ਪਿੰਡ ਬੁਰਜ ’ਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ
ਸੰਘੋਲ, 16 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ‘ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਸਮਾਗਮ ‘ਚ ਕਾਂਗਰਸੀ ਆਗੂ ਬੀਬੀ ਅਮਨਦੀਪ ਕੌਰ ਢੋਲੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੰਘੋਲ, 16 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ‘ਚ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਸਮਾਗਮ ‘ਚ ਕਾਂਗਰਸੀ ਆਗੂ ਬੀਬੀ ਅਮਨਦੀਪ ਕੌਰ ਢੋਲੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਢੋਲੇਵਾਲ ਨੇ ਕਿਹਾ ਕਿ ਪੁਰਾਤਨ ਵਿਰਸੇ ਨਾਲ ਨੌਜਵਾਨ ਪੀੜੀ ਨੂੰ ਜੋੜੇ ਰੱਖਣ ਲਈ ਇਹੋ ਜਿਹੇ ਉਪਰਾਲੇ ਕੀਤੇ ਜਾਣਾ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪਰਮਜੀਤ ਕੌਰ ਨੇ ਕਿਹਾ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਔਰਤਾਂ ਨੇ ਪੁਰਾਤਨ ਵਿਰਾਸਤੀ ਪਹਿਰਾਵੇ ‘ਚ ਗਿੱਧੇ ਦੀਆਂ ਧਮਾਲਾਂ ਪਾਕੇ ਰੰਗ ਬੰਨ੍ਹਿਆ। ਔਰਤਾਂ ਵਿਚਕਾਰ ਕੁਰਸੀ ਦੌੜ ਮੁਕਾਬਲੇ, ਮਿਸ ਤੀਜ, ਮਿਸ ਪੰਜਾਬਣ, ਮਿਸਜ਼ ਤੀਜ, ਮਿਸਜ਼ ਪੰਜਾਬਣ ਆਦਿ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ‘ਚ ਵਿਜੇਤਾ ਐਲਾਨੀਆਂ ਔਰਤਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਧੀਆਂ ਨੂੰ ਵਿਸ਼ੇਸ਼ ਤੌਰ ‘ਤੇ ਸੰਧਾਰਾ ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਮੌਕੇ ਬਲਜਿੰਦਰ ਕੌਰ, ਮਨਪ੍ਰੀਤ ਕੌਰ, ਕਿਰਨ ਔਲਖ, ਕਰਨੈਲ ਕੌਰ, ਚਰਨਜੀਤ ਕੌਰ, ਜਰਨੈਲ ਸਿੰਘ, ਬਲਬੀਰ ਸਿੰਘ, ਅਰਸ਼ ਬਰਸਾਲਪੁਰ ਕਬੱਡੀ ਖਿਡਾਰੀ, ਹਰਦੀਪ ਸਿੰਘ, ਪਾਲ ਸਿੰਘ ਆਦਿ ਮੌਜੂਦ ਸਨ।