ਵੈਲਡਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਕਤਲ, ਮਾਮਲੇ ’ਚ ਨਾਮਜ਼ਦ ਔਰਤ ਸਮੇਤ ਤਿੰਨ ਕਾਬੂ
ਵੈਲਡਿੰਗ ਦੇ ਕੰਮ ਦੌਰਾਨ ਔਰਤ ਨਾਲ ਬਣੀ ਨੇੜਤਾ ਬਣੀ ਕਤਲ ਦੀ ਵਜ੍ਹਾ
ਬਸੀ ਪਠਾਣਾਂ, 16 ਅਗਸਤ (ਰਾਜਿੰਦਰ ਸ਼ਰਮਾ)-ਥਾਣਾ ਬਸੀ ਪਠਾਣਾਂ ਅਧੀਨ ਪੈਂਦੇ ਨੰਦਪੁਰ ਕਲੌੜ ਦੇ ਪਿੰਡ ਕੱਜਲ ਮਾਜਰਾ ਦੀ ਲਿੰਕ ਸੜਕ ’ਤੇ ਇਕ ਨੌਜਵਾਨ ਨੂੰ ਕਿਰਚਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ (3 5) ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਪਿੰਡ ਸਿੱਲ ਨੇ ਬਿਆਨ ‘ਚ ਦੱਸਿਆ ਕਿ ਉਸ ਦਾ ਲੜਕਾ ਜਤਿੰਦਰ ਸਿੰਘ ਜੋ ਪਿੰਡ ‘ਚ ਹੀ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਪਿੰਡ ਦੇ ਹੀ ਰਹਿਣ ਵਾਲੇ ਧਰਮਿੰਦਰ ਸਿੰਘ ਦੇ ਘਰ ਵੈਲਡਿੰਗ ਦਾ ਕੰਮ ਕਰਨ ਦੌਰਾਨ ਉਸ ਦੀ ਧਰਮਿੰਦਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨਾਲ ਕਥਿਤ ਤੌਰ ‘ਤੇ ਨੇੜਤਾ ਬਣ ਗਈ, ਬਾਅਦ ‘ਚ ਦੋਵਾਂ ਵਿਚਕਾਰ ਪੈਸਿਆਂ ਦਾ ਲੈਣ-ਦੇਣ ਵੀ ਹੋਣ ਲੱਗ ਪਿਆ।
ਬਸੀ ਪਠਾਣਾਂ, 16 ਅਗਸਤ (ਰਾਜਿੰਦਰ ਸ਼ਰਮਾ)-ਥਾਣਾ ਬਸੀ ਪਠਾਣਾਂ ਅਧੀਨ ਪੈਂਦੇ ਨੰਦਪੁਰ ਕਲੌੜ ਦੇ ਪਿੰਡ ਕੱਜਲ ਮਾਜਰਾ ਦੀ ਲਿੰਕ ਸੜਕ ’ਤੇ ਇਕ ਨੌਜਵਾਨ ਨੂੰ ਕਿਰਚਾਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ (3 5) ਦੇ ਪਿਤਾ ਗੁਰਦਰਸ਼ਨ ਸਿੰਘ ਵਾਸੀ ਪਿੰਡ ਸਿੱਲ ਨੇ ਬਿਆਨ ‘ਚ ਦੱਸਿਆ ਕਿ ਉਸ ਦਾ ਲੜਕਾ ਜਤਿੰਦਰ ਸਿੰਘ ਜੋ ਪਿੰਡ ‘ਚ ਹੀ ਵੈਲਡਿੰਗ ਦਾ ਕੰਮ ਕਰਦਾ ਸੀ ਅਤੇ ਪਿੰਡ ਦੇ ਹੀ ਰਹਿਣ ਵਾਲੇ ਧਰਮਿੰਦਰ ਸਿੰਘ ਦੇ ਘਰ ਵੈਲਡਿੰਗ ਦਾ ਕੰਮ ਕਰਨ ਦੌਰਾਨ ਉਸ ਦੀ ਧਰਮਿੰਦਰ ਸਿੰਘ ਦੀ ਪਤਨੀ ਜਸਪ੍ਰੀਤ ਕੌਰ ਨਾਲ ਕਥਿਤ ਤੌਰ ‘ਤੇ ਨੇੜਤਾ ਬਣ ਗਈ, ਬਾਅਦ ‘ਚ ਦੋਵਾਂ ਵਿਚਕਾਰ ਪੈਸਿਆਂ ਦਾ ਲੈਣ-ਦੇਣ ਵੀ ਹੋਣ ਲੱਗ ਪਿਆ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਸ਼ਾਮ ਕਰੀਬ 5 ਵਜੇ ਜਤਿੰਦਰ ਸਿੰਘ ਆਪਣੇ ਮੋਟਰਸਾਈਕਲ ‘ਤੇ ਕਿਸੇ ਕੰਮ ਲਈ ਨੰਦਪੁਰ ਕਲੌੜ ਲਈ ਕਹਿ ਕੇ ਘਰੋਂ ਨਿਕਲਿਆ, ਮ੍ਰਿਤਕ ਦੇ ਪਿਤਾ ਗੁਰਦਰਸ਼ਨ ਸਿੰਘ ਨੇ ਸ਼ਿਕਾਇਤ ‘ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸ ਦੇ ਲੜਕੇ ਨੂੰ ਧੋਖੇ ਨਾਲ ਨੰਦਪੁਰ ਕਲੌੜ ਦੇ ਨੇੜੇ ਇਕ ਲਿੰਕ ’ਤੇ ਸੁੰਨਸਾਨ ਜਗ੍ਹਾ ‘ਤੇ ਬੁਲਾ ਕੇ ਕਥਿਤ ਸਾਜ਼ਿਸ਼ ਤਹਿਤ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਜਤਿੰਦਰ ਸਿੰਘ ਦੇ ਪਿਤਾ ਗੁਰਦਰਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਜਸਪ੍ਰੀਤ ਕੌਰ ਪਤਨੀ ਧਰਮਿੰਦਰ ਸਿੰਘ, ਜਗਦੀਪ ਸਿੰਘ ਉਰਫ਼ ਜੱਗੂ ਤੇ ਸੰਜੂ ਪੁੱਤਰ ਨਰੇਸ਼ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ. ਐਚ. ਓ. ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੇ ਅਸਲ ਕਾਰਨਾਂ ਤੇ ਹੋਰ ਸੰਭਾਵਿਤ ਤੱਥਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ।