ਪੀ.ਆਈ.ਐਮ.ਟੀ. ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ
ਮੰਡੀ ਗੋਬਿੰਦਗੜ੍ਹ, 19 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਲਈ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ’ਤੇ ਪੀ.
ਮੰਡੀ ਗੋਬਿੰਦਗੜ੍ਹ, 19 ਅਗਸਤ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਲਈ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ’ਤੇ ਪੀ.ਆਈ.ਐਮ.ਟੀ ਦੇ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦੇ ਨਾਲ ਹਵਨ ਵਿਚ ਹਿੱਸਾ ਲਿਆ । ਇਸ ਸਮਾਰੋਹ ਵਿਚ ਰਾਜ ਕੁਮਾਰ ਗੋਇਲ ਪ੍ਰਧਾਨ, ਜੀ.ਈ.ਐਸ.ਡਬਲਯੂ.ਟੀ, ਐਮ.ਜੀ.ਜੀ, ਨਰੇਸ਼ ਅਗਰਵਾਲ ਸੰਯੁਕਤ ਖ਼ਜ਼ਾਨਚੀ, ਜੀ.ਈ.ਐਸ.ਡਬਲਯੂ.ਟੀ, ਐਮ.ਜੀ.ਜੀ ਅਤੇ ਚੇਅਰਮੈਨ, ਪੀ.ਆਈ.ਐਮ.ਟੀ, ਨਿਤਿਨ ਸੱਗੜ ਸਕੱਤਰ, ਜੀ.ਈ.ਐਸ.ਡਬਲਯੂ.ਟੀ ਅਤੇ ਸ.ਪਿਆਰਾ ਸਿੰਘ ਕਲਸੀ ਸੀਨੀਅਰ ਮੈਂਬਰ, ਜੀ.ਈ.ਐਸ.ਡਬਲਯੂ.ਟੀ ਅਤੇ ਅਤੁਲ ਅਗਰਵਾਲ ਮੈਂਬਰ, ਜੀ.ਈ.ਐਸ.ਡਬਲਯੂ.ਟੀ ਸ਼ਾਮਲ ਸਨ। ਇਸ ਹਵਨ ਸਮਾਰੋਹ ਦੌਰਾਨ ਵੈਦਿਕ ਮੰਤਰਾਂ ਦਾ ਜਾਪ ਵੀ ਕੀਤਾ ਗਿਆ। ਇਸ ਮੌਕੇ ਪੀ.ਆਈ.ਐਮ.ਟੀ ਦੀ ਡਾਇਰੈਕਟਰ ਡਾ.ਨਿਸ਼ੀ ਬਾਲਾ ਨੇ ੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਨਵੇਂ ਅਕਾਦਮਿਕ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਮਰਪਣ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਅੰਤ ਵਿਚ ਪ੍ਰਸ਼ਾਦ ਵੀ ਵੰਡਿਆ ਗਿਆ।