ਸਰਕਾਰੀ ਮਿਡਲ ਸਕੂਲ ਹਰਲਾਲਪੁਰ ਨੂੰ ਬੈਟਰੀਆਂ ਸਮੇਤ ਇਨਵਰਟਰ ਦਾਨ ਕੀਤਾ
ਫ਼ਤਹਿਗੜ੍ਹ ਸਾਹਿਬ, 19 ਅਗਸਤ (ਬਲਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਹਰਲਾਲਪੁਰ ਵਿਖੇ ਉੱਘੇ ਸਮਾਜ ਸੇਵੀ ਕਮਾਡੈਂਟ ਰਾਕੇਸ਼ ਖੰਨਾ ਨੇ ਸਕੂਲ ਵਿਖੇ ਬੱਚਿਆਂ ਨੂੰ ਇਨਵਰਟਰ ਦਾਨ ਕਰਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਸਾਬਕਾ ਭਾਰਤੀ ਬੈਡਮਿੰਟਨ ਟੀਮ ਜੂਨੀਅਰ ਦੇ ਕੌਮੀ ਪੱਧਰ ਦੇ ਕੋਚ ਸੰਜੀਵ ਸਚਦੇਵਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।
ਫ਼ਤਹਿਗੜ੍ਹ ਸਾਹਿਬ, 19 ਅਗਸਤ (ਬਲਜਿੰਦਰ ਸਿੰਘ)-ਸਰਕਾਰੀ ਮਿਡਲ ਸਕੂਲ ਹਰਲਾਲਪੁਰ ਵਿਖੇ ਉੱਘੇ ਸਮਾਜ ਸੇਵੀ ਕਮਾਡੈਂਟ ਰਾਕੇਸ਼ ਖੰਨਾ ਨੇ ਸਕੂਲ ਵਿਖੇ ਬੱਚਿਆਂ ਨੂੰ ਇਨਵਰਟਰ ਦਾਨ ਕਰਕੇ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨਾਲ ਅਪਣਾ ਜਨਮ ਦਿਨ ਮਨਾਇਆ। ਇਸ ਮੌਕੇ ਸਾਬਕਾ ਭਾਰਤੀ ਬੈਡਮਿੰਟਨ ਟੀਮ ਜੂਨੀਅਰ ਦੇ ਕੌਮੀ ਪੱਧਰ ਦੇ ਕੋਚ ਸੰਜੀਵ ਸਚਦੇਵਾ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਇਸ ਮੌਕੇ ਗਰਾਮ ਪੰਚਾਇਤ ਪਿੰਡ ਹਰਲਾਲਪੁਰ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਚੀਮਾ ਅਤੇ ਰਣਜੀਤ ਸਿੰਘ ਚੀਮਾ ਬਲਾਕ ਸੰਮਤੀ ਮੈਂਬਰ ਨੇ ਉਕਤ ਸ਼ਖ਼ਸੀਅਤਾਂ ਦਾ ਸਕੂਲ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ’ਤੇ ਸਕੂਲ ਐਸ.ਐਮ.ਟੀ ਕਮੇਟੀ ਦੀ ਚੇਅਰਮੈਨ ਕੁਲਦੀਪ ਕੌਰ ਤੇ ਸਮੂਹ ਸਕੂਲ ਸਟਾਫ਼ ਸਰਕਾਰੀ ਮਿਡਲ ਸਕੂਲ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਏ।