13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸਾਬਕਾ ਮੁੱਖ ਮੰਤਰੀ ਚੰਨੀ ਦਾ ਸੰਘੋਲ ਤੇ ਖੇੜੀ ਨੌਧ ਸਿੰਘ ਵਿਚ ਹੋਵੇਗਾ ਭਰਵਾਂ ਸਵਾਗਤ- ਡਾ. ਮਨੋਹਰ ਸਿੰਘ

ਖਮਾਣੋਂ, 13 ਅਗਸਤ (ਮਨਮੋਹਣ ਸਿੰਘ ਕਲੇਰ)-ਸਨਿਚਰਵਾਰ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਹਲਕਾ ਬਸੀ ਪਠਾਣਾਂ ਵਿਚ ਪਹੁੰਚਣ ’ਤੇ ਉੱਚਾ ਪਿੰਡ ਸੰਘੋਲ ਤੇ ਖੇੜੀ ਨੌਧ ਸਿੰਘ ਵਿਖੇ ਮਾਰਕੀਟ ਵਿਚ ਹਲਕੇ ਦੇ ਕਾਂਗਰਸ ਵਰਕਰਾਂ ਤੇ ਆਮ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝਾ ਕਰਦਿਆਂ ਕਾਂਗਰਸੀ ਆਗੂ ਡਾ.

Ad Position 21
No active advertisement
ਅਜੀਤ ਡੈਸਕ 14-08-2026
ਖਮਾਣੋਂ, 13 ਅਗਸਤ (ਮਨਮੋਹਣ ਸਿੰਘ ਕਲੇਰ)-ਸਨਿਚਰਵਾਰ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਹਲਕਾ ਬਸੀ ਪਠਾਣਾਂ ਵਿਚ ਪਹੁੰਚਣ ’ਤੇ ਉੱਚਾ ਪਿੰਡ ਸੰਘੋਲ ਤੇ ਖੇੜੀ ਨੌਧ ਸਿੰਘ ਵਿਖੇ ਮਾਰਕੀਟ ਵਿਚ ਹਲਕੇ ਦੇ ਕਾਂਗਰਸ ਵਰਕਰਾਂ ਤੇ ਆਮ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝਾ ਕਰਦਿਆਂ ਕਾਂਗਰਸੀ ਆਗੂ ਡਾ. ਮਨੋਹਰ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਦੀ ਖੰਨਾ ਨੇੜੇ ਈਸੜੂ ਵਿਖੇ ਰੈਲੀ ਹੋ ਰਹੀ ਹੈ, ਜਿਸ ਨੂੰ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਸਮੇਤ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨਗੇ। ਇਸ ਸੰਬੰਧੀ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਈਸੜੂ ਰੈਲੀ ਲਈ ਹਲਕਾ ਬਸੀ ਪਠਾਣਾਂ ਤੋਂ ਚਰਨਜੀਤ ਸਿੰਘ ਦਾ ਸਵਾਗਤ ਕਰਨ ਤੋਂ ਬਾਅਦ ਲੋਕਾਂ ਦਾ ਵੱਡਾ ਕਾਫ਼ਲਾ ਉਨ੍ਹਾਂ ਦੇ ਨਾਲ ਈਸੜੂ ਲਈ ਰਵਾਨਾ ਹੋਵੇਗਾ। ਸਾਬਕਾ ਮੁੱਖ ਮੰਤਰੀ ਚੰਨੀ ਵਿਸ਼ੇਸ਼ ਤੌਰ ’ਤੇ ਇਸ ਰੈਲੀ ਵਿਚ ਪਹੁੰਚ ਰਹੇ ਹਨ। ਜਿਸ ਕਰਕੇ ਆਮ ਲੋਕਾਂ ਵਿਚ ਆਪਣੇ ਮਹਿਬੂਬ ਨੇਤਾ ਚੰਨੀ ਨੂੰ ਸੁਣਨ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਬਸੀ ਪਠਾਣਾਂ ਨਿਵਾਸੀ, ਕਾਂਗਰਸ ਪਾਰਟੀ ਵਰਕਰ ਤੇ ਅਹੁਦੇਦਾਰ ਰੈਲੀ ਲਈ ਸਨਿਚਰਵਾਰ ਸਵੇਰੇ 11 ਵਜੇ ਸੰਘੋਲ ਵਿਖੇ ਸਾਬਕਾ ਸਰਪੰਚ ਯੂਨੀਅਨ ਪ੍ਰਧਾਨ ਰਾਕੇਸ਼ ਕੁਮਾਰ, ਯੂਥ ਆਗੂ ਤੇ ਇੰਟਕ ਖਮਾਣੋਂ ਬਲਾਕ ਪ੍ਰਧਾਨ ਹਰੀਸ਼ ਸ਼ਰਮਾ, ਬਰਿੰਦਰ ਸਿੰਘ ਮੋਹਣ ਮਾਜਰਾ, ਗੁਰਪ੍ਰੀਤ ਸਿੰਘ ਪਨੈਚਾਂ ਅਤੇ ਅਮਨਾ ਕਾਲੇਵਾਲ ਇਕੱਠ ਦੀ ਅਗਵਾਈ ਕਰਨਗੇ ਅਤੇ ਖੇੜੀ ਨੌਧ ਸਿੰਘ ਵਿਖੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੂਬਾ ਕਾਂਗਰਸ ਪਾਰਟੀ ਸਕੱਤਰ ਵਰਿੰਦਰਪਾਲ ਸਿੰਘ ਵਿੰਕੀ, ਜ਼ਿਲ੍ਹਾ ਯੂਥ ਵਿੰਗ ਇੰਟਕ ਪ੍ਰਧਾਨ ਗੁਰਦੀਪ ਸਿੰਘ ਦੀਪਾ, ਗੁਰਮੀਤ ਸਿੰਘ ਮੀਰਪੁਰ, ਸਾਬਕਾ ਚੇਅਰਮੈਨ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਸੁਹਾਵੀ, ਜੋਗਾ ਸਿੰਘ ਸਰਪੰਚ ਤੇ ਸੁਖਵਿੰਦਰ ਸਿੰਘ ਭੜੀ ਦੀ ਅਗਵਾਈ ਹੇਠ ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕੀਤਾ ਜਾਵੇਗਾ। ਸੂਬਾ ਕਾਂਗਰਸ ਸਕੱਤਰ ਸਾਬਕਾ ਪ੍ਰਧਾਨ ਨਗਰ ਕੌਂਸਲ ਓਮ ਪ੍ਰਕਾਸ਼ ਤਾਂਗੜੀ, ਸਾਬਕਾ ਕੌਂਸਲ ਪ੍ਰਧਾਨ ਰਮੇਸ਼ ਗੁਪਤਾ, ਜ਼ਿਲ੍ਹਾ ਇੰਟਕ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਸਾਬਕਾ ਕੌਂਸਲ ਪ੍ਰਧਾਨ ਅਸ਼ੋਕ ਧੀਮਾਨ, ਹਲਕਾ ਇੰਟਕ ਪ੍ਰਧਾਨ ਜਗਦੀਪ ਸਿੰਘ ਭਾਂਬਰੀ, ਪੰਜਾਬ ਕਾਂਗਰਸ ਰੂਰਲ ਡਿਵੈਲਪਮੈਂਟ ਡਾਇਰੈਕਟਰ ਰਵਿੰਦਰ ਸਿੰਘ ਰਾਣਾ, ਗੁਰਜਾਪ ਸਿੰਘ , ਜ਼ਿਲ੍ਹਾ ਯੂਥ ਕਾਂਗਰਸ ਸੀਨੀਅਰ ਮੀਤ ਪ੍ਰਧਾਨ ਸ਼ਗਨਪ੍ਰੀਤ ਸਿੰਘ ਔਜਲਾ, ਸੂਬਾ ਇੰਟਕ ਮੀਤ ਪ੍ਰਧਾਨ ਭੀਮ ਚੰਦ ਸ਼ੁਕਲਾ, ਜ਼ਿਲ੍ਹਾ ਮੀਤ ਪ੍ਰਧਾਨ ਕੇਸਰ ਸਿੰਘ ਹਵਾਰਾ, ਸੂਬਾ ਐਸ.ਸੀ ਵਿੰਗ ਸਕੱਤਰ ਮਨਜੀਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਲੁਹਾਰ ਮਾਜਰਾ, ਮਨਪ੍ਰੀਤ ਸਿੰਘ ਮਨੀਆ, ਹਲਕਾ ਯੂਥ ਕਾਂਗਰਸ ਪ੍ਰਧਾਨ ਹਰਮਨ ਸਿੱਧੂ, ਬਲਾਕ ਖਮਾਣੋਂ ਯੂਥ ਪ੍ਰਧਾਨ ਹਰਜਸ ਸਿੰਘ, ਗੁਰਜੀਤ ਸਿੰਘ ਅਜਨੇਰ, ਬਸੀ ਬਲਾਕ ਯੂਥ ਮੀਤ ਪ੍ਰਧਾਨ ਦਲਜੀਤ ਸਿੰਘ, ਸਰਪੰਚ ਜਸਵਿੰਦਰ ਸਿੰਘ ਮਨਸੂਰਪੁਰ, ਜੀਵਨ ਤੇ ਸੋਨੀ ਸੈਦਪੁਰਾ, ਗੁਰਪ੍ਰੀਤ ਸਿੰਘ ਬਰਵਾਲੀ, ਮਨੀ ਸਮਸ਼ਪੁਰ, ਸੁੱਖੀ ਰਾਮਗੜ੍ਹ ਨੇ ਸਾਥੀਆਂ ਸਮੇਤ ਆਮ ਲੋਕਾਂ ਨੂੰ ਇਸ ਰੈਲੀ ਮੌਕੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਲਈ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕੁਲਦੀਪ ਸਿੰਘ ਔਲਖ ਨੂੰ ਦੁਬਾਰਾ ਅਕਾਲੀ ਦਲ ਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਾਉਣ ’ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਸੈਫਰਨ ਸਿਟੀ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ
Ad Position 24