17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸਰਹਿੰਦ ਨੇੜੇ ਸ਼ਰਧਾਲੂਆਂ ਦੇ ਛੋਟੇ ਹਾਥੀ ਨਾਲ ਵਾਪਰੇ ਹਾਦਸੇ ’ਚ 2 ਦੀ ਮੌਤ, 17 ਸ਼ਰਧਾਲੂ ਜ਼ਖ਼ਮੀ

ਫ਼ਤਹਿਗੜ੍ਹ ਸਾਹਿਬ, 16 ਅਗਸਤ (ਬਲਜਿੰਦਰ ਸਿੰਘ)-ਜਰਨੈਲੀ ਸੜਕ ’ਤੇ ਪੈਂਦੇ ਸਰਹਿੰਦ ਦੇ ਮਾਧੋਪੁਰ ਚੌਕ ਨੇੜੇ ਲੁਧਿਆਣਾ ਤੋਂ ਹਰਿਦੁਆਰ ਇਸ਼ਨਾਨ ਕਰਨ ਤੇ ਮੱਥਾ ਟੇਕਣ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਇਕ ਛੋਟੇ ਹਾਥੀ ਦੀ ਕਿਸੇ ਵਾਹਨ ਨਾਲ ਭਿਆਨਕ ਟੱਕਰ ਹੋ ਜਾਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ ਇਕ 28 ਸਾਲਾ ਨੌਜਵਾਨ ਤੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਜਦਕਿ ਇਸ ਦੁਰਘਟਨਾ ਦੌਰਾਨ ਛੋਟੇ ਹਾਥੀ ਵਿਚ ਸਵਾਰ 15 ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

Ad Position 21
No active advertisement
ਅਜੀਤ ਡੈਸਕ 17-08-2026
ਫ਼ਤਹਿਗੜ੍ਹ ਸਾਹਿਬ, 16 ਅਗਸਤ (ਬਲਜਿੰਦਰ ਸਿੰਘ)-ਜਰਨੈਲੀ ਸੜਕ ’ਤੇ ਪੈਂਦੇ ਸਰਹਿੰਦ ਦੇ ਮਾਧੋਪੁਰ ਚੌਕ ਨੇੜੇ ਲੁਧਿਆਣਾ ਤੋਂ ਹਰਿਦੁਆਰ ਇਸ਼ਨਾਨ ਕਰਨ ਤੇ ਮੱਥਾ ਟੇਕਣ ਲਈ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਇਕ ਛੋਟੇ ਹਾਥੀ ਦੀ ਕਿਸੇ ਵਾਹਨ ਨਾਲ ਭਿਆਨਕ ਟੱਕਰ ਹੋ ਜਾਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿਚ ਇਕ 28 ਸਾਲਾ ਨੌਜਵਾਨ ਤੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਜਦਕਿ ਇਸ ਦੁਰਘਟਨਾ ਦੌਰਾਨ ਛੋਟੇ ਹਾਥੀ ਵਿਚ ਸਵਾਰ 15 ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਦੁਰਘਟਨਾ ਸੰਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਲੁਧਿਆਣਾ ਤੋਂ ਹਰਿਦੁਆਰ ਇਸ਼ਨਾਨ ਕਰਨ ਤੇ ਮੱਥਾ ਟੇਕਣ ਲਈ ਛੋਟੇ ਹਾਥੀ ਵਿਚ ਸਵਾਰ ਹੋ ਕੇ ਜਾ ਰਹੇ ਸ਼ਰਧਾਲੂਆਂ ਦੇ ਵਾਹਨ ਦੀ 15 ਅਗਸਤ ਨੂੰ ਤੜਕੇ ਵੇਲੇ ਕਿਸੇ ਵਾਹਨ ਨਾਲ ਭਿਆਨਕ ਟੱਕਰ ਹੋ ਜਾਣ ਕਾਰਨ ਇਸ ਹਾਦਸੇ ਵਿਚ ਬਬਲੂ ਕੁਮਾਰ (28) ਪੁੱਤਰ ਜਾਨਕੀ ਪ੍ਰਸ਼ਾਦ ਤੇ ਅਸ਼ੀਸ਼ ਕੁਮਾਰ (12) ਪੁੱਤਰ ਮੰਜੇ ਪ੍ਰਸ਼ਾਦ ਦੀ ਮੌਤ ਹੋ ਗਈ ਹੈ। ਜਦਕਿ ਇਸ ਦੁਰਘਟਨਾ ਵਿਚ 15 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਹਾਦਸੇ ਤੋਂ ਤੁਰੰਤ ਬਾਅਦ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਕੁਝ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਹੈ। ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਹਾਦਸਾਗ੍ਰਸਤ ਛੋਟੇ ਹਾਥੀ ਦੇ ਚਾਲਕ ਅਭਿਸ਼ੇਕ ਵਾਸੀ ਉਤਰ ਪ੍ਰਦੇਸ਼ ਹਾਲ ਨਿਵਾਸੀ ਲੁਧਿਆਣਾ ਨੇ ਦੱਸਿਆ ਕਿ ਜਦੋਂ ਉਹ ਮਾਧੋਪੁਰ ਚੌਕ ਨੇੜੇ ਹਾਈਵੇ ਤੋਂ ਸਰਵਿਸ ਰੋਡ ’ਤੇ ਉਤਰ ਰਹੇ ਸਨ ਤਾਂ ਸਰਵਿਸ ਰੋਡ ਤੋਂ ਹਾਈਵੇ ’ਤੇ ਚੜ੍ਹ ਰਹੇ ਇਕ ਕੈਂਟਰ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਜ਼ਖ਼ਮੀਆਂ ਵਿਚ ਸ਼ਾਮਿਲ ਸੁਗੰਤੀ ਦੇਵੀ (25) ਪਤਨੀ ਸੁਭਾਸ਼ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਹੈ। ਜਦੋਂਕਿ ਬਾਕੀ ਜ਼ਖਮੀਆਂ ਦੀ ਪਛਾਣ ਅੰਜੂ (40) ਪਤਨੀ ਰਜਤ, ਕਾਜਲ (4) ਪੁੱਤਰੀ ਪ੍ਰਮੋਦ, ਅੰਸ਼ੂ (18) ਪੁੱਤਰੀ ਓਮੇਸ ਰਾਓ, ਪ੍ਰਮੋਦ ਪ੍ਰਸਾਦ (30) ਪੁੱਤਰ ਮਹੇਸ਼ ਪ੍ਰਸ਼ਾਦ, ਨਵੀਨ (23) ਪੁੱਤਰ ਮੁਕੇਸ਼, ਨੀਰਜ (20) ਪੁੱਤਰ ਬਿਰਜੂ, ਮੰਗੋਈ ਪ੍ਰਸ਼ਾਦ (41) ਪੁੱਤਰ ਰਾਮ ਪ੍ਰਸ਼ਾਦ, ਗੁੱਡੂ ਕੁਮਾਰ (24) ਪੁੱਤਰ ਦਸ਼ਰਤ ਪ੍ਰਸ਼ਾਦ, ਰਾਮਾ (6) ਪੁੱਤਰ ਮੰਗੋਈ ਪ੍ਰਸ਼ਾਦ, ਰਾਜਾ ਪ੍ਰਸ਼ਾਦ (34) ਪੁੱਤਰ ਮਹੇਸ਼ ਪ੍ਰਸ਼ਾਦ, ਕਾਜਲ (22) ਪਤਨੀ ਅਨਿਲ ਕੁਮਾਰ, ਕਿਰਨ ਦੇਵੀ (35) ਪਤਨੀ ਮੰਜੇ ਪ੍ਰਸ਼ਾਦ, ਪ੍ਰਿੰਸ (7) ਪੁੱਤਰ ਪ੍ਰਮੋਦ, ਪਿੰਕੀ (30) ਪਤਨੀ ਪ੍ਰਮੋਦ ਅਤੇ ਅਨਿਲ (25) ਪੁੱਤਰ ਬਨਦੇਸ਼ਵਰੀ ਵਜੋਂ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਲਹਿਰਾਇਆ ਕੌਮੀ ਤਿਰੰਗਾ * ਸਾਡੀ ਸਰਕਾਰ ਨੇ... ਅਗਲੀ ਖ਼ਬਰ ਵੈਲਡਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਦਾ ਕਤਲ, ਮਾਮਲੇ ’ਚ ਨਾਮਜ਼ਦ ਔਰਤ ਸਮੇਤ ਤਿੰਨ ਕਾਬੂ ਵੈਲਡਿੰਗ ਦੇ ਕੰਮ ਦੌਰਾਨ ਔਰਤ ਨ...
Ad Position 24