20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬੇਕਾਬੂ ਮੋਟਰਸਾਈਕਲ ਦਰੱਖ਼ਤ ਨਾਲ ਟਕਰਾਇਆ, ਨੌਜਵਾਨ ਦੀ ਮੌਤ

ਸੰਘੋਲ, 19 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ਨੇੜੇ ਲਿੰਕ ਸੜਕ ’ਤੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਪਿੰਡ ਵਾਲਿਆਂ ਝੋਨੇ ਦੇ ਖੇਤ ’ਚ ਮੂਧੇ-ਮੂੰਹ ਡਿੱਗੇ ਪਏ ਨੌਜਵਾਨ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।

Ad Position 21
No active advertisement
ਹਾਦਸੇ ਦਾ ਸ਼ਿਕਾਰ ਨੌਜਵਾਨ ਅਤੇ ਮੋਟਰਸਾਈਕਲ। ਅਜੀਤ ਤਸਵੀਰ 20-08-2026
ਸੰਘੋਲ, 19 ਅਗਸਤ (ਪਰਮਵੀਰ ਸਿੰਘ ਧਨੋਆ)-ਪਿੰਡ ਬੁਰਜ ਨੇੜੇ ਲਿੰਕ ਸੜਕ ’ਤੇ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸਵੇਰੇ ਪਤਾ ਲੱਗਾ ਜਦੋਂ ਪਿੰਡ ਵਾਲਿਆਂ ਝੋਨੇ ਦੇ ਖੇਤ ’ਚ ਮੂਧੇ-ਮੂੰਹ ਡਿੱਗੇ ਪਏ ਨੌਜਵਾਨ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਸਬੰਧਿਤ ਥਾਣਾ ਪੁਲਿਸ ਖੇੜੀ ਨੌਧ ਸਿੰਘ ਨੇ ਮਾਮਲੇ ’ਚ ਕੀਤੀ ਸ਼ੁਰੂਆਤੀ ਪੜਤਾਲ ਬਾਰੇ ਦੱਸਿਆਂ ਕਿਹਾ ਕਿ ਨੌਜਵਾਨ ਦੇਰ ਰਾਤ ਘਰ ਤੋਂ ਆਪਣੇ ਕੰਮ ’ਤੇ ਚੰਡੀਗੜ੍ਹ ਯੂਨੀਵਰਸਿਟੀ ਲਈ ਨਿਕਲਿਆ ਸੀ ਕਿ ਰਸਤੇ ’ਚ ਮੋਟਰਸਾਈਕਲ ਬੇਕਾਬੂ ਹੋ ਕੇ ਦਰਖ਼ਤ ਨਾਲ ਜਾ ਟਕਰਾਇਆ। ਜਿਸਤੋਂ ਬਾਅਦ ਨੌਜਵਾਨ ਸਵੇਰੇ ਮ੍ਰਿਤਕ ਹਾਲਾਤ ’ਚ ਪਾਇਆ ਗਿਆ। ਪੁਲਿਸ ਅਨੁਸਾਰ ਨੌਜਵਾਨ ਕੋਲੋਂ ਸ਼ਰਾਬ ਦੀ ਬੋਤਲ ਵੀ ਮਿਲੀ ਹੈ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਹਾਲਤ ’ਚ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਕੁਲਦੀਪ ਸਿੰਘ ਨਿਵਾਸੀ ਪਿੰਡ ਮੁੱਲਾਂਪੁਰ ਥਾਣਾ ਬਸੀ ਪਠਾਣਾਂ ਵਜੋਂ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਤੋਂ ਪਾਵਰਕਾਮ ਦੇ ਵੱਖ-ਵੱਖ ਅਦਾਰਿਆਂ ਦੇ ਅਧਿਕਾਰੀਆਂ ਵਲੋਂ ਮੁੱਖ ਇੰਜੀਨੀਅਰ ਦਫ਼ਤਰ ਦੇ ਰੋਸ ਧਰਨੇ ’ਚ ਸ਼ਮ... ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ 528 ਗਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਕਾਬੂ
Ad Position 24