜ਼ਾਰਾਂ ਦੀ ਗਿਣਤੀ ’ਚ ਸਾਧੂ, ਮਹਾਂਪੁਰਸ਼ ਸੰਤਾਂ ਤੋਂ ਇਲਾਵਾ ਦੇਸ਼ ਵਿਦੇਸ਼ ਦੀ ਸੰਗਤ ਬਾਬਾ ਬੁੱਧ ਦਾਸ ਜੀ ਦੇ ਡੇਰੇ ’ਚ ਨਤਮਸਤਕ ਹੋਣ ਲਈ ਆਉਂਦੀ ਹੈ। ਇਸ ਮੌਕੇ ਸੰਤ ਬਾਬਾ ਗੁਰਚਰਨ ਦਾਸ ਰੋੜੇਵਾਲ ਵਾਲਿਆਂ ਨੇ ਸੱਦਾ ਪੱਤਰ ਸਵੀਕਾਰ ਕਰਦਿਆਂ ਡੇਰਾ ਮਹੰਤ ਡਾ. ਆਫ਼ਤਾਬ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਹਰਚੰਦ ਸਿੰਘ ਡੂਮਛੇੜੀ, ਮਲਕੀਤ ਸਿੰਘ ਰੋੜੇਵਾਲ, ਮਨਦੀਪ ਸਿੰਘ, ਕਰਨੈਲ ਸਿੰਘ, ਗੁਰਸ਼ੇਰ ਸਿੰਘ ਆਦਿ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।