ਬਸੀ ਪਠਾਣਾਂ ’ਚ 80ਵੇਂ ਆਜ਼ਾਦੀ ਦਿਹਾੜੇ ਮੌਕੇ ਐਸ. ਡੀ. ਐਮ. ਦੀਪਜੋਤ ਕੌਰ ਨੇ ਲਹਿਰਾਇਆ ਕੌਮੀ ਝੰਡਾ
ਬਸੀ ਪਠਾਣਾਂ,16 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ.
ਬ
ਬੰਦ ਪਏ ਮੋਬਾਈਲ ਬਾਥਰੂਮ ਦੀ ਤਸਵੀਰ। ਤਸਵੀਰ - ਰਾਜਿੰਦਰ ਸ਼ਰਮਾ
17-08-2026
ਬਸੀ ਪਠਾਣਾਂ,16 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ. ਗੌਤਮ)-ਸਿਵਲ ਪ੍ਰਸ਼ਾਸਨ ਵਲੋਂ ਬਸੀ ਪਠਾਣਾਂ ਦੀ ਨਵੀ ਅਨਾਜ ਮੰਡੀ ਵਿਖੇ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਐਸ. ਡੀ. ਐਮ. ਦੀਪਜੋਤ ਕੌਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਮੁੱਖ ਮਹਿਮਾਨ ਐਸ. ਡੀ. ਐਮ. ਦੀਪਜੋਤ ਕੌਰ ਨੂੰ ਮਾਰਚ ਪਾਸਟ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ‘ਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਪੇਸ਼ਕਾਰੀਆਂ ਅਤੇ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਜ਼ਾਦੀ ਦੇ ਜਸ਼ਨਾਂ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਸਮਾਗਮ ‘ਚ ਇਲਾਕਾ ਵਾਸੀਆਂ ਨੇ ਵੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਲਾਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਵੱਖ-ਵੱਖ ਖੇਤਰਾਂ ‘ਚ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਉਪਰੰਤ 11 ਲੋੜਵੰਦ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ। ਸਮਾਗਮ ਦੌਰਾਨ ਮੋਬਾਈਲ ਬਾਥਰੂਮ ਨੂੰ ਜਿੰਦਾ ਲੱਗਾ ਹੋਣ ਕਾਰਨ ਵਿਦਿਆਰਥੀਆਂ ਸਮੇਤ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਵੱਡੀ ਗਿਣਤੀ ‘ਚ ਵਿਦਿਆਰਥੀਆਂ ਦੀ ਮੌਜੂਦਗੀ ਦੇ ਬਾਵਜੂਦ ਸਮਾਗਮ ਵਾਲੀ ਜਗ੍ਹਾ ਤੋਂ ਬਾਥਰੂਮ ਬਹੁਤ ਦੂਰ ਹੋਣ ਤੇ ਨਜ਼ਦੀਕ ਵਾਲੇ ਮੋਬਾਈਲ ਬਾਥਰੂਮ ਨੂੰ ਕੇਵਲ ਵੀ.ਆਈ.ਪੀਜ਼ ਲਈ ਕਹਿਣਾ ਪ੍ਰਬੰਧਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਨਜ਼ਰ ਆਇਆ। ਲੋਕਾਂ ਨੇ ਸੰਬੰਧਿਤ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦਿਆਂ ਮੰਗ ਕੀਤੀ ਕਿ ਭਵਿੱਖ ‘ਚ ਅਜਿਹੇ ਸਮਾਗਮਾਂ ਦੌਰਾਨ ਮੁੱਢਲੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇ। ਸਮਾਗਮ ‘ਚ ਤਹਿਸੀਲਦਾਰ ਵਿਕਾਸ ਦੀਪ, ਨਾਇਬ ਤਹਿਸੀਲਦਾਰ ਮਨਜੋਤ ਸੱਚਦੇਵਾ, ਐਸ. ਐਚ. ਓ. ਬਲਬੀਰ ਸਿੰਘ, ਸਿਟੀ ਚੌਕੀ ਇੰਚਾਰਜ ਕਮਲਜੀਤ ਸਿੰਘ, ਈ. ਓ. ਜਸਵੀਰ ਸਿੰਘ, ਨਗਰ ਕੌਂਸਲ ਪ੍ਰਧਾਨ ਰਾਜ ਪੁਰੀ, ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਕੌਰ ਸਮੇਤ ਕਈ ਕੌਂਸਲਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੁਲਾਜ਼ਮ, ਵਿਦਿਆਰਥੀ ਅਤੇ ਆਮ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।