15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬਨੂੜ ਦੇ ਸਕੂਲਾਂ ’ਚ ਉਤਸ਼ਾਹ ਨਾਲ ਮਨਾਇਆ 80ਵਾਂ ਆਜ਼ਾਦੀ ਦਿਹਾੜਾ

ਬਨੂੜ, 16 ਅਗਸਤ (ਭੁਪਿੰਦਰ ਸਿੰਘ)-ਬਨੂੜ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ 80ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ। ਸ਼ਿਵਾਲਿਕ ਕਾਨਵੈਂਟ ਸਕੂਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਰਮੇਸ਼ ਭਰਦਵਾਜ, ਡਾਇਰੈਕਟਰ ਆਸ਼ੂ ਭਰਦਵਾਜ ਤੇ ਪ੍ਰਿੰਸੀਪਲ ਚੀਨੂ ਸ਼ਰਮਾ ਨੇ ਨਿਭਾਈ।

Ad Position 21
No active advertisement
ਅਜੀਤ ਡੈਸਕ 17-08-2026
ਬਨੂੜ, 16 ਅਗਸਤ (ਭੁਪਿੰਦਰ ਸਿੰਘ)-ਬਨੂੜ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ 80ਵਾਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ। ਸ਼ਿਵਾਲਿਕ ਕਾਨਵੈਂਟ ਸਕੂਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਰਮੇਸ਼ ਭਰਦਵਾਜ, ਡਾਇਰੈਕਟਰ ਆਸ਼ੂ ਭਰਦਵਾਜ ਤੇ ਪ੍ਰਿੰਸੀਪਲ ਚੀਨੂ ਸ਼ਰਮਾ ਨੇ ਨਿਭਾਈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਮੇਸ਼ ਭਰਦਵਾਜ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਜਿਨ੍ਹਾਂ ਮਹਾਨ ਯੋਧਿਆਂ ਦੀਆਂ ਸ਼ਹਾਦਤਾਂ ਬਦਲੇ ਸਾਨੂੰ ਆਜ਼ਾਦੀ ਮਿਲੀ ਹੈ। ਉਨ੍ਹਾਂ ਦੇ ਦਰਸਾਏ ਮਾਰਗ ֹ’ ਤੇ ਸਾਨੂੰ ਚੱਲਣਾ ਚਾਹੀਦਾ ਹੈ। ਇਸੇ ਤਰ੍ਹਾਂ ਬੇਬੀ ਕਾਨਵੈਂਟ ਸਕੂਲ ਵਿਚ ਝੰਡਾਂ ਲਹਿਰਾਉਣ ਦੀ ਰਸਮ ਸਕੂਲ ਦੇ ਚੇਅਰਮੈਨ ਦਿਆਲ ਸਿੰਘ ਤੇ ਪ੍ਰਿੰਸੀਪਲ ਮੈਡਮ ਸਬੀਨਾ ਆਨੰਦ ਨੇ ਅਦਾ ਕੀਤੀ। ਉਪਰੰਤ ਸਕੂਲੀ ਬੱਚਿਆਂ ਨੇ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਦਿਆਲ ਸਿੰਘ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਤੋਂ ਇਲਾਵਾ ਹੋਲੀ ਮੈਰੀ ਸਕੂਲ ਵਿਖੇ ਵੀ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਕੂਲ ਦੇ ਡਾਇਰੈਕਟਰ ਸੀ. ਸੀ. ਦੇਵਾਸੀ ਤੇ ਪ੍ਰਿੰਸੀਪਲ ਸਾਲਿਨੀ ਦੇਵਾਸੀ ਨੇ ਨਿਭਾਈ। ਇਸ ਮੌਕੇ ਬੱਚਿਆਂ ਨੇ ਦੇਸ਼ ਭਗਤੀ ਦੇ ਨਾਟਕ ਪੇਸ਼ ਕਰਕੇ ਸਭ ਦਾ ਦਿਲ ਮੋਹ ਲਿਆ। ਇਸ ਮੌਕੇ ਸਕੂਲੀ ਬੱਚਿਆਂ ਦੇ ਹਾਊਸ ਬਣਾ ਕੇ ਮੁਕਾਬਲੇ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਮਨਾਇਆ 80ਵਾਂ ਸੁਤੰਤਰਤਾ ਦਿਵਸ ਅਗਲੀ ਖ਼ਬਰ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਨੇ ਮਨਾਇਆ 80ਵਾਂ ਆਜ਼ਾਦੀ ਦਿਵਸ
Ad Position 24