17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਨੇ ਮਨਾਇਆ 80ਵਾਂ ਆਜ਼ਾਦੀ ਦਿਵਸ

ਮੰਡੀ ਗੋਬਿੰਦਗੜ੍ਹ, 16 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਆਫ਼ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਕਲੱਬ ਦੇ ਪ੍ਰਧਾਨ ਆਨੰਦ ਪਨੇਸਰ ਦੀ ਅਗਵਾਈ ਹੇਠ ਸਥਾਨਕ ਸੰਤ ਆਸ਼ਰਮ ਮਾਡਲ ਸਕੂਲ ਵਿਖੇ 80ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਡਾ.

Ad Position 21
No active advertisement
ਅਜੀਤ ਡੈਸਕ 17-08-2026
ਮੰਡੀ ਗੋਬਿੰਦਗੜ੍ਹ, 16 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਆਫ਼ ਮੰਡੀ ਗੋਬਿੰਦਗੜ੍ਹ ਸੁਪਰੀਮ ਵਲੋਂ ਕਲੱਬ ਦੇ ਪ੍ਰਧਾਨ ਆਨੰਦ ਪਨੇਸਰ ਦੀ ਅਗਵਾਈ ਹੇਠ ਸਥਾਨਕ ਸੰਤ ਆਸ਼ਰਮ ਮਾਡਲ ਸਕੂਲ ਵਿਖੇ 80ਵਾਂ ਆਜ਼ਾਦੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ, ਉਪਰੰਤ ਰਾਸ਼ਟਰੀ ਗੀਤ ਗਾਇਆ ਤੇ ਸਲਾਮੀ ਦਿੱਤੀ ਗਈ। ਇਸ ਮੌਕੇ ਡਾ. ਕੌਸ਼ਲ ਨੇ ਸਕੂਲ ਦੇ ਬੱਚਿਆਂ ਤੇ ਟਰੱਸਟ ਮੈਂਬਰਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਕਲੱਬ ਦੇ ਪ੍ਰਧਾਨ ਆਨੰਦ ਪਨੇਸਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅਨੇਕਾਂ ਮਹਾਨ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਅਸੀਂ ਆਜ਼ਾਦ ਭਾਰਤ ਵਿਚ ਸਾਹ ਲੈ ਰਹੇ ਹਾਂ। ਅੱਜ ਆਜ਼ਾਦੀ ਦਿਵਸ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੇ ਨਾਟਕੀ ਪ੍ਰਦਰਸ਼ਨ ਨੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਜੀਵੰਤ ਕਰ ਦਿੱਤਾ। ਇਸ ਮੌਕੇ ਸਕੂਲ ਦੇ ਬੱਚਿਆਂ, ਅਧਿਆਪਕਾਂ ਤੇ ਸਟਾਫ਼ ਤੋਂ ਇਲਾਵਾ ਕਲੱਬ ਦੇ ਮੈਂਬਰਾਂ ਨੂੰ ਲੱਡੂ ਅਤੇ ਹੋਰ ਮਠਿਆਈਆਂ ਵੰਡ ਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਗਈ। ਸਮਾਗਮ ਦੌਰਾਨ ਵਿਨੋਦ ਕੁਮਾਰ, ਨਿਰਮਲ ਵਰਮਾ, ਪਰਵੀਨ ਸਿੰਗਲਾ, ਐਚ. ਪੀ. ਐੱਸ. ਕੋਛੜ, ਬ੍ਰਿਜ ਬਿਹਾਰੀ ਗੁਪਤਾ, ਨਿਰਮਲ ਗੁਪਤਾ, ਆਤਮਾ ਰਾਮ ਬੱਸੀ, ਰਾਜ ਜਿੰਦਲ, ਜਗਮੇਲ ਸਿੰਘ ਮਠਾੜੂ, ਮਹੇਸ਼ ਪਾਠਕ, ਭੁਪਿੰਦਰ ਸ਼ਰਮਾ, ਚਰਨਜੀਤ ਕੁਮਾਰ, ਹਰਿੰਦਰ ਸਿੰਘ ਭਾਂਬਰੀ, ਰਾਜਿੰਦਰ ਸਿੰਘ ਬਿੱਟੂ, ਅਨਿਲ ਅਗਰਵਾਲ, ਜੋਗਿੰਦਰ ਸਿੰਘ ਮੈਣੀ, ਜੇ. ਐਲ. ਗੋਇਲ, ਰਾਮ ਸਿੰਘ, ਰਾਜ ਸਿੰਘ, ਗੁਰਪਾਲ ਸਿੰਘ, ਤੁਲਸੀ ਰਾਮ ਗੁਪਤਾ, ਵਿਜੇ ਭੱਲਾ ਅਤੇ ਅਸ਼ੋਕ ਗੁਪਤਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਨੂੜ ਦੇ ਸਕੂਲਾਂ ’ਚ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ ਅਗਲੀ ਖ਼ਬਰ ਸੇਂਟ ਫ਼ਰੀਦ ਪਬਲਿਕ ਸਕੂਲ ਵਿਖੇ ਸੁਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24