11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਡਾਈਟ ਫ਼ਤਹਿਗੜ੍ਹ ਸਾਹਿਬ ਵਲੋਂ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਦੀ ਸ਼ੁਰੂਆਤ

ਫ਼ਤਹਿਗੜ੍ਹ ਸਾਹਿਬ, 11 ਅਗਸਤ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖ਼ਲਾਈ ਸੰਸਥਾ ਡਾਇਟ ਫ਼ਤਹਿਗੜ੍ਹ ਸਾਹਿਬ ਵਲੋਂ ਡਾਇਟ ਦੇ ਇਤਿਹਾਸ ਵਿਚ ਇਕ ਨਵੀਂ ਪਰੰਪਰਾ ਦਾ ਆਗਾਜ਼ ਕਰਦਿਆਂ ਸੰਸਥਾ ਦਾ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਰਿਲੀਜ਼ ਕੀਤਾ ਗਿਆ। ਸੰਸਥਾ ਦੇ ਮੁਖੀ ਡਾ.

Ad Position 21
No active advertisement
ਅਜੀਤ ਡੈਸਕ 12-08-2026
ਫ਼ਤਹਿਗੜ੍ਹ ਸਾਹਿਬ, 11 ਅਗਸਤ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖ਼ਲਾਈ ਸੰਸਥਾ ਡਾਇਟ ਫ਼ਤਹਿਗੜ੍ਹ ਸਾਹਿਬ ਵਲੋਂ ਡਾਇਟ ਦੇ ਇਤਿਹਾਸ ਵਿਚ ਇਕ ਨਵੀਂ ਪਰੰਪਰਾ ਦਾ ਆਗਾਜ਼ ਕਰਦਿਆਂ ਸੰਸਥਾ ਦਾ ਮਹੀਨਾਵਾਰ ਅਖ਼ਬਾਰ ‘ਖ਼ਬਰਚੀ’ ਰਿਲੀਜ਼ ਕੀਤਾ ਗਿਆ। ਸੰਸਥਾ ਦੇ ਮੁਖੀ ਡਾ.ਆਨੰਦ ਗੁਪਤਾ ਨੇ ਕਿਹਾ ਕਿ ਭਾਵੇਂ ਡਾਇਟ ਵਲੋਂ ਹਰ ਸਾਲ ਸਾਲਾਨਾ ਮੈਗਜ਼ੀਨ ‘ਰਾਹ ਦਸੇਰੇ’ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਹਰ ਤਿਮਾਹੀ ਨਿਊਜ਼ ਲੈਟਰ ਵੀ ਜਾਰੀ ਕੀਤਾ ਜਾਂਦਾ ਹੈ ਪਰ ਮਹੀਨਾਵਾਰ ਅਖ਼ਬਾਰ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਇਹ ਮਹੀਨਾਵਾਰ ਅਖ਼ਬਾਰ ਸੰਸਥਾ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਨੂੰ ਨਿਯਮਿਤ ਤੌਰ ’ਤੇ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਵਿਚਾਰਾਂ ਅਤੇ ਰਚਨਾਤਮਿਕਤਾ ਦੇ ਪ੍ਰਗਟਾਵੇ ਲਈ ਇਕ ਨਵੀਂ ਸਿਰਜਣਾਤਮਿਕ ਸਪੇਸ ਪ੍ਰਦਾਨ ਕਰੇਗਾ। ਅਖ਼ਬਾਰ ਦੇ ਸੰਪਾਦਨ ਦੀ ਜ਼ਿੰਮੇਵਾਰੀ ਸੰਸਥਾ ਵਿਚ ਪੰਜਾਬੀ ਲੈਕਚਰਾਰ ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਕੁਲਦੀਪ ਸਿੰਘ ਦੀਪ ਸੌਪੀ ਗਈ ਹੈ। ਸੰਪਾਦਕੀ ਟੀਮ ਵਿਚ ਵੰਦਨਾ ਚੋਪੜਾ, ਜਸਪਾਲ ਕੌਰ ਅਤੇ ਹਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਅਖ਼ਬਾਰ ਦੇ ਸੰਪਾਦਕ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ‘ਖ਼ਬਰਚੀ’ ਵਿਚ ਸੰਸਥਾ ਦੀਆਂ ਇਕ ਮਹੀਨੇ ਦੌਰਾਨ ਹੋਈਆਂ ਵੱਖ-ਵੱਖ ਸਰਗਰਮੀਆਂ ਅਤੇ ਪ੍ਰਾਪਤੀਆਂ ਦੀ ਰਿਪੋਰਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹੀਨਾਵਾਰ ਅਖ਼ਬਾਰ ਦੇ ਪ੍ਰਕਾਸ਼ਨ ਨਾਲ ਸੰਸਥਾ ਦੀਆਂ ਸਰਗਰਮੀਆਂ ਅਤੇ ਗਤੀਵਿਧੀਆਂ ਦਾ ਇਕ ਨਿਯਮਿਤ ਇਤਿਹਾਸ ਵੀ ਸਾਂਭਿਆ ਜਾ ਸਕੇਗਾ ਜੋ ਕਿ ਇਕ ਮਹੱਤਵਪੂਰਨ ਅਤੇ ਸਾਰਥਿਕ ਕਾਰਜ ਹੈ।
Ad Position 22
No active advertisement
ਪਿਛਲੀ ਖ਼ਬਰ ਸੱਭਿਆਚਾਰ ਸੰਭਾਲ ਸੁਸਾਇਟੀ ਵਲੋਂ ਲੇਖ ਤੇ ਭਾਸ਼ਣ ਪ੍ਰਤੀਯੋਗਤਾ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ਰਿਆ ਨੇ ਬਿਮਾਰੀ ਤੋਂ ਪੀੜਤ ਨੂੰ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ
Ad Position 24